ਥਾਣਾ ਸਰਹਾਲੀ ਪੁਲਿਸ ਨੇ ਤਿੰਨ ਵਿਆਕਤੀਆ ਖਿਲਾਫ ਬਲਾਤਕਾਰ ਦਾ ਪਰਚਾ ਦਰਜ
ਤਰਨਤਾਰਨ 5 / ਨਵੰਬਰ (ਦਲਬੀਰ ਉਧੋਕੇ ): ਜਿਲਾ ਤਰਨਤਾਰਨ ਦੇ ਥਾਣਾ ਸਰਹਾਲੀ ਵਿਖੇ ਇਕ ਔਰਰਤ ਨਾਲ ਤਿੰਨ ਵਿਅਕਤੀਆਂ ਵਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਰਹਾਲੀ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਸ ਨੂੰ ਦਰਜ ਕਰਵਾਏ ਬਿਆਨਾਂ ‘ਚ ਪੀੜਤਾ ਨੇ ਦੱਸਿਆ ਕਿ ਪਿੰਡ ਦੇ ਹੀ ਸਾਹਿਬ ਉਰਫ਼ ਸੁਰਜੀਤ ਸਿੰਘ, ਨਿਰਮਲ ਸਿੰਘ ਉਰਫ ਬਾਊ ਪੁੱਤਰ ਇੰਦਰ ਸਿੰਘ ਅਤੇ ਇੰਦਰ ਸਿੰਘ ਵਾਸੀਆਨ ਢੋਟੀਆਂ ਨੇ ਮਿਲ ਕੇ ਉਸ ਨਾਲ ਕਥਿਤ ਤੌਰ ‘ਤੇ ਜਬਰ-ਜ਼ਿਨਾਹ ਕੀਤਾ। ਜਦ ਉਸ ਨੇ ਵਿਰੋਧ ਕੀਤਾ ਤਾਂ ਉਕਤ ਵਿਅਕਤੀਆਂ ਨੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ ਪਰ ਬਾਅਦ ‘ਚ ਉਸ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ. ਕਰਮਜੀਤ ਕੌਰ ਨੇ ਦੱਸਿਆ ਕਿ ਮੁਦਈਆ ਦੇ ਬਿਆਨਾਂ ‘ਤੇ ਸਾਹਿਬ ਉਰਫ਼ ਸੁਰਜੀਤ ਸਿੰਘ, ਨਿਰਮਲ ਸਿੰਘ ਉਰਫ ਬਾਊ ਪੁੱਤਰਾਨ ਇੰਦਰ ਸਿੰਘ ਅਤੇ ਇੰਦਰ ਸਿੰਘ ਵਾਸੀ ਢੋਟੀਆਂ ਖਿਲਾਫ ਮੁਕੱਦਮਾ ਨੰਬਰ 266 ਧਾਰਾ 376/457/506/34 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।