ਰੋਜਾਨਾ ਟ੍ਰੈਨਿੰਗ ਕਰਦੇ ਸਮੇ ਮਿੱਗ 29 ਤਿੰਨ ਜਹਾਜਾ ਵਿਚੋ ਇੱਕ ਜਹਾਜ ਹੋਇਆ ਕਰੈਸ,ਪ੍ਰਸਾਸਨ ਨੂੰ ਪਈਆ ਭਾਜੜ੍ਹਾ
ਹੁਸ਼ਿਆਰਪੁਰ / ਨਵਾਸ਼ਹਿਰ 8 ਮਈ( ਤਰਸੇਮ ਦੀਵਾਨਾ )ਅੱਜ ਸਵੇਰੇ ਨਵਾਸਹਿਰ ਦੇ ਨਜਦੀਕ ਪਿੰਡਾ ਵਿੱਚ ਇੱਕ ਵੱਡਾ ਹਾਦਸਾ ਹੋਣ ਤੋ ਬਚਿਆ ਜਿਸ ਵਿੱਚ ਰੋਜਾਨਾ ਦੀ ਤਰ੍ਹਾਂ ਟ੍ਰੇਨਿੰਗ ਕਰਦੇ ਸਮੇ ਮਿੱਗ 29 ਤਿੰਨ ਜਹਾਜਾ ਵਿੱਚੋ ਇੱਕ ਜਹਾਜ ਆਪਣਾ ਸਤੁੰਲਨ ਗਵਾ ਬੈਠਾ ਅਤੇ ਪਾਇਲੈਟ ਨੇ ਆਪਣੀ ਸੂਝਬੂਝ ਨਾਲ ਦੋ ਪਿੰਡਾ ਦੇ ਲੋਕਾ ਨੂੰ ਬਚਾਉਣ ਲਈ ਜਹਾਜ ਖੇਤਾ ਵਿੱਚ ਸੁੱਟ ਦਿੱਤਾ ਆਪ ਪੈਰਾਸੂਟ ਰਾਹੀ ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਸੰਕਰ ਦੇ ਕੋਲ ਪੈਦੇ ਪਿੰਡ ਰੁੜਕੀ ਵਿੱਚ ਓੁਤਰ ਕੇ ਆਪਣੀ ਜਾਨ ਬਚਾਈ | ਮਿੱਗ 29 ਲੜਾਕੂ ਜਹਾਜ ਚੂੰਹੜਪੁਰ ਅਤੇ ਪਾਇਲੈਟ ਐਮ ਕੇ ਪਾਡੇ ਜਿਸਨੂੰ ਚਲਾ ਰਿਹਾ ਸੀ|ਅਚਾਨਕ ਰੋਜਾਨਾ ਦੀ ਤਰਾ ਟ੍ਰੇਨਿੰਗ ਵਾਸਤੇ ਆਦਮਪੁਰ ਤੋ ਸਵੇਰੇ 10:30 ਦੇ ਕਰੀਬ ਉਡਾਨ ਭਰੀ ਸੀ|ਪਲੇਨ ਚੱਲਦਿਆ ਲੱਗਭੱਗ 10^45 ਵਜੇ ਸਵੇਰੇ ਖਰਾਬੀ ਆ ਗਈ|ਪਾਇਲੈਟ ਕੋਲ ਜਹਾਜ ਉਤਾਰਨ ਤੋ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਸੀ|ਪਾਇਲੈਟ ਨੇ ਆਪਣੀ ਪੂਰੀ ਸਮਝਦਾਰੀ ਨਾਲ ਜਹਾਜ ਨੂੰ ਰਿਹਾਇਸੀ ਏਰੀਏ ਤੋ ਦੂਰ ਲਿਜਾਕੇ ਖਾਲੀ ਖੇਤਾ ਵਿੱਚ ਸੁੱਟਿਆ |ਹਾਦਸਾ ਐਨਾ ਭਿਆਨਕ ਸੀ ਕਿ ਜਹਾਜ ਡਿਗਦੇ ਸਾਰ ਹੀ ਲੱਗਭੱਗ 20 ਫੁੱਟ ਡੂੰਘਾ ਜਮੀਨ ਵਿੱਚ ਧੱਸ ਗਿਆ|ਜਹਾਜ ਨੂੰ ਲੱਗੀ ਅੱਗ ਤੇ ਕਾਬੂ ਪਾਉਣ ਫਾਇਰ ਬ੍ਰਿਗੇਡ ਦੀਆ ਇੱਕ ਇੱਕ ਕਰਕੇ ਪੰਜ ਗੱਡੀਆ ਨੇ ਪਾਣੀ ਦੀਆਂ ਬੁਛਾੜਾ ਮਾਰ ਕੇ ਅੱਗ ਤੇ ਕਾਬੂ ਪਾਇਆ |ਹਾਦਸਾ ਹੋਣ ਦੇ ਇੱਕ ਘੰਟੇ ਬਾਅਦ ਫੋਜ ਦਾ ਹੈਲੀਕਪਟਰ ਮੋਕਾ ਤੇ ਪਹੁੰਚਿਆ|ਪ੍ਰਤੱਖ ਚਸਮਦੀਦ ਬਲਦੇਵ ਰਾਜ ਰਾਜੂ ਵਾਸੀ ਚੂਹੜਪੁਰ ਨੇ ਦੱਸਿਆ ਕਿ ਉਹ ਕਰਫਿਊ ਲਾਕ ਡਾਊਨ ਕਰਕੇ ਆਪਣੇ ਘਰ ਦੇ ਵਿਹੜ੍ਹੇ ਵਿੱਚ ਬੈਠਾ ਸੀ|ਅਸਮਾਨ ਵਿੱਚ ਤਿੰਨ ਜਹਾਜ ਘੁੰਮ ਰਹੇ ਸੀ|ਦੇਖਣ ਤੋ ਇਹ ਲੱਗਦਾ ਸੀ ਕਿ ਉਹ ਟ੍ਰੇਨਿੰਗ ਕਰ ਰਹੇ ਹਨ|ਦੇਖਦਿਆ ਹੀ ਦੇਖਦਿਆ ਇੱਕ ਜਹਾਜ ਅਸਮਾਨ ਵਿੱਚ ਆਪਣਾ ਸਤੁੰਲਨ ਖੋਹ ਬੈਠਾ ਤੇ ਧਰਤੀ ਵੱਲ ਨੂੰ ਬੜ੍ਹੀ ਤੇਜੀ ਨਾਲ ਵੱਧਣ ਲੱਗਾ|ਉਨ੍ਹਾ ਆਪਣੇ ਮੰਨ ਵਿੱਚ ਸੋਚਿਆ ਕਿ ਇਹ ਜਹਾਜ ਵਾਪਿਸ ਉਪਰ ਨੂੰ ਕਿਉ ਨਹੀਂ ਜਾ ਰਿਹਾ|ਦੇਖਦੇ ਹੀ ਦੇਖਦੇ ਜਹਾਜ ਧਰਤੀ ਤੇ ਆ ਡਿੱਗਿਆ|ਹਾਦਸਾ ਐਨਾ ਭਿਆਨਕ ਸੀ ਜਹਾਜ ਡਿੱਗਦੇ ਸਾਰ ਐਨਾ ਵੱਡਾ ਧਮਾਕਾ ਹੋਇਆ ਕਿ ਖੇਤਾ ਵਿੱਚ ਕੱਟੀ ਹੋਈ ਫਸਲ ਦੀ ਨਾੜ ਨੂੰ ਅੱਗ ਪੈ ਗਈ|ਧਮਾਕਾ ਸੁਣਦੇ ਸਾਰ ਹੀ ਆਲੇ ਦੁਆਲੇ ਪਿੰਡਾ ਦੇ ਲੋਕ ਸੈਕੜਿਆ ਦੀ ਗਿਣਤੀ ਵਿੱਚ ਲੋਕ ਹਾਦਸੇ ਵਾਲੀ ਜਗ੍ਹਾ ਤੇ ਇਕੱਠੇ ਹੋ ਗਏ|ਹਾਦਸੇ ਨੂੰ ਦੇਖਣ ਲਈ ਲੋਕਾ ਵਲੋ ਕਰਫਿਊ ਦੀਆ ਧੱਜੀਆ ਉਡਾਈਆ ਗਈਆ|ਪੁਲਿਸ ਪ੍ਰਸਾਸਨ ਵਲੋ ਲੋਕ ਹਾਦਸੇ ਵਾਲੀ ਜਗ੍ਹਾ ਤੇ ਨਾ ਪਹੁੰਚਣ ਲਈ ਕਰਮਚਾਰੀਆ ਦੀਆ ਡਿਊਟੀਆ ਲਗਾਈਆਂ ਗਈਆ|ਇਸ ਮੋਕੇ ਡਿਪਟੀ ਕਮਿਸਨਰ ਬਿਨੈ ਬੱਬਲਾਨੀ,ਜਿਲ੍ਹਾ ਪੁਲਿਸ ਮੁੱਖੀ ਅਲਕਾ ਮੀਨਾ,ਹਲਕਾ ਵਿਧਾਇਕ ਅੰਗਦ ਸੈਣੀ ,ਜਗਦੀਸ ਸਿੰਘ ਸੋਹਲ ਐਸ ਡੀ ਐਮ ਨਵਾਸਹਿਰ,ਐਸ ਪੀ ਬਜੀਰ ਸਿੰਘ ਖਹਿਰਾ,ਬਲਵਿੰਦਰ ਸਿੰਘ ਭਿੱਖੀ ਐਸ ਪੀ (ਐਚ)ਡੀ ਐਸ ਪੀ ਹਰਲੀਨ ਸਿੰਘ,ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ,ਥਾਣਾ ਮੁੱਖੀ ਕੁੱਲਜੀਤ ਸਿੰਘ ਅਤੇ ਥਾਣਾ ਮੁੱਖੀ ਸਦਰ ਸਰਬਜੀਤ ਸਿੰਘ ਆਦਿ ਹਾਜਰ ਰਹੇ|