ਹੰਡਿਆਇਆ 8 ਨਵੰਬਰ (ਅਸਲਮ ਖਾਨ/ਕਰਨ ਬਾਵਾ )ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਨਵੇਂ ਆਏ ਪੁਲਿਸ ਚੌਕੀ ਹੰਡਿਆਇਆ ਇੰਚਾਰਜ ਐਸ ਆਈ ਗੁਲਾਬ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਅਪੀਲ ਕੀਤੀ । ਇਸ ਮੌਕੇ ਬੋਲਦਿਆਂ ਐਸ ਆਈ ਗੁਲਾਬ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਪਟਾਕੇ ਵੇਚਣ ਸਬੰਧੀ ਹੰਡਿਆਇਆ ਦੇ ਕੁੱਝ ਦੁਕਾਨਦਾਰਾਂ ਨੂੰ ਪਟਾਕੇ ਵੇਚਣ ਦਾ ਲਾਇਸੈਂਸ ਜਾਰੀ ਕੀਤਾ ਅਤੇ ਪਟਾਕੇ ਵੇਚਣ ਦੀ ਥਾਂ ਮੁਕੱਰਰ ਕੀਤੀ ਗਈ ਹੈ। ਉਨਾਂ ਦੁਕਾਨਦਾਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਉਸ ਥਾਂ ਤੋਂ ਬਿਨਾਂ ਕੋਈ ਦੁਕਾਨਦਾਰ ਆਪਣੀ ਦੁਕਾਨ ਅੰਦਰ ਪਟਾਕੇ ਸਟੋਰ ਨਾਂ ਕਰੇ ਅਤੇ ਨਾ ਹੀ ਵੇਚੇ ਕਿਉਕਿ ਇਸ ਨਾਲ ਕੋਈ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਅੱਗੇ ਬੋਲਦਿਆਂ ਉਨਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਜੇਕਰ ਕਿਸੇ ਸ਼ਹਿਰੀ ਨੂੰ ਕੋਈ ਤਕਲੀਫ ਹੈ ਤਾਂ ਉਹ ਸਾਡੇ ਪਾਸ ਆਪਣੀ ਦਰਖਾਸਤ ਜਰੂਰ ਦੇਣ ਕਿਉਕਿ ਪੁਲਿਸ ਜਨਤਾ ਦੀ ਸੇਵਾ ਲਈ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਸਖਤੀ ਕਰਨ ਲਈ ਹਮੇਸ਼ਾ ਹਾਜਰ ਹੈ। ਇਸ ਮੌਕੇ ਉਨ•ਾਂ ਨਾਲ ਸੱਤਗੁਰ ਸਿੰਘ, ਸੁਦਾਗਰ ਸਿੰਘ, ਕੁਲਦੀਪ ਸਿੰਘ ਸਾਰੇ ਏ ਐਸ ਆਈ ਅਤੇ ਹੋਰ ਪੁਲਿਸ ਚੌਕੀ ਸਟਾਫ ਹਾਜਰ ਸੀ।