ਜਲਾਲਾਬਾਦ,8ਨਵੰਬਰ (ਭਗਵਾਨ ਸਹਿਗਲ )-ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਵਿਰੋਧੀ ਅਤੇ ਬਿਜਲੀ ਸੋਧ ਕਾਨੂੰਨ 2020 ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 1 ਅਕਤੂਬਰ ਤੋਂ ਲਾਏ ਗਏ ਪੱਕੇ ਧਰਨਿਆਂ ਦੌਰਾਨ ਪੰਜਾਬ ‘ਚ ਕੋਲੋ ਦੀ ਸਪਲਾਈ, ਅਨਾਜ ਦੀ ਢੁਆਈ, ਬਾਰਦਾਨਾ ,ਕਣਕ ਦੀ ਬਿਜਾਈ ਲਈ ਡੀ.ਏ.ਪੀ , ਯੂਰੀਆਂ ਖਾਦਾਂ ਅਤੇ ਹੋਰ ਜਰੂਰੀ ਵਸਤਾਂ ਦੀਆਂ ਲੋੜਾਂ ਨੂੰ ਧਿਆਨ ‘ਚ ਰੱਖਦਿਆਂ ਹੋਇਆ ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਚਲਾਉਣ ਲਈ ਰੇਲਵੇ ਲਾਈਨਾਂ ‘ਤੇ ਲਗਾਏ ਗਏ ਧਰਨੇ 25 ਅਕਤੂਬਰ ਤੋਂ 5 ਨਵੰਬਰ ਤੱਕ ਹਟਾ ਕੇ ਰੇਲਵੇ ਟਰੈਕ ਬਿਲਕੁੱਲ ਹੀ ਖਾਲੀ ਕਰ ਦਿੱਤੇ ਹਨ । ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਲੜੀਵਾਰ ਜਲਾਲਾਬਾਦ ਦੇ ਪਿੰਡ ਮਾਹਮੂ ਜੋਇਆ ਟੋਲ ਪਲਾਜਾ, ਜਲਾਲਾਬਾਦ ਰਿਲਾਇੰਸ ਪੈਟਰੋਲ ਪੰਪ, ਈ.ਜੀ.ਡੇ ‘ਤੇ ਨਿਰੰਤਰ ਧਰਨਾ ਜਾਰੀ ਹੈ ।
ਧਰਨਿਆਂ ‘ਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਔਰਤਾਂ ਦੇ ਬੱਚਿਆਂ ਨੇ ਸ਼ਿਰਕਤ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ। ਪਰ ਕੇਂਦਰ ਦੀ ਮੋਦੀ ਹਕੂਮਤ ਨੇ ਕਾਰਪੋਰੇਟ ਘਰਾਣਿਆਂ ਦੇ ਹਿੱਤਾ ਤੇ ਪਹਿਰਾ ਦਿੰਦਿਆਂ ਪੰਜਾਬ ਦੇ ਸੰਘਰਸ਼ੀਲ ਕਿਸਾਨਾਂ ਤੇ ਹਮਾਇਤੀ ਕਿਰਤੀ ਲੋਕਾਂ ਨੂੰ ਸਬਕ ਸਿਖਾਉਣ ਦੀ ਬਦਲਾ ਲਊ ਭਾਵਨਾ ਕੀਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਂਹ ਦੇ ਜ਼ਿਲ•ਾ ਕਾਰਜਕਰਨੀ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ ਅਤੇ ਜੋਗਾ ਸਿੰਘ ਨੇ ਦੱਸਿਆਕਿ ਲੋਕਾਂ ਦੇ ਹਿੱਤਾਂ ਦਾ ਿਧਆਨ ਰੱਖਦੇ ਹੋਏ ਜਥੇਬੰਦੀਆਂ ਨੇ ਰੇਲਵੇ ਲਾਈਨਾਂ ਤੋਂ ਧਰਨੇ ਚੁੱਕ ਲਏ ਹਨ । ਉਨ•ਾਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਬਦਲਾ ਲਊ ਵਿਚਾਰ ਇਸੇ ਤਰ•ਾਂ ਜਾਰੀ ਰੱਖਿਆ ਤਾਂ ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਦੇ ਲਗਾਤਾਰ ਵੱਧ ਰਹੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਇਸ ਮੌਕੇ ਕਸ਼ਮੀਰ ਲਾਲ ਮਾਹਮੂ ਜੋਇਆ, ਬਿਸ਼ੰਬਰ ਸਿੰਘ ਬਿੱਲੀਮਾਰ, ਪਾਲਾ ਬੱਟੀ, ਬਲਦੇਵ ਬੱਟੀ, ਸ਼ੇਰ ਸਿੰਘ ਚੱਕ ਸੈਦੋ ਕੇ, ਕਾਬਲ ਸਿੰਘ ਘਾਂਗਾ, ਪਿੱਪਲ ਸਿੰਘ ਘਾਂਗਾ, ਜਗਦੀਸ਼ ਸਿੰਘ ਅਤੇ ਕੁਲਵਿੰਦਰ ਸਿੰਘ ਘਾਂਗਾ ਆਦਿ ਪਿੰਡਾਂ ਤੋਂ ਕਿਸਾਨਾਂ ਔਰਤਾਂ ਤੇ ਬੱਚੇ ਵੀ ਹਾਜ਼ਰ ਸਨ।