ਰਾਏਕੋਟ, ਨਵੰਬਰ ( ਗੁਰਭਿੰਦਰ ਗੁਰੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਆਪਣੇ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ’ਚ ਜੋ ਕੰਮ ਕੀਤੇ ਹਨ, ਉਸ ਬਾਰੇ ਸਾਰੇ ਜਾਣਦੇ ਹਨ ਅਤੇ ਆਉਣ ਵਾਲੇ ਸਮੇਂ ’ਚ ਸੂਬੇ ਨੂੰ ਹੋਰ ਤਰੱਕੀ ਦੀਆਂ ਲੀਹਾਂ ’ਤੇ ਲਿਜਾਣ ਲਈ ਯਤਨ ਕੀਤੇ ਜਾ ਰਹੇ ਹਨ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਲੀਮੈਂਟ ਮੈਂਬਰ ਡਾ. ਅਮਰ ਸਿੰਘ ਨੇ ਅੱਜ ਨੇੜਲੇ ਪਿੰਡ ਜੋਹਲਾਂ ਵਿਖੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਚੈੱਕ ਭੇਂਟ ਕਰਨ ਲਈ ਕਰਵਾਏ ਇੱਕ ਸਮਾਗਮ ’ਚ ਕੀਤਾ।
ਬੋਪਾਰਾਏ ਨੇ ਕਿਹਾ ਕਿ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਬਣਨ ਨਾਲ ਜਿੱਥੇ ਹਲਕਾ ਰਾਏਕੋਟ ਤਰੱਕੀ ਦੀਆਂ ਲੀਹਾਂ ’ਤੇ ਹੋਵੇਗਾ, ਉੱਥੇ ਹਲਕੇ ਵਿੱਚ ਸਰਕਾਰੀ ਕਾਲਜ, ਆਈ.ਟੀ.ਆਈ ਅਤੇ ਸਾਰਾਗੜ੍ਹੀ ਦੇ ਸ਼ਹੀਦ ਈਸ਼ਰ ਸਿੰਘ ਝੋਰੜਾਂ ਦੀ ਯਾਦ ਵਿੱਚ ਹਸਪਤਾਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਮ.ਪੀ. ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਵਿਧਾਨ ਸਭਾ ਹਲਕਾ ਰਾਏਕੋਟ ਲਈ 20 ਕਰੋੜ ਰੁਪਏ ਦੀ ਗ੍ਰਾਂਟ ਪਾਸ ਹੋਈ ਸੀ, ਜਿਸ ਦੀ ਪਹਿਲੀ ਕਿਸਤ ਵਜੋਂ 4.50 ਕਰੋੜ ਆਏ ਹਨ, ਜਿਸ ਦੇ ਤਹਿਤ ਪਿੰਡਾਂ ’ਚ ਜਾ ਕੇ ਗ੍ਰਾਂਟਾਂ ਦੇ ਚੈੱਕ ਦਿੱਤੇ ਜਾ ਰਹੇ ਹਨ। ਇਸ ਮੌਕੇ ਕਾਮਿਲ ਬੋਪਾਰਾਏ ਵੱਲੋਂ ਪਿੰਡ ਜੌਹਲਾਂ ਨੂੰ 10 ਲੱਖ, ਸੁਖਾਣਾ ਲਈ 2 ਲੱਖ, ਮੁਹੰਮਦਪੁਰਾ 1.61 ਲੱਖ ਅਤੇ ਲੱਖਾ ਸਿੰਘ ਵਾਲਾ ਦੀ ਪੰਚਾਇਤ ਨੂੰ 80 ਹਜ਼ਾਰ ਰੁਪਏ ਦੀ 15ਵੇਂ ਵਿੱਤ ਕਮਿਸ਼ਨ ਰਾਹੀਂ ਆਈ ਗ੍ਰਾਂਟ ਦੇ ਚੈੱਕ ਭੇਂਟ ਕੀਤੇ। ਸਮਾਗਮ ਦੇ ਅਖੀਰ ’ਚ ਯੂਥ ਆਗੂ ਪ੍ਰਧਾਨ ਸੰਦੀਪ ਸਿੰਘ ਸਿੱਧੂ ਵੱਲੋਂ ਐਮ.ਪੀ. ਡਾ. ਅਮਰ ਸਿੰਘ ਅਤੇ ਕਾਮਿਲ ਬੋਪਾਰਾਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਓਐਸਡੀ ਜਗਪ੍ਰੀਤ ਸਿੰਘ ਬੁੱਟਰ, ਸੰਦੀਪ ਸਿੰਘ ਸਿੱਧੂ, ਸਰਪੰਚ ਹਰਬੰਸ ਸਿੰਘ, ਸਰਪੰਚ ਬਲਜੀਤ ਕੌਰ, ਸਰਪੰਚ ਸਰਬਜੀਤ ਸਿੰਘ, ਕੇਵਲ ਸਿੰਘ, ਅਮਨਦੀਪ ਸਿੰਘ, ਹਰਭਜਨ ਸਿੰਘ, ਡਾ. ਅਰੁਣਦੀਪ ਸਿੰਘ, ਪ੍ਰਧਾਨ ਗੁਰਜੰਟ ਸਿੰਘ, ਪ੍ਰਦੀਪ ਸਿੰਘ ਮੰਡੇਰ, ਹਰਦੇਵ ਸਿੰਘ, ਗੁਰਦੀਪ ਸਿੰਘ, ਗਿਆਨ ਸਿੰਘ, ਸੰਦੀਪ ਕੌਰ, ਜਗਜੀਵਨ ਰਾਮ, ਸੁਰਜੀਤ ਸਿੰਘ, ਰਿੰਕੂ, ਕੁਲਵੰਤ ਸਿੰਘ, ਨਰੇਸ਼ ਕੁਮਾਰ, ਜਗਤਾਰ ਸਿੰਘ, ਮਾ. ਬਹਾਦਰ ਸਿੰਘ, ਨਿਰਮਲਜੀਤ ਸਿੰਘ, ਜੋਗਾ ਪੰਡਤ, ਪਰਦੀਪ ਸਿੰਘ ਆਦਿ ਹਾਜ਼ਰ ਸਨ।