ਉੱਚ ਅਧਿਕਾਰੀਆਂ ਦੀ ਕੀਤੀ ਜਾ ਰਹੀ ਰਾਤ ਦਿਨ ਦੀ ਮੇਹਨਤ ਤੇ ਕੁਝ ਮੁਲਾਜ਼ਮ ਫੇਰ ਰਹੇ ਪਾਣੀੱ
ਅੰਮ੍ਰਿਤਸਰ 8 ਮਈ ( ਕੁਲਬੀਰ ਸਿੰਘ ਢਿੱਲੋਂ, ਸਾਹਿਬ ਖੋਖਰ ) ਕੋਰੋਨਾ ਵਾਇਰਸ ਮਹਾਮਾਰੀ ਨੂੰ ਲੇਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਨੂੰ ਲੈਕੇ ਪੂਰੇ ਪੰਜਾਬ ਚ ਕਰਫਿਊ ਲੱਗਾ ਕੇ ਰਾਤ ਦਿਨ ਇਕ ਕੀਤੀ ਹੋਈ ਹੈ ਤੇ ਉੱਥੇ ਹੀ ਪੰਜਾਬ ਪੁਲਿਸ ਵੱਲੋਂ ਰਾਤ ਦਿਨ ਕੀਤੀ ਜਾ ਰਹੀ ਮਿਹਨਤ ਤੇ ਪੰਜਾਬ ਪੁਲਿਸ ਦੇ ਹੀ ਕੁਝ ਮੁਲਾਜ਼ਮ ਮਿਹਨਤ ਤੇ ਪਾਣੀ ਫੇਰ ਰਹੇ ਹਨ ਅੰਮ੍ਰਿਤਸਰ ਰੇਡ ਜੋਨ ਵਿਚ ਆ ਚੁੱਕਾ ਹੈ ਤੇ ਪੰਜਾਬ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਵੇਖਣ ਨੂੰ ਮਿਲੀ ਜਦੋਂ ਅੱਜ ਅਜਨਾਲਾ ਤੋ ਅੰਮ੍ਰਿਤਸਰ ਰੋਡ ਤੇ ਕਰਫਿਊ ਲੱਗਣ ਦੇ ਬਾਵਜੂਦ ਅੱਡਾ ਕੁੱਕੜਾਂ ਵਾਲਾ ਵਿਖੇ ਬਿਨਾਂ ਪੁਲਿਸ ਤੋਂ ਨਾਕਾ ਖਾਲੀ ਸੀ ਤੇ ਕੋਈ ਵੀ ਪੁਲਿਸ ਮੁਲਾਜ਼ਮ ਮਜੂਦ ਨਹੀ ਸੀ ਕਰਫਿਊ ਨਜਰ ਨਹੀਂ ਆ ਰਿਹਾ ਸੀ ਤੇ ਦੁਕਾਨਾਂ ਵਾਲਿਆਂ ਨੇ ਆਪਣੀਆਂ ਦੁਕਾਨਾਂ ਦੇ ਅੱਧੇ ਛੱਟਰ ਖੁੱਲ੍ਹੇ ਸਨ ਤੇ ਭਲਾ ਪਿੰਡ,ਕਰਾਨ ਗੜ , ਭੱਖੇ ਪਿੰਡ ਆਮ ਦੁਕਾਨਦਾਰ ਦੁਕਾਨਾਂ ਖੋਲੀ ਬੇਠੇ ਸਨ ਉੱਥੇ ਹੀ ਇਕ ਵਿਅਕਤੀ ਨੇ ਆਪਣਾ ਨਾਮ ਅਖਬਾਰ ਵਿੱਚ ਨਾ ਛਾਪਣ ਦੀ ਸਰਤ ਤੇ ਦੱਸਿਆ ਕਿ ਇਹ ਜੋ ਸਰਵਿਸ ਸਟੇਸ਼ਨ ਖੁੱਲ੍ਹਾ ਪਿਆ ਹੈ ਇਕ ਲੇਡੀਜ਼ ਪੁਲਿਸ ਮੁਲਾਜ਼ਮ ਦੇ ਪਤੀ ਦਾ ਹੈ ਇਹ ਕਦੀ ਬੰਦ ਨਹੀਂ ਹੁੰਦਾ ਤੇ ਕਨੂੰਨ ਸਿਰਫ ਗਰੀਬ ਲੋਕਾਂ ਤੇ ਲਾਗੂ ਹੁੰਦਾ ਹੈ ਤਗੜੇ ਲਈ ਵਰਦਾਨ ਬਣਿਆ ਹੈ ਤੇ ਕੁਝ ਪੁਲਿਸ ਮੁਲਾਜ਼ਮਾ ਆਪਣੇ ਉੱਚ ਅਧਿਕਾਰੀਆਂ ਦੇ ਹੁਕਮਾਂ ਨੂੰ ਛਿੱਕੇ ਟੱਗੀ ਬੇਠੇ ਹਨ ਕਿ ਪੁਲਿਸ ਮੁਲਾਜ਼ਮਾਂ ਤੇ ਕਰਫਿਊ ਤੋੜਨ ਦੀ ਕਾਰਵਾਈ ਹੋ ਸਕੇ ਗੀ ਕਿਉਂਕਿ ਜਦ ਆਮ ਲੋਕਾਂ ਤੇ ਪੁਲਿਸ ਕਰਫਿਊ ਦੀ ਉਲੰਘਣਾ ਕਰਨ ਤੇ ਪਰਚੇ ਦਰਜ ਕਰ ਰਹੀ ਹੈ ਕੀਤੇ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਡਿਊਟੀ ਚ ਵਰਤੀ ਜਾ ਰਹੀ ਕੁਤਾਹੀ ਲੋਕਾਂ ਲਈ ਸਰਾਪ ਨਾ ਬਣ ਜਾਵੇ