ਮਾਨਸਾ 2 ਮਈ (ਬਲਜਿੰਦਰ ਚੌਹਾਨ ) ਅੱਜ ਕਰੋਨਾ ਦੀ ਮਹਾਂਮਾਰੀ ਕਾਰਨ ਪੂਰਾ ਸੰਸਾਰ ਮੁਸਕਿਲ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਜਿਸ ਵਜ੍ਹਾ ਕਰਕੇ ਲੱਗੇ ਲੌਕਡਾੳੁਨ ਕਾਰਨ ੲਿਕੱਠੇ ਨਾ ਹੋ ਕੇ ਵੱਖ ਵੱਖ ਜਥੇਬੰਦੀਅਾਂ ਦੇ ਅਾਗੂਅਾਂ ਮੈਡੀਕਲ ਪ੍ਰੈਕਟੀਸ਼ਨਰਜ਼ ਅੈਸੋਸ਼ੀੲੇਸ਼ਨ ਦੇ ਅਾਗੂਆਂ ਅਤੇ ਮੈਬਰਾਂ ਨੇ ਸਮੁੱਚੇ ਪੰਜਾਬ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਰਧਾ ਸੁਮਨ ਅਰਪਿਤ ਕਰਦੇ ਹੋੲੇ ਝੰਡੇ ਲਹਿਰਾਏ ਇੰਨਾਂ ਸਬਦਾਂ ਦਾ ਪ੍ਗਟਾਵਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਧਾਨ ਧੰਨਾ ਮੱਲ ਗੋਇਲ ਅਤੇ ਸਕੱਤਰ ਕੁਲਵੰਤ ਰਾਏ ਪੰਡੋਰੀ ਨੇ ਕਰਦੇ ਹੋਏ ਕਿਹਾ ਕੇ ੲਿਸ ਸੰਕਟ ਦੀ ਘੜੀ ਵਿੱਚ ਲੱਗੇ ਲੌਕਡਾੳੁਨ ਕਾਰਨ ਮਜਦੂਰਾਂ,ਕਿਸਾਨਾਂ ਅਤੇ ਮਿਨਤਕਸ ਲੋਕਾਂ ਦੀ ਹੋ ਰਹੀ ਦੁਰਦਸਾ ੲਿੱਕ ਚਿੰਤਾ ਦਾ ਵਿਸਾ ਹੈ ਸਰਕਾਰ ਵੱਲੋਂ ਅਣਐਲਾਨਿਆ ਕਰਫਿਊ ਲਗਾਉਣ ਕਾਰਨ ਬਾਹਰ ਫਸੇ ਮਜਦੂਰ ਅਤੇ ਕਿਰਤੀ ਲੋਕ ਸਰਕਾਰ ਵੱਲੋਂ ਕੋੲੀ ਸਹਾੲਿਤਾ ਨਾ ਮਿਲਣ ਕਾਰਨ ਅਾਪੋ ਅਾਪਣੇ ਟਿਕਾਣਿਅਾਂ ੳੁਪਰ ਪਹੁੰਚਣ ਲੲੀ ਸੈਂਕੜੇ ਮੀਲਾਂ ਦਾ ਪੈਂਡਾ ਪੈਦਲ ਤਹਿ ਕਰਕੇ ਜਾਣ ਲੲੀ ਮਜਬੂਰ ਹਨ ਕੲੀ ਮਜਦੂਰ ਭੁੱਖ ਦੁੱਖ ਕਾਰਨ ਰਸਤੇ ਵਿਚ ਹੀ ਦਮ ਤੋੜ ਗੲੇ । ਸਰਕਾਰ ਰਸਤੇ ਵਿਚ ਮਰ ਗੲੇ ਵਿਅਾਕਤੀਅਾਂ ਦੇ ਪ੍ਰੀਵਾਰਾਂ ਨੂੰ ਘੱਟੋ ਘੱਟ ਪੰਜ ਲੱਖ ਰੁਪੲੇ ਦੀ ਅਾਰਥਿਕ ਮੱਦਦ ਕਰੇ ਕੇਂਦਰ ਦੀ ਮੋਦੀ ਸਰਕਾਰ ਖੂਨ ਡੋਲ੍ਹ ਕੇ ਪ੍ਰਾਪਤ ਕੀਤੇ ਕੰਮ ਦੇ 8 ਘੰਟਿਅਾਂ ਦੀ ਦਿਹਾੜੀ ਨੂੰ ਕਾਰਪੋਰੇਟ ਜਗਤ ਦੇ ਹਿੱਤ ਵਿੱਚ 12 ਘੰਟੇ ਕਰਨ ਜਾ ਰਹੀ ਹੈ ਸਰਕਾਰ ਵੱਲੋਂ ਲੋਕਾਂ ਦੇ ਖੂਨ ਪਸੀਨੇ ਨਾਲ ਕਮਾ ਕੇ ਟੈਕਸਾਂ ਦੇ ਰੂਪ ਵਿੱਚ ਦਿੱਤੇ ਗੲੇ ਪੈਸਿਅਾਂ ਨੂੰ ਮੋਹੁਲ ਚੌਕਸੀ, ਨੀਰਵ ਮੋਦੀ ਅਤੇ ਵਿਜੇ ਮਾਲੀਅਾ ਵਰਗੇ ਭਗੌੜੇ ਜਿਹੜੇ ਬਾਹਰਲੇ ਮੁਲਕਾਂ ਵਿੱਚ ਬੈਠੇ ਅੈਸੋ ਅਰਾਮ ਦੀ ਜਿੰਦਗੀ ਬਸਰ ਕਰ ਰਹੇ ਹਨ ਵੱਲੋਂ ਕਰਜੇ ਦੇ ਰੂਪ ਵਿੱਚ ਪਰਾਪਤ ਕੀਤੇ ਗੲੇ 68 ਹਜਾਰ ਕਰੋੜ ਰੁਪੲੀਅਾਂ ਨੂੰ ਅੈਨ.ਪੀ.ੲੇ.ਅਾਰ ( ੳੁਗਰਾਹੀ ਨਾ ਕਰਨ ਯੋਗ ) ਕਹਿ ਕੇ ਵੱਟੇ ਖਾਤੇ ਪਾੲਿਅਾ ਜਾ ਰਿਹਾ ਹੈ।ੲਿਨ੍ਹਾਂ ਸਮੇਤ ਅਾਰ ਬੀ ਅਾੲੀ ਵੱਲੋਂ 50 ਸਿਖਰਲੇ ਡਿਫਾਲਟਰਾਂ ਦੇ ਅਰਬਾਂ ਰੁਪੲੇ ਦਾ ਕਰਜ ਮੁਅਾਫ ਕੀਤਾ ਜਾ ਰਿਹਾ ਹੈ, ਕਿੳੁਂ ਅੱਜ ਮੲੀ ਦਿਵਸ ਤੇ ਅਸੀਂ ਸਰਕਾਰ ਪਾਸੋਂ ਮੰਗ ਮਰਦੇ ਹਾਂ ਕਿ ੲਿਸ ਸੰਕਟ ਦੀ ਘੜੀ ਵਿਚ ਮਜਦੂਰਾਂ, ਕਿਸਾਨਾਂ ਅਤੇ ਹੋਰ ਮਿਹਨਤਕਸ ਲੋਕਾਂ ਨੂੰ ਕੰਮ ਨਾ ਮਿਲਣ ਕਾਰਨ ਪੈਦਾ ਹੋੲੀ ਹਾਲਤ ਵਿਚ ਰਾਸਨ ਅਤੇ ਅਾਰਥਿਕ ਮੱਦਦ , ਅਤੇ ਲੋੜੀਦੀਅਾਂ ਮੁਢੱਲੀਅਾਂ ਲੋੜਾਂ ਦੀ ਪੂਰਤੀ ਕਰੇ ਅਤੇ ਲੋੜਵੰਦ ਲੋਕਾਂ ਪਿੰਡਾਂ ਅਤੇ ਸਹਿਰਾਂ ਦੀਆਂ ਸਲੱਮ ਏਰੀਏ ਵਿੱਚ ਇਸ ਸੰਕਟ ਦੇ ਸਮੇ ਜਿੱਥੇ ਸਰਕਾਰੀ ਤੌਰ ਤੇ ਨਾਮਾਤਰ ਸਿਹਤ ਸੇਵਾਵਾਂ ਹਨ ਦੀ ਪੂਰਤੀ ਕਰਦਿਆਂ ਦਿਨ ਰਾਤ ਸੇਵਾਵਾਂ ਦੇ ਰਹੇ ਅਣਰਜਿਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕੰਮ ਕਰਨ ਦੀ ਮਾਨਤਾ ਦੇਵੇ।