ਪੁਲਿਸ ਥਾਣਾ ਧਨੌਲਾ ਵਲੋਂ ਦਰਖਾਸਤਾਂ ਦੇ ਨਿਪਟਾਰੇ ਲਈ ਲਾਏ ਕੈਂਪ ਦੌਰਾਨ ਦਰਜਨਾਂ ਝਗੜੇ ਨਿਬੇੜੇ

ਧਨੌਲਾ,( ਵਿਕਰਮ ਸਿੰਘ ਧਨੌਲਾ) ਪੁਲਿਸ ਥਾਣਾ ਧਨੌਲਾ ਵਲੋਂ ਲੰਮੇਂ ਸਮੇਂ ਤੋਂ ਲਟਕ ਰਹੀਆਂ ਆਪਸੀ ਝਗੜਿਆ ਦੀਆਂ ਦਰਖਾਸਤਾ ਦਾ ਰਾਹਤ ਕੈਂਪ…

ਹਾਈਟਸ ਐਂਡ ਹਾਈਟਸ ਪਬਲਿਕ ਅਤੇ ਲਿਟਰ ਸਟਾਰ ਬਚਪਨ ਪਲੇਅ ਵਿਖੇ ਮਨਾਇਆ ਤੀਆਂ ਦਾ ਤਿਉਹਾਰ।

ਲਹਿਰਾਗਾਗਾ  (ਸੁਰਿੰਦਰ ਸਿੰਘ ਮਾਨ /ਸਰਾਓ) ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਅਤੇ ਲਿਟਲ ਸਟਾਰ ਬਚਪਨ ਪਲੇਅ ਸਕੂਲ, ਲਹਿਰਾਗਾਗਾ  ਵਿੱਚ ਅਧਿਆਪਕਾਂ ਅਤੇ…

ਸਰਕਾਰੀ ਹਾਈ ਸਕੂਲ ਭੱਟੀਆਂ ਦੇ ਰਸਤੇ ਚ ਪਾਣੀ ਖੜ੍ਹਨ ਨਾਲ ਬੱਚਿਆਂ ਨੂੰ ਕਰਨਾ ਪੈਂਦਾ ਏ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ

ਅਮਰਗੜ੍ਹ- (ਬਲਵਿੰਦਰ ਸਿੰਘ ਸ਼ੇਰਗਿੱਲ) ਹਲਕਾ ਅਮਰਗੜ੍ਹ ਦੇ ਪਿੰਡ ਭੱਟੀਆਂ ਖੁਰਦ ਦੇ ਐਸ.ਸੀ ਸ਼ਮਸ਼ਾਨ ਘਾਟ ਤੇ ਇਲਾਕੇ ਦੇ ਕਈ ਪਿੰਡਾਂ ਦੇ…

ਨੱਚਣ ਨਾਲ ਸਰੀਰਕ ਤੰਦਰੁਸਤੀ ਤੇ ਸੰਗੀਤ ਨਾਲ ਮਨ ਨੂੰ ਮਿਲਦਾ ਹੈ ਸਕੂੰਨ -ਭਗਵਾਨ ਦਾਸ ਗੁੱਪਤਾ

ਪਟਿਆਲਾ (ਗੁਰਪ੍ਰੀਤ ਬਰਸਟ)  ਲੰਮੇ ਸਮੇਂ ਤੋਂ ਨੌਜਵਾਨ ਨਿਰਦੇਸ਼ਕ ਤੇ ਸੰਗੀਤਕਾਰ ਯੁਵੀਕਾਂਤ ਸ਼ਰਮਾ ਯੁਵੀ ਦੀ ਅਗਵਾਈ ਹੇਠ ਗੀਤ ਸੰਗੀਤ ਤੇ ਨ੍ਰਿਤ…

ਗਹਿਰੀ ਬੁੱਟਰ ਦੇ ਮਨਰੇਗਾ ਮਜ਼ਦੂਰਾਂ ਦੀ ਹੋਈ ਇਤਿਹਾਸਿਕ ਜਿੱਤ- ਜਸਕਰਨ ਗਹਿਰੀ ਬੁੱਟਰ 

ਤਲਵੰਡੀ ਸਾਬੋ,(ਰੇਸ਼ਮ ਸਿੰਘ ਦਾਦੂ)- ਮਨਰੇਗਾ ਮਜ਼ਦੂਰ ਏਕਤਾ ਮੰਚ ਦੀ ਹੰਗਾਮੀ ਮੀਟਿੰਗ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਬਲਾਕ ਸੰਗਤ…

ਸੀਵਰੇਜ ਦਾ ਗੰਦਾ ਪਾਣੀ ਸਕੂਲੀ ਬੱਚਿਆਂ ਲਈ ਬਣਿਆ ਸਿਰਦਰਦੀ ਸੀਵਰੇਜ ਦੇ ਗੰਦੇ ਪਾਣੀ ਤੋਂ ਲੰਘ ਕੇ ਬੱਚੇ ਜਾਂਦੇ ਹਨ ਸਕੂਲ ਸਰਕਾਰ ਅਤੇ ਪ੍ਰਸ਼ਾਨਨ ਸੁੱਤਾ ਕੁੰਭਕਰਨੀ ਦੀ ਨੀਂਦ ਬਠਿੰਡਾ 20 ਜੁਲਾਈ (ਮੱਖਣ ਸਿੰਘ ਬੁੱਟਰ) : ਸੀਵਰੇਜ ਸਮੱਸਿਆ ਕਿਸੇ ਇੱਕ ਪਿੰਡ ਜਾਂ ਸ਼ਹਿਰ ਦੀ ਸਮੱਸਿਆ ਨਹੀਂ ਹੈ ਲੱਗਭੱਗ ਹਰ ਪਿੰਡ ਸ਼ਹਿਰ ਇਸ ਸਮੱਸਿਆ ਨਾਲ ਜੂਝ ਰਿਹਾ ਹੈ ਅਤੇ ਇਸ ਦਾ ਅੱਜ ਤੱਕ ਕੋਈ ਠੋਸ ਹੱਲ ਨਹੀਂ ਹੋਇਆ। ਇਸ ਸੀਵਰੇਜ ਸਮੱਸਿਆ ‘ਚ ਕਸਬਾ ਫੂਲ ਵੀ ਬੁਰੀ ਤਰਾਂ ਘਿਰਿਆ ਹੋਇਆ ਨਜਰ ਆ ਰਿਹਾ ਹੈ। ਜੇਕਰ ਗੱਲ ਕਰੀਏ ਤਾਂ ਫੂਲ ਰਾਮਪੁਰਾ ਰੋਡ ‘ਤੇ ਸੀਵਰੇਜ ਲੀਕਜ ਹੋਣ ਕਾਰਨ ਸੜਕ ਦਾ ਤਾਂ ਬੁਰਾ ਹਾਲ ਹੈ ਹੀ ਪਰ ਉਸ ਸੜਕ ‘ਤੇ ਪਏ ਖੱਡੇ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ ਅਤੇ ਲੀਕ ਹੋ ਰਿਹਾ ਸੀਵਰੇਜ ਦੇ ਗੰਦੇ ਪਾਣੀ ਜਿੱਥੇ ਆਉਣ ਜਾਣ ਵਾਲੇ ਰਾਹਗੀਰਾਂ ਲਈ ਸਿਰਦਰਦੀ ਬਣਿਆ ਹੋਇਆ ਹੈ ਉੱਥੇ ਟੀਡੀਪੀ ਕਾਲਜ ਦੇ ਵਿਦਿਆਰਥੀਆਂ ਲਈ ਇਹ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਜਿੱਥੇ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਪਿਛਲੇ ਪੰਜ ਸਾਲ ਦਾ ਸੁੱਖ ਭੋਗ ਚੁੱਕੀ ਕਾਂਗਰਸ ਸਰਕਾਰ ਦੇ ਰਹਿ ਚੁੱਕੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ (ਜੋ ਹੁਣ ਭਾਜਪਾ ਚ ਸ਼ਾਮਿਲ ਹੋ ਗਏ ਹਨ) ਨੇ ਵੀ ਰਾਮਪੁਰਾ ਫੂਲ ਦੀ ਇਸ ਸੀਵਰੇਜ ਸਮੱਸਿਆ ਵੱਲ ਉਕਾ ਧਿਆਨ ਨੀ ਦਿੱਤਾ ਬਸ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਸਿਰਫ ਸੜਕ ਨੂੰ ਟਾਕੀਆਂ ਲਾ ਕੇ ਟਾਇਮ ਟਿਪਾਇਆ ਹੈ। ਦੱਸਣਯੋਗ ਹੈ ਕਿ ਫੂਲ ਸਬ ਡਵੀਜ਼ਨ ਹੋਣ ਕਰਕੇ ਸਾਰੇ ਅਫਸਰ ਸਹਿਬਾਨ ਵੀ ਇਸ ਰਸਤੇ ਰਾਹੀਂ ਹੀ ਅਕਸਰ ਆਉਂਦੇ ਜਾਂਦੇ ਹਨ ਲੇਕਿਨ ਸਾਰੇ ਮੂਕ ਦਰਸ਼ਕ ਬਣੇ ਹੋਏ ਹਨ। ਨਵੀਂ ਬਣੀ ਆਪ ਦੀ ਸਰਕਾਰ ਦੀ ਕੀ ਕਾਰਗੁਜਾਰੀ ਹੋਵੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਿਹਤ ਵਿਭਾਗ ਵੱਲੋਂ ਵੀ ਵੱਡੇ ਪੱਧਰ ‘ਤੇ ਮੱਛਰ ਦੇ ਲਾਰਵੇ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਰਾਹੀਂ ਸਕੂਲਾਂ ਵਿੱਚ ਜਾ ਕੇ ਸਕੂਲੀ ਬੱਚਿਆਂ ਨੂੰ ਕੈਂਪਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ। ਪਰ ਕਸਬਾ ਫੂਲ ਦੇ ਸਰਕਾਰੀ ਐਲੀਮੈਂਟਰੀ ਅਤੇ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਤੇ ਮੰਦਰ ਬੀਬੀ ਪਾਰੋ ਦੇ ਮੇਨ ਗੇਟ ਅੱਗੇ ਸੀਵਰੇਜ ਦਾ ਖੜਾ ਗੰਦਾ ਪਾਣੀ ਵੀ ਸਕੂਲੀ ਬੱਚਿਆਂ ਲਈ ਸਿਰਦਰਦੀ ਬਣਿਆ ਹੋਇਆ ਹੈ। ਕਿਉਂਕਿ ਬੱਚੇ ਸੀਵਰੇਜ ਦੇ ਗੰਦੇ ਪਾਣੀ ਚੋਂ ਲੰਘ ਕੇ ਸਕੂਲ ਜਾਂਦੇ ਹਨ ਅਤੇ ਗੰਦੇ ਪਾਣੀ ਤੋਂ ਪੈਦਾ ਹੋਇਆ ਮੱਛਰ ਸਕੂਲੀ ਬੱਚਿਆਂ ਲਈ ਭਿਆਨਕ ਬਿਮਾਰੀਆਂ ਨੂੰ ਖੁੱਲ੍ਹਾ ਸੱਦਾ ਦੇ ਰਿਹਾ ਹੈ ਅਤੇ ਸਕੂਲ ਮੈਨੇਜਮੈਂਟ ਵੀ ਇਸ ਸੀਵਰੇਜ ਸਮੱਸਿਆ ਨੂੰ ਲੈ ਕੇ ਬੱਚਿਆਂ ਪ੍ਰਤੀ ਚਿੰਤਤ ਦਿਖਾਈ ਦੇ ਰਿਹਾ ਹੈ। ਇਸ ਸਬੰਧੀ ਜਦੋਂ ਮੰਦਰ ਬੀਬੀ ਪਾਰੋ ਕਮੇਟੀ ਦੇ ਪ੍ਰਧਾਨ ਕ੍ਰਿਸ਼ਨ ਸਿੰਘ ਫੌਜੀ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਬਜਾਰ ਕਿਲੇ ਤੋਂ ਲੈ ਕੇ ਅਤੇ ਇੱਧਰ ਮਾਸਟਰ ਨਛੱਤਰ ਸਿੰਘ ਦੇ ਘਰ ਤੋਂ ਲੈ ਕੇ ਨਿਮਾਣ (ਨੀਵਾਂ) ਹੋਣ ਕਾਰਨ ਸੀਵਰੇਜ ਓਵਰ ਫਲੋ ਹੋ ਕੇ ਪਾਣੀ ਸਕੂਲ ਅਤੇ ਮੰਦਰ ਅੱਗੇ ਇੱਕਠਾ ਹੋ ਜਾਂਦਾ ਹੈ ਜੋ ਸਾਰੇ ਪਿੰਡ ਵਾਸੀਆਂ ਲਈ ਖਾਸ ਤੌਰ ‘ਤੇ ਸਕੂਲੀ ਬੱਚਿਆਂ ਲਈ ਸਮੱਸਿਆ ਬਣਿਆ ਹੋਇਆ ਹੈ। ਉਨਾਂ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਸੀਵਰੇਜ ਸਮੱਸਿਆ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ। ਕੈਪਸ਼ਨ – ਸਕੂਲ ‘ਤੇ ਮੰਦਰ ਦੇ ਗੇਟ ਅੱਗੇ ਖੜੇ ਸੀਵਰੇਜ ਦੇ ਗੰਦੇ ਪਾਣੀ ਚੋਂ ਲੰਘਦੇ ਹੋਏ ਸਕੂਲੀ ਬੱਚੇ।

ਸੀਵਰੇਜ ਦਾ ਗੰਦਾ ਪਾਣੀ ਸਕੂਲੀ ਬੱਚਿਆਂ ਲਈ ਬਣਿਆ ਸਿਰਦਰਦੀ ਸੀਵਰੇਜ ਦੇ ਗੰਦੇ ਪਾਣੀ ਤੋਂ ਲੰਘ ਕੇ ਬੱਚੇ ਜਾਂਦੇ ਹਨ ਸਕੂਲ …

ਜ਼ਿਲ੍ਹਾ ਟ੍ਰੈਫਿਕ ਮਾਰਸ਼ਲ ਲਗਾਉਣ ਸਬੰਧੀ ਚਾਹਵਾਨ ਉਮੀਦਵਾਰਾਂ ਦੀ ਲਈ ਗਈ ਇੰਟਰਵਿਊ

ਪਟਿਆਲਾ (ਗੁਰਪ੍ਰੀਤ ਬਰਸਟ) ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰਿਖ਼ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਟਿਆਲਾ ਦੀ ਸਮੁੱਚੀ ਆਵਾਜਾਈ ਨੂੰ ਸੂਚਾਰੂ ਢੰਗ…