ਗਾਣਾ ਰਿਲੀਜ਼ ਹੁੰਦਿਆ ਸ਼ਰੋਤਿਆ ਵੱਲੋਂ ਭਰਵਾ ਹੁੰਗਾਰਾ
ਮਾਨਸਾ ,24 ਅਕਤੂਬਰ ( ਬਿਕਰਮ ਵਿੱਕੀ):- ਨੌਜਵਾਨ ਪੀੜੀ ਦੀ ਪਹਿਲੀ ਪਸੰਦ ਬਣ ਚੁੱਕਿਆ ਮਾਨਸਾ ਜ਼ਿਲੇ ਦੇ ਪਿੰਡ ਕੋਰਵਾਲਾ ਦਾ ਸੁਰੀਲਾ ਗਾਇਕ ਕੋਰਆਲਾ ਮਾਨ ਆਪਣਾ ਨਵਾ ਗਾਣਾ ” ਬਦਨਾਮ ਇਸ਼ਕ ” ਲੈ ਕੇ ਮੁੜ ਸ਼ਰੋਤਿਆਂ ਦੀ ਕਚਿਹਰੀ ‘ਚ ਪੇਸ਼ ਹੋਇਆ ਹੈ , ਗਾਣੇ ਦੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆ ਵੀਡੀਓ ਡਰਾਇਕੈਟਰ ਪਰਮ ਚਹਿਲ ਨੇ ਦੱਸਿਆ ਕਿ ਲੇਬਲ ਟੀਮ 7 ਪਿਕਚਰਜ ਦੀ ਪੇਸ਼ਕਸ ਤੇ ਪੋਡਿਊਸ਼ਰ ਮੌਟੀ ਕੰਬੋਜ,ਸੇਰੂ ਬੇਗੂ ਦੀ ਨਿਰਦੇਸ਼ਨਾ ਹੇਠ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ,ਜਦਕਿ ਗਾਣੇ ਨੂੰ ਸੰਗੀਤਕ ਧੁੰਨਾਂ ਪ੍ਰਸਿੱਧ ਸੰਗੀਤਕਾਰ ਦੇਸੀ ਕਰਿਊ ਵੱਲੋਂ ਦਿੱਤੀਆਂ ਗਈਆਂ ਹਨ, ਵੀਡੀਓ ਫ਼ਿਲਮਾਕਣ ਇਸ਼ਕਪੁਰਾ 07 ਦੀ ਟੀਮ ਵੱਲੋਂ ਦਿਲ ਖਿੱਚਵੀਆ ਲੁਕੇਸ਼ਨਾ ਤੇ ਸ਼ੂਟ ਕੀਤਾ ਹੈ , ਉਹਨਾ ਦੱਸਿਆ ਕਿ ਗਾਣਾ ਰਿਲੀਜ਼ ਹੁੰਦਿਆ ਹੀ ਸ਼ਰੋਤਿਆਂ ਵੱਲੋਂ ਵੱਡਾ ਹੁੰਗਾਰਾ ਦਿੱਤਾ ਜਾ ਰਿਹਾ ਹੈ,ਪਰਮ ਚਹਿਲ ਨੇ ਦੱਸਿਆ ਕਿ ਗਾਣਾ ਸੋਸ਼ਲ ਸਾਈਟਾਂ ਤੋਂ ਇਲਾਵਾ,ਸੰਗੀਤਕ ਚੈਨਲਾਂ ਤੇ ਇਸ ਵੇਲੇ ਗਾਣਾ ਸਫਲਤਾ ਪੂਰਵਕ ਚੱਲ ਰਿਹਾ ਹੈ।