ਧਨੌਲਾ 20 ਸਤੰਬਰ (ਵਿਕਰਮ ਸਿੰਘ ਧਨੌਲਾ) ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ‘ਚ ਕਿਸਾਨਾਂ ਦੇ ਹੱਕ ਵਿੱਚ ਤਿੰਨ ਬਿੱਲ ਲਿਆ ਕੇ ਸਾਬਤ ਕਰ ਦਿੱਤਾ ਕਿ ਉਸ ਕਿਸਾਨਾਂ ਦੇ ਸੱਚੇ ਹਮਦਰਦ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਜੀਵਨ ਬਾਂਸਲ ਨੇ ਆਖਿਆ ਕਿ ਕੈਪਟਨ ਸਰਕਾਰ ਹਰ ਹਾਲ ਦੇ ਵਿੱਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਦਿੰਦੀ ਰਹੇਗੀ। ਮੰਡੀਆਂ ਦੇ ਪ੍ਰਬੰਧ ਬਾਰੇ ਗੱਲ ਕਰਦਿਆਂ ਉਹਨਾਂ ਆਖਿਆ ਕਿ ਮੁਖ ਮੰਤਰੀ ਹੋਰਾਂ ਦੇ ਹੁਕਮ ਹਨ ਕਿ ਕਿਸਾਨਾਂ ਨੂੰ ਮੰਡੀਆਂ ‘ਚ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ। ਜਿਸ ਤਰ੍ਹਾਂ ਕਣਕ ਦੀ ਖਰੀਦ ਤੁਰੰਤ ਹੋਈ ਸੀ, ਉਸੇ ਤਰ੍ਹਾਂ ਝੋਨੀ ਦੀ ਖਰੀਦ ਵੀ ਤੁਰੰਤ ਕੀਤੀ ਜਾਵੇਗੀ।
ਉਹਨਾਂ ਆਖਿਆ ਕਿ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਇਲਾਕੇ ਦੀਆਂ ਮੰਡੀਆਂ ਦੀ ਸਾਫ ਸਫਾਈ ਅਤੇ ਬਾਕੀ ਪ੍ਰਬੰਧਾ ਕੰਮ ਮੁਕੱਮਲ ਕਰ ਲਿਆ ਗਿਆ ਹੈ। ਕਿਸਾਨਾਂ ਆਤੇ ਮਜ਼ਦੂਰਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਪੀਣ ਵਾਲੇ ਸਾਫ ਪਾਣੀ ਤੋਂ ਲੈ ਕੇ ਬਾਕੀ ਸਾਰੇ ਪ੍ਰਬੰਧ ਮੁਕੱਮਲ ਕਰ ਲਏ ਹਨ। ਚੇਅਰਮੈਨ ਨੇ ਆਖਿਆ ਕਿ ਝੋਨੇ ਦੀ ਢੁਆਹੀ ਲਈ ਬਾਰਦਾਨੇ ਦੀ ਬਿਲਕੁੱਲ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਝੋਨਾ ਖਰੀਦ ਉਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਖਰੀਦਾਰ ਅੈਮ.ਅੈਸ.ਪੀ ਤੋਂ ਘੱਟ ਮੁੱਲ ਨਾ ਦੇ ਸਕੇ ।