ਪਟਿਆਲਾ, 21ਅਕਤੂਬਰ:( ਸੁਰਿੰਦਰ ਸਿੰਘ ਮਾਨ/ਬਿਕਰਮ ਮਦਾਨ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ੀਲਖ਼ਾਨਾ ਪਟਿਆਲਾ ਦੇ ਮੈਡਮ ਸ਼੍ਰੀਮਤੀ ਹਰਜੀਤ ਕੌਰ, ਪੰਜਾਬੀ ਅਧਿਆਪਿਕਾ ਅਤੇ ਸ਼੍ਰੀਮਤੀ ਜੋਗਿੰਦਰ ਕੌਰ ਲਾਇਬ੍ਰੇਰੀਅਨ ਜੀ ਨੇ ਆਪਣੀ ਸੇਵਾ ਨਵਿਰਤੀ ਮੌਕੇ ਫ਼ੀਲਖ਼ਾਨਾ ਸਕੂਲ ਕੈਂਪਸ ਦੇ ਸੁੰਦਰੀਕਰਨ ਲਈ ਆਪਣੀ ਨੇਕ ਕਮਾਈ ਵਿੱਚੋਂ ਇੱਕ ਘਾਹ ਕੱਟਣ ਵਾਲੀ ਮਸ਼ੀਨ ਸਮੇਤ ਤਿੰਨ ਸੌ ਫੁੱਟ ਤਾਰ ਸਕੂਲ ਨੂੰ ਭੇਂਟ ਕੀਤੀ| ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰ. ਕਰਮਜੀਤ ਸਿੰਘ, ਸਟਾਫ ਸਕੱਤਰ ਸ੍ਰ. ਰਵਿੰਦਰਪਾਲ ਸਿੰਘ ਬੇਦੀ ਅਤੇ ਸਮੂਹ ਸਟਾਫ ਮੈਂਬਰਾਂ ਨੇ ਰਿਟਾਇਰ ਹੋਏ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਤਹਿ-ਦਿਲ ਤੋਂ ਸ਼ੁਕਰੀਆ ਅਦਾ ਕੀਤਾ| ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਸਕੱਤਰ ਨੇ ਕਿਹਾ ਕਿ ਇਹ ਇੱਕ ਚੰਗੀ ਪਹਿਲਕਦਮੀ ਹੈ ਅਤੇ ਸਰਕਾਰੀ ਸਕੂਲਾਂ ਦੇ ਸੁੰਦਰੀਕਰਨ ਅਤੇ ਇਨ੍ਹਾਂ ਦੇ ਮਿਆਰ ਨੂੰ ਉੱਚਾ ਕਰਨ ਲਈ ਸਰਕਾਰ ਦੇ ਨਾਲ-ਨਾਲ ਸਟਾਫ ਮੈਂਬਰਾਂ ਅਤੇ ਆਮ ਪਬਲਿਕ ਨੂੰ ਵੀ ਪਹਿਲ ਦੇ ਅਧਾਰ ਤੇ ਸਰਕਾਰੀ ਸਕੂਲਾਂ ਨੂੰ ਦਾਨ ਭੇਟਾ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਦੀ ਦਿੱਖ ਨੂੰ ਹੋਰ ਸੋਹਣਾ ਬਣਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ|