ਮਹਿਲ ਕਲਾਂ 08 ਨਵੰਬਰ (ਗੁਰਸੇਵਕ ਸਿੰਘ ਸਹੋਤਾ)ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਵੱਲੋਂ ਮਹਿਲ ਕਲਾਂ ਵਿਖੇ ਦੁਕਾਨਾਂ ਤੇ ਪਟਾਕੇ ਰੱਖਣ ਸਬੰਧੀ ਚੈਕਿੰਗ ਕੀਤੀ ਗਈ । ਜਿਸ ਵਿਚ ਦੇਖਿਆ ਗਿਆ ਕਿ ਦੁਕਾਨਦਾਰਾਂ ਵੱਲੋਂ ਪਟਾਕੇ ਆਪਣੀਆਂ ਦੁਕਾਨਾਂ ਵਿਚ ਤਾਂ ਨਹੀਂ ਰੱਖੇ ਹੋਏ , ਕਿਉਂਕਿ ਡੀ ਸੀ ਸਾਹਿਬ ਬਰਨਾਲਾ ਵੱਲੋਂ ਪਟਾਕੇ ਵੇਚਣ ਸਬੰਧੀ ਗੋਲਡਨ ਕਾਲੋਨੀ ਮਹਿਲ ਕਲਾਂ ਜਗ੍ਹਾ ਨਿਰਧਾਰਤ ਕੀਤੀ ਗਈ ਹੈ। ਇਸ ਸਮੇਂ ਨਾਇਬ ਤਹਿਸੀਲਦਾਰ ਸ੍ਰੀ ਨਵਜੋਤ ਤਿਵਾੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੁਕਾਨਦਾਰ ਨੂੰ ਗੈਰ ਕਨੂੰਨੀ ਪਟਾਕੇ ਰੱਖਣ ਵਾਲਿਆਂ ਦੀ ਸ਼ਿਕਾਇਤ ਮਿਲਣ ਬਖ਼ਸ਼ਿਆ ਨਹੀਂ ਜਾਵੇਗਾ । ਇਸ ਮੌਕੇ ਸਟਾਫ ਸ੍ਰੀ ਹਰਪ੍ਰੀਤ ਸਿੰਘ ਵਿਰਕ ਰਜਿਸਟਰੀ ਕਲਰਕ ਮਹਿਲ ਕਲਾਂ , ਉੱਘੇ ਸਮਾਜ ਸੇਵੀ ਅਤੇ ਫੀਲਡ ਕਾਨੂੰਗੋ ਸ੍ਰੀ ਉਜਾਗਰ ਸਿੰਘ ਛਾਪਾ , ਸ੍ਰੀ ਕੁਲਵੀਰ ਸਿੰਘ ਖੇਡ਼ੀ ਟੈਕਨੀਕਲ ਅਸਿਸਟੈਂਟ , ਸੇਵਾਦਾਰ ਗੁਰਦੀਪ ਸਿੰਘ ਘਨੌਰੀ ਕਲਾਂ ਨਾਲ ਸ਼ਾਮਲ ਸਨ ।