ਸਮਾਰਟਫੋਨ ਸੰਘੇੜਾ ,(ਅਜਮੇਰ ਸਿੰਘ ਸਿੱਧੂ ) ਕਰੋਨਾ ਮਾਹਾਵਾਰੀ ਕਾਰਨ ਦੁਨੀਆ ਦੇ ਕਈ ਸੂਬਿਆਂ ਵਿੱਚ ਸਰੀਰਕ ਦੂਰੀ ਨੂੰ ਯਕੀਨੀ ਬਨਾਉਣ ਦੇ ਮਕਸਦ ਨਾਲ ਪੰਜਾਬ ਦੀ ਸੂਬਾ ਸਰਕਾਰ ਨੇ ਪੰਜਾਬ ਵਿੱਚ ਸਕੂਲਾਂ ਨੂੰ ਬੰਦ ਕੀਤੇ ਜਾਣ ਕਾਰਨ ਬੱਚਿਆਂ ਨੂੰ ਕੰਪਿਊਟਰ ਜਾਂ ਸਮਾਰਟ ਫੋਨ ਆਦਿ ਤੇ ਇੰਟਰਨੈੱਟ ਰਾਹੀਂ ਦਿੱਤੀ ਜਾ ਰਹੀ ਸਿੱਖਿਆ ਅੱਜ ਕੱਲ੍ਹ ਸਿੱਖਿਆ ਮਾਹਿਰਾਂ ਜਾਂ ਸਮਾਜ ਚਿੰਤਕਾਂ ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਸੂਬੇ ਦੇ ਸਰਕਾਰੀ ਅਤੇ ਛੋਟੇ ਨਿੱਜੀ ਸਕੂਲਾਂ ਵਿੱਚ ਪੜ੍ਹਾਈ ਕਰਦੇ ਲੱਖਾਂ ਬੱਚਿਆਂ ਦੇ ਮਾਪੇ ਨਾ ਤਾਂ ਉਨ੍ਹਾਂ ਨੂੰ ਕੰਪਿਊਟਰ ਅਤੇ ਨਾ ਹੀ ਸਮਾਰਟ ਫੋਨ ਲੈ ਕੇ ਦੇ ਸਕਦੇ ਹਨ ਅਤੇ ਨਾ ਹੀ ਇੰਟਰਨੈੱਟ ਦਾ ਕਿਰਾਇਆ ਭਰਨ ਦੀ ਸਮਰੱਥਾ ਰੱਖਦੇ ਹਨ ਪਰ ਸਿੱਖਿਆ ਵਿਭਾਗ ਨੇ ਬਗੈਰ ਸੋਚੇ ਸਮਝੇ ਆਨਲਾਇਨ ਪੜ੍ਹਾਈ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਜੋ ਕਿ ਇਹ ਗਰੀਬ ਪਰਿਵਾਰ ਪਹਿਲਾਂ ਦੀ ਆਰਥਿਕ ਮੰਦਹਾਲੀ ਤੋਂ ਟੁੱਟ ਚੁੱਕੇ ਹਨ ਤੇ ਦੋ ਟਾਏਿਮ ਦੀ ਰੋਟੀ ਤੋਂ ਵੀ ਮੁਥਾਜ ਹਨ ਜਿਸ ਵਜ੍ਹਾ ਨਾਲ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਤੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਬਹੁਤ ਪਛੜ ਜਾਣਗੇ ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਭਾਰੀ ਗਿਰਾਵਟ ਆਵੇਗੀ ਹਲਕੇ ਦੇ ਪ੍ਰਸਿੱਧ ਸਮਾਜ ਸੇਵਕ ਮਾਸਟਰ ਹਰਭੁਪਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਗਰੀਬ ਤਬਕੇ ਦੇ ਹੀ ਬੱਚੇ ਪੜ੍ਹਦੇ ਹਨ ਤਾਂ ਗਰੀਬ ਬੱਚਿਆਂ ਦੇ ਮਾਪਿਆਂ ਕੋਲ ਵੀ ਸਮਾਰਟਫੋਨ ਨਹੀਂ ਹਨ ਤੇ ਨਾ ਹੀ ਸੰਭਵ ਹੈ ਵੈਸੇ ਤਾਂ ਛੋਟੇ ਬੱਚਿਆਂ ਲਈ ਆਨ ਲੈਣ ਪੜ੍ਹਾਈ ਸੰਭਵ ਨਹੀਂ ਹੈ 11ਵੀ ਤੇ 12ਵੀ ਦੇ ਵਿਦਿਆਰਥੀਆਂ ਨੂੰ ਸੂਝ ਬੂਝ ਹੋਣ ਕਾਰਨ ਆਨਲਾਇਨ ਪੜ੍ਹਾਈ ਕਰ ਸਕਦੇ ਹਨ
ਸਿੱਖਿਆ ਵਿਭਾਗ ਵੱਲੋਂ ਕੀਤੀ ਆਨਲਾਈਨ ਪੜ੍ਹਾਈ ਤੋਂ ਗ਼ਰੀਬ ਘਰਾਂ ਦੇ ਲੱਖਾਂ ਵਿਦਿਆਰਥੀ ਪੜ੍ਹਾਈ ਤੋਂ ਹੋਏ ਵਾਂਝੇ ਮਜ਼ਦੂਰੀ ਕਰਨ ਵਾਲਿਆਂ ਦੇ ਬੱਚੇ ਨਹੀਂ ਖਰੀਦ ਸਕਦੇ
