ਧੀ ਨੂੰ ਗੋਦ ਲੈਕੇ ਹੋਰ ਵਧਾਇਆ ਧੀਆਂ ਦਾ ਮਾਣ, ਮਿਸਾਲ ਕੀਤੀ ਕਾਇਮ

ਸ਼ੇਰਪੁਰ, 12 ਸਤੰਬਰ ( Balwinder Herike) ਧੀਆਂ ਅੱਜ ਦੇ ਯੁਗ ਵਿੱਚ ਮੁੰਡਿਆਂ ਨਾਲੋਂ ਕਿਸੇ ਗੱਲੋ ਵੀ ਘੱਟ ਨਹੀ ਹਨ, ਇਸਦੀ ਤਾਜਾ ਮਿਸਾਲ ਪਿੰਡ ਕਾਤਰੋਂ ਦੇ ਰਹਿਣ ਵਾਲੇ ਪਤੀ-ਪਤਨੀ ਗੁਰਮੀਤ ਸਿੰਘ ਤੇ ਚਰਨਜੀਤ ਕੌਰ ਨੇ ਪੈਦਾ ਕੀਤੀ ਹੈ, ਜਿਨ੍ਹਾਂ ਆਪਣੇ ਕੋਈ ਔਲਾਦ ਨਾ ਹੋਣ ਕਰਕੇ ਇੱਕ ਬੱਚੀ ਨੂੰ ਗੋਦ ਲਿਆ ਹੈ। ਇਸ ਪਤੀ-ਪਤਨੀ ਜੋੜੇ ਨੇ ਗੁਰੂ ਤੇਗ ਬਹਾਦਰ ਨਗਰ ਬਰਨਾਲਾ ਦੇ ਰਹਿਣ ਵਾਲੇ ਸਵਰਨ ਸਿੰਘ ਤੇ ਪਰਮਜੀਤ ਕੌਰ ਕੋਲੋਂ ਇੱਕ ਨਵ-ਜਨਮੀ ਬੱਚੀ ਨੂੰ ਗੋਦ ਲੈਂਦਿਆਂ ਇੱਕ ਮਿਸਾਲ ਕਾਇਮ ਕੀਤੀ। ਇਸ ਮੌਕੇ ਬੱਚੀ ਨੂੰ ਗੋਦ ਲੈਣ ਵਾਲੇ ਪਤੀ ਪਤਨੀ ਨੇ ਕਿਹਾ ਕਿ ਸਾਨੂੰ ਧੀਆਂ ਅਤੇ ਪੁੱਤਰਾਂ ਵਿੱਚ ਫਰਕ ਨਹੀ ਕਰਨਾ ਚਾਹੀਦਾ ਹੈ, ਸਗੋਂ ਧੀਆਂ ਪੁੱਤਰਾਂ ਨਾਲੋਂ ਵਧਕੇ ਮਾਪਿਆਂ ਨੂੰ ਪਿਆਰ ਕਰਦੀਆਂ ਹਨ, ਇਸੇ ਲਈ ਹੀ ਉਨ੍ਹਾਂ ਧੀ ਨੂੰ ਗੋਦ ਲੈਣ ਦਾ ਫੈਸਲਾ ਲਿਆ ਹੈ। ਇਲਾਕੇ ਵਿੱਚ ਇਨ੍ਹਾਂ ਦੇ ਇਸ ਕਾਰਜ ਦੀ ਚੁਫੇਰਿਓਂ ਸ਼ਲਾਂਘਾ ਹੋ ਰਹੀ ਹੈ। ਇਸ ਮੌਕੇ ਸਮਜਾਸੇਵੀ ਗੁਰਪਾਲ ਸਿੰਘ ਬਰਨਾਲਾ, ਸਰਪੰਚ ਬਹਾਦਰ ਸਿੰਘ ਬਾਗੜੀ ਕਾਤਰੋਂ, ਜਰਨੈਲ ਸਿੰਘ ਨੰਬਰਦਾਰ ਕਾਤਰੋਂ ਆਦਿ ਵੀ ਮੌਜੂਦ ਰਹੇ।

Leave a Reply

Your email address will not be published. Required fields are marked *