ਸੰਗਰੂਰ/ਭਵਾਨੀਗੜ੍ਹ 8 ਜੂਨ ,( ਸੁਰਿੰਦਰ ਮਾਨ/ਜਸਪਾਲ ਸਰਾਓ / ਕ੍ਰਿਸਨ ਚੋਹਾਨ/ਪ੍ਰਵੀਨ ਭਵਾਨੀਗੜ੍ਹ )-ਅੱਜ ਪੰਚਾਇਤੀ ਜ਼ਮੀਨ ਚੋਂ ਤੀਸਰੇ ਹਿੱਸੇ ਦੀਆਂ ਡੰਮੀ ਬੋਲੀਆਂ ਦੇ ਖਿਲਾਫ ਪ੍ਰਸ਼ਾਸਨ ਵੱਲੋਂ ਇਸ ਦਾ ਕੋਈ ਹੱਲ ਨਾ ਕੱਢਣ ਤੇ ਅਤੇ ਆਰਬੀਆਈ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਪ੍ਰਸ਼ਾਸਨ ਦੀ ਨੱਕ ਹੇਠ ਮਾਈਕ੍ਰੋ ਫਰਾਂਸ ਕੰਪਨੀਆਂ ਅਤੇ ਅਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਉਗਾਰਹਾਈਆਂ ਜਾ ਰਹੀਆਂ ਨਾਜਾਇਜ਼ ਰੂਪ ਵਿਚ ਕਿਸ਼ਤਾਂ ਅਤੇ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਪਿੰਡਾਂ ਤੇ ਪਿੰਡਾਂ ਦੇ ਸਰਪੰਚਾਂ ਵੱਲੋਂ ਪਿੰਡਾਂ ਦੀਆਂ ਧੜੇਬੰਦੀਆਂ ਕਾਰਨ ਕੱਟੇ ਗਏ ਨਾਜਾਇਜ਼ ਰੂਪ ਵਿੱਚ ਨੀਲੇ ਕਾਰਡ ਦੁਬਾਰਾ ਚਾਲੂ ਕਰਾਉਣ  ਝੋਨੇ ਦੀ ਲਵਾਈ ਨੂੰ ਲੈ ਕੇ ਦਲਿਤ ਭਾਈਚਾਰੇ ਵਿਰੁੱਧ ਮਤਾ ਪਾਉਣ ਵਾਲੀਆਂ ਪੰਚਾਇਤਾਂ ਵਿਰੁੱਧ ਐਸਸੀ ਐਸਟੀ ਐਕਟ ਤਹਿਤ ਕਾਰਵਾਈ ਕਰਨ ਲਈ ਅੱਜ ਸੰਗਰੂਰ ਜ਼ਿਲ੍ਹੇ ਦੇ ਸੈਕੜੇ ਪਿੰਡਾਂ ਤੋਂ ਹਜਾਰਾਂ ਕਿਰਤੀ ਮਜ਼ਦੂਰ ਅਤੇ ਔਰਤਾਂ ਵੱਲੋਂ ਤਪਦੀ ਧੁੱਪ ਦੇ ਵਿੱਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਘਰ ਦਾ ਘਿਰਾਓ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਖਿਲਾਫ ਆਪਣਾ ਰੋਸ ਜ਼ਾਹਰ ਕਰਦੇ ਹੋਏ ਉਪਰੋਕਤ ਮੰਗਾਂ ਦਾ ਠੋਸ ਹੱਲ ਕੱਢਣ ਦੀ ਮੰਗ ਰੱਖੀ ਇਸ ਸਬੰਧੀ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਤੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਸਾਂਝੇ ਰੂਪ ਵਿਚ ਦੱਸਿਆ ਕਿ ਪੰਚਾਇਤੀ ਜ਼ਮੀਨ ਵਿਚੋਂ ਤੀਜੇ ਹਿੱਸੇ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨ ਨਾਲ ਵਾਰ ਵਾਰ ਗੱਲ ਗੱਲਬਾਤ ਕਰਨ ਦੇ ਬਾਵਜੂਦ ਇਸ ਦਾ ਕੋਈ ਸਾਰਥਕ ਹੱਲ ਨਹੀਂ ਕੀਤਾ ਕੱਢਿਆ ਜਾ ਰਿਹਾ ਜਿਸ ਕਾਰਨ ਪਿੰਡ ਘਰਾਚੋਂ ਅਤੇ ਕਲਾਰਾਂ ਦੇ ਲੋਕ ਅਜੇ ਵੀ ਪਿੰਡ ਵਿੱਚ ਕਬਜ਼ੇ ਉੱਪਰ ਬੈਠੇ ਹਨ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡੰਮੀ ਬੋਲੀਆਂ ਰੱਦ ਕਰਕੇ ਦਲਿਤਾਂ ਨੂੰ ਸਾਂਝੀ ਖੇਤੀ ਲਈ ਜ਼ਮੀਨ ਸਾਂਝੇ ਤੌਰ ਉੱਪਰ ਦਿੱਤੀ ਜਾਵੇ ਅਤੇ ਜਲੂਰ ਸਮੇਤ ਬਾਕੀ ਵੱਜਦੇ ਲੱਗਭਗ ਇੱਕ ਦਰਜਨ ਪਿੰਡਾਂ ਵਿੱਚ ਪੰਚਾਇਤੀ ਜ਼ਮੀਨ ਦਾ ਤੀਸਰਾ ਹਿੱਸਾ ਘੱਟ ਰੇਟ ਤੇ ਦਿੱਤਾ ਜਾਵੇ । ਇਸ ਮੌਕੇ ਰਾਜ ਕੌਰ ਬਡਰੁੱਖਾਂ ਅਤੇ ਜਗਰੂਪ ਸਿੰਘ ਘਾਬਦਾਂ ਨੇ ਕਿਹਾ ਕਿ ਬੈਂਕਾਂ ਮਾਈਕ੍ਰੋ ਫਾਈਨਾਂਸ ਕੰਪਨੀਆਂ ਅਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਜੋ ਆਰਬੀਆਈ ਦੀਆਂ ਹਦਾਇਤਾਂ ਨੂੰ ਇੱਕ ਪਾਸੇ ਛੱਡ ਕੇ ਨਾਜਾਇਜ਼ ਢੰਗ ਨਾਲ ਦੇ ਲਾਕ ਡਾਉਨ ਦਰਮਿਆਨ ਕਿਸ਼ਤਾਂ ਦੀ ਵਸੂਲੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਹੀ ਨਹੀਂ । ਉਨ੍ਹਾਂ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਤੁਰੰਤ ਸਖਤੀ ਨਾਲ ਆਦੇਸ਼ ਲਾਗੂ ਕੀਤੇ ਜਾਣ ।ਲੋਕਾਂ ਨੂੰ ਸੰਬੋਧਨ ਕਰਦੇ ਹੋਏ ਗੁਰਪ੍ਰੀਤ ਸਿੰਘ ਖੇੜੀ ਅਤੇ ਜਸਵੰਤ ਖੇੜੀ ਨੇ ਦੱਸਿਆ ਕਿ ਪਿੰਡਾਂ ਦੀਆਂ ਧੜੇਬੰਦੀਆਂ ਕਾਰਨ ਪ੍ਰਸ਼ਾਸਨ ਦੀ ਦੇਖ ਰੇਖ ਤੋਂ ਬਿਨਾਂ ਪਿੰਡਾਂ ਦੇ ਸਰਪੰਚਾਂ ਵੱਲੋਂ ਨਾਜਾਇਜ਼ ਢੰਗ ਨਾਲ ਕਟਵਾਏ ਗਏ ਨੀਲੇ ਕਾਰਡ ਤੁਰੰਤ ਬਹਾਲ ਕੀਤੇ ਜਾਣ ਅਤੇ ਨਵੇਂ ਨੀਲੇ ਕਾਰਡ ਬਣਾਏ ਹਨ ।ਇਸ ਮੌਕੇ ਜ਼ਿਲ੍ਹਾ ਆਗੂ ਜਗਤਾਰ ਸਿੰਘ ਤੋਲੇਵਾਲ ਨੇ ਕਿਹਾ ਝੋਨਾ ਲਗਾਉਣ ਦੀ ਮੰਗ ਨੂੰ ਲੈ ਕੇ ਦਲਿਤ ਵਿਰੋਧੀ ਮਤੇ ਪਾਉਣ ਵਾਲੀਆਂ ਪੰਚਾਇਤਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਐਸਸੀਐਸਟੀ ਐਕਟ ਤਹਿਤ ਪਰਚੇ ਦਰਜ ਕੀਤੇ ਜਾਣ । ਪਿੰਡ ਘਨੌਰੀ ਕਲਾਂ ਦੀ ਪੰਚਾਇਤ ਉੱਪਰ ਦਲਿਤ ਵਿਰੋਧੀ ਮਤਾ ਪਾਉਣ ਕਾਰਨ ਐਸਸੀਐਸਟੀ ਐਕਟ ਅਧੀਨ ਪਰਚਾ ਦਰਜ ਕੀਤਾ ਜਾਵੇ ।ਇਸ ਸਮੇਂ ਇਸ ਸਮੇਂ ਚਮਕੌਰ ਸਿੰਘ ਘਰਾਚੋਂ ,ਚਰਨ ਸਿੰਘ ਬਾਲਦ ਕਲਾਂ , ਹਰਬੰਸ ਕੌਰ ਕੁਲਾਰਾਂ, ਮੱਖਣ ਸਿੰਘ ਜਲੂਰ ,ਐਡਵੋਕੇਟ ਜਸਵੀਰ ਸਿੰਘ ਆਦਿ ਹਾਜ਼ਰ ਸਨ।

 

WhatsAppFacebookTwitterEmailShare

LEAVE A REPLY

Please enter your comment!
Please enter your name here