ਸ਼੍ਰੀ ਧਰੁਵ ਦਹੀਆ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ (ਦਿਹਾਤੀ) ਜੀ ਦੇ ਸਖਤ ਨਿਰਦੇਸਾ ਤੇ ਅਦਾਲਤਾਂ ਵੱਲੋਂ ਭਗੌੜੇ ਕਰਾਰ ਦਿੱਤੇ ਮੁਲਜਮ ਦਿਹਾਤੀ ਪੁਲਿਸ ਵੱਲੋਂ ਕੀਤੇ ਗ੍ਰਿਫਤਾਰ

ਅੰਮ੍ਰਿਤਸਰ 12 ਸਤੰਬਰ ( ਕੁਲਬੀਰ ਸਿੰਘ ਢਿੱਲੋਂ ) ਸ਼੍ਰੀ ਧਰੁਵ ਦਹੀਆ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ (ਦਿਹਾਤੀ) ਜੀ ਨੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਚਾਰਜ ਸੰਭਾਲਦਿਆ ਹੀ ਜਿਲ੍ਹਾ ਵਿੱਚ ਸਮਾਜ ਵਿਰੋਧੀ ਅਨਸਰਾਂ ਅਤੇ ਭਗੌੜੇ ਪੁਰਸ਼ਾਂ ਵਿਰੁੱਧ ਸ਼ਪੈਸ਼ਲ ਮੁਹਿੱਮ ਚਲਾ ਦਿੱਤੀ ਸੀ, ਜਿਸ ਸਬੰਧੀ ਉਹਨਾਂ ਵੱਲੋ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ
ਗਈਆ ਹਨ, ਜਿਸ ਤੇ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੂੰ ਜੁਰਮ ਕਰਮ ਵਾਲਿਆ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਅਪਣਾਉਣ ਲਈ ਕਿਹਾ ਗਿਆ ਹੈ। ਜਿਸ ਤੇ ਜਿਲ੍ਹਾਂ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਪੂਰੀ ਤਰ੍ਹਾਂ ਨਾਲ ਚੌਕਸ ਹੈ ਅਤੇ ਹਰ ਤਰ੍ਹਾਂ ਦੇ ਅਪਰਾਧੀਆਂ ਨੂੰ ਤੁਰੰਤ ਟਰੇਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤ ਜਾਂਦਾ ਹੈ ਜੋ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਜੀ ਵੱਲੋ ਅਦਾਲਤ ਵੱਲੋ ਪੀ.ਓ ਕਰਾਰ ਦਿੱਤੇ ਦੋਸ਼ੀਆ ਉਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਅਦਾਲਤ ਵੱਲੋ ਪੀ.ਓਜ ਕਰਾਰ ਦਿੱਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਸਪੈਸ਼ਲ ਟੀਮਾ ਤਿਆਰ ਕੀਤੀਆ ਗਈਆ ਹਨ। ਇਹਨਾ ਟੀਮਾ ਨੂੰ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਜੀ ਵੱਲੋ ਖਾਸ ਤੋਰ ਤੇ ਬ੍ਰੀਫ ਕੀਤਾ ਗਿਆ ਹੈ ਜੋ ਇਹਨਾ ਟੀਮਾ ਨੂੰ ਸਖਤ ਹਦਾਇਤਾ ਜਾਰੀ ਕਰਕੇ ਵੱਧ ਤੋਂ ਵੱਧ ਰੇਡਾ ਕਰਨ ਅਤੇ ਪੀ.ਓ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਗਿਆ ਹੈ ਜੋ ਇਹਨਾ ਹਦਾਇਤਾ ਤਹਿਤ ਐਸ.ਆਈ ਨਰਿੰਦਰ ਸਿੰਘ ਮੁੱਖ ਅਫਸਰ ਥਾਣਾ ਰਾਜਾਸਾਂਸੀ ਜੀ ਵੱਲੋ ਖਤਰਨਾਕ ਗੈਂਗਸਟਰ ਸ਼ਮਸੇਰ ਸਿੰਘ ਉਰਫ ਸ਼ੇਰਾ ਪੁੱਤਰ ਅਮਰੀਕ ਸਿੰਘ ਵਾਸੀ ਮੀਰਾਕੋਟ ਨੂੰ ਗ੍ਰਿਫਤਾਰ ਕੀਤਾ ਗਿਆ। ਗੈਂਗਸਟਰ ਸ਼ਮਸੇਰ ਸਿੰਘ ਉਰਫ ਸ਼ੇਰਾ ਵੱਲੋ ਆਪਣੀ ਗੈਂਗ ਜਿਸ ਵਿੱਚ ਗੋਪੀ ਘਨਸ਼ਾਮਪੁਰੀਆ ਅਤੇ ਹੈਰੀ ਚੱਠਾ ਵਰਗੇ ਖਤਰਨਾਕ ਗੈਂਗਸਟਰ ਸ਼ਾਮਿਲ ਸਨ ਨਾਲ
ਮਿਲ ਕੇ ਡਾ. ਮੁਨੀਸ਼ ਕੁਮਾਰ ਨੂੰ ਦੀ ਲੁੱਟ ਖੋਹ ਕਰਕੇ ਅਗਵਾ ਕੀਤਾ ਸੀ ਜਿਸ ਤੇ ਇਹਨਾ ਖਿਲਾਫ ਥਾਣਾ ਅਜਨਾਲਾ ਵਿਖੇ ਮੁਕੱਦਮਾ ਨੰ. 84 ਮਿਤੀ 19.05.2017 ਜੁਰਮ 365,366,379-ਬੀ,506,34 ਆਈ.ਪੀ.ਸੀ ਅਤੇ 25/54/59 ਅਸਲਾ ਐਕਟ ਤਹਿਤ ਦਰਜ ਰਜਿਸਟਰ ਕੀਤਾ ਗਿਆ ਸੀ ਜੋ ਇਸ ਮੁਕੱਦਮੇ ਵਿੱਚ ਗੈਂਗਸਟਰ ਸ਼ਮਸੇਰ ਸਿੰਘ ਉਰਫ ਸ਼ੇਰਾ ਨੂੰ ਸ਼੍ਰੀ ਰਾਧਿਕਾ ਪੁਰੀ ਜੀ ਦੀ ਅਦਾਲਤ ਵੱਲੋ ਮਿਤੀ 15.11.2019 ਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਥਾਣਾ ਭਿੰਡੀਸੈਦਾ ਵੱਲੋ 10.09.2020 ਰਜਿੰਦਰ ਸਿੰਘ ਉਰਫ ਲਵਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਭਿੰਡੀਸੈਦਾ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਤੇ ਰਜਿੰਦਰ ਸਿੰਘ ਉਰਫ ਲਵਦੀਪ ਸਿੰਘ ਪੁੱਤਰ ਜਸਪਾਲ ਸਿੰਘ ਖਿਲਾਫ ਥਾਣਾ ਭਿੰਡੀਸੈਦਾ ਵਿਖੇ ਮੁਕੱਦਮਾ ਨੰ. 46 ਮਿਤੀ 27.05.2015 ਜੁਰਮ 21-61-85 ਐਨ.ਡੀ.ਪੀ.ਐਸ ਐਕਟ, 25-54-59 ਅਸਲਾ ਐਕਟ, 14-ਐਫ ਐਕਟ ਤਹਿਤ ਦਰਜ
ਰਜਿਸਟਰ ਕੀਤਾ ਗਿਆ ਸੀ। ਜੋ ਕਿ ਰਜਿੰਦਰ ਸਿੰਘ ਉਰਫ ਲਵਦੀਪ ਸਿੰਘ ਪੁੱਤਰ ਜਸਪਾਲ ਸਿੰਘ ਨੂੰ ਮਾਣਯੋਗ
ਅਦਾਲਤ ਵੱਲੋ 16.03.2020 ਨੂੰ ਭਗੌੜਾ ਕਰਾਰ ਦਿੱਤਾ ਸੀ।
ਜੋ ਏਸੇ ਤਰ੍ਹਾ ਥਾਣਾ ਰਮਦਾਸ ਵੱਲੋ ਮਿਤੀ 10.09.2020 ਸਵਿੰਦਰ ਕੌਰ ਪਤਨੀ ਰਾਜ ਮਸੀਹ ਵਾਸੀ ਥੋਬਾ ਥਾਣਾ ਰਮਦਾਸ ਨੂੰ ਗ੍ਰਿਫਤਾਰ ਕੀਤਾ। ਸਵਿੰਦਰ ਕੌਰ ਉੱਤੇ ਮੁਕੱਦਮਾ ਨੰ. 30 ਮਿਤੀ 17.04.2017 ਜੁਰਮ 61/1/14 ਆਬਕਾਰੀ ਐਕਟ ਥਾਣਾ ਰਮਦਾਸ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਵਿੱਚ ਸਵਿੰਦਰ ਕੌਰ ਪਤਨੀ ਰਾਜ ਮਸੀਹ ਨੂੰ ਮਾਣਯੋਗ ਅਦਾਲਤ ਵੱਲੋ 20.07.2019 ਨੂੰ ਭਗੌੜਾ ਕਰਾਰ ਦਿੱਤਾ ਸੀ ਤੇ ਵੱੱਖ    ਵੱਖ ਥਾਣਿਆਂ ਚ ਮੁੁੁਲਜਮ ਗ੍ਰਿਫਤਾਰ ਕੀਤੇ ਗਏ ਹਨ

Leave a Reply

Your email address will not be published. Required fields are marked *