14 ਸਤੰਬਰ ਨੂੰ ਪ੍ਰਧਾਨ ਐਸ.ਜੀ.ਪੀ.ਸੀ, ਅਗਜੈਕਟਿਵ ਕਮੇਟੀ ਅਤੇ ਸਮੁੱਚੇ ਮੈਬਰਾਨ ਦੇ ਅਸਤੀਫਿਆਂ ਨੂੰ ਲੈਕੇ ਜਨਤਕ ਮੁਹਿੰਮ ਸੁਰੂ ਕਰਾਂਗੇ
ਫ਼ਤਹਿਗੜ੍ਹ ਸਾਹਿਬ, ਪਟਿਆਲਾ,ਸਮਾਨਾ07 ਸਤੰਬਰ (ਵਿਕਰਮ,ਨਵਨੀਤ,ਅਮਰਿਤ,ਕੁਲਵਿੰਦਰ,ਗੁਰਪਰੀਤ ) “ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਲੋਪ ਕੀਤੇ ਗਏ 328 ਪਾਵਨ ਸਰੂਪਾਂ ਨੂੰ ਲੈਕੇ ਸਮੁੱਚੀ ਸਿੱਖ ਕੌਮ ਦੇ ਮਨ-ਆਤਮਾ ਵਿਚ ਡੂੰਘੀ ਠੇਸ ਪਹੁੰਚਾਈ ਗਈ ਹੈ, ਇਹ ਸਰੂਪ 328 ਨਹੀਂ, ਬਲਕਿ 453 ਹਨ । ਗੁਰਬਾਣੀ ਦੇ ਮਹਾਵਾਂਕ ‘ਜੇ ਜੀਵੇ ਪੱਤਿ ਲੱਥੀ ਜਾਇ, ਸਭੁ ਹਰਾਮੁ ਜੇਤਾ ਕੁਛਿ ਖਾਇ’ ਦੇ ਅਨੁਸਾਰ ਇਸ ਹੋਏ ਦੁਖਾਂਤ ਤੋਂ ਸਿੱਖ ਦੇ ਮਨ-ਆਤਮਾ ਛਲਨੀ-ਛਲਨੀ ਹੋ ਗਏ ਹਨ । ਜਦੋਂ ਐਸ.ਜੀ.ਪੀ.ਸੀ. ਦੀ ਸੰਸਥਾਂ, ਪ੍ਰਧਾਨ, ਅਗਜੈਕਟਿਵ ਕਮੇਟੀ ਅਤੇ ਵੱਡੀ ਗਿਣਤੀ ਵਿਚ ਅਮਲੇ-ਫੈਲੇ ਦੇ ਹੁੰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਜਾਣ ਅਤੇ ਜਿਸ ਸੰਸਥਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੋਅ ਵਿਚ ਮਨੁੱਖਤਾ ਦਾ ਰਾਹ-ਦੁਸੇਰਾ ਬਣਕੇ ਜੀਵਨ ਜਾਂਚ ਦੀ ਅਗਵਾਈ ਦੇਣ ਦੀ ਜਿ਼ੰਮੇਵਾਰੀ ਹੋਵੇ, ਉਥੇ ‘ਦੀਵੇ ਥੱਲ੍ਹੇ ਹੀ ਹਨ੍ਹੇਰਾਂ ਹੋ ਜਾਵੇ’ ਤਾਂ ਅਜਿਹੇ ਸਮੇਂ ਹਰ ਗੁਰਸਿੱਖ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ-ਸਤਿਕਾਰ ਨੂੰ ਕਾਇਮ ਰੱਖਣ ਅਤੇ ਅਜਿਹੇ ਅਤਿ ਸ਼ਰਮਨਾਕ ਕਾਰਾ ਕਰਨ ਵਾਲੇ ਅਧਿਕਾਰੀਆਂ ਤੇ ਸਿਆਸਤਦਾਨਾਂ ਦਾ ਐਸ.ਜੀ.ਪੀ.ਸੀ. ਦੇ ਪ੍ਰਬੰਧ ਵਿਚੋਂ ਪੂਰਨ ਰੂਪ ਵਿਚ ਸਫਾਇਆ ਕਰਨਾ ਅਤਿ ਜ਼ਰੂਰੀ ਬਣ ਗਿਆ ਹੈ ।
ਸਿੱਖ ਕੌਮ ਲਈ ‘ਕਰੋ ਜਾਂ ਮਰੋ’ ਵਾਲੀ ਸਥਿਤੀ ਉਤਪੰਨ ਕਰ ਦਿੱਤੀ ਗਈ ਹੈ । ਇਹ ਅਤਿ ਸੰਜ਼ੀਦਾ ਮੁੱਦਾ ਕਿਸੇ ਸਿਆਸੀ, ਧਾਰਮਿਕ ਜਾਂ ਇਕਾ-ਦੁੱਕਾ ਸਮਾਜਿਕ ਪਾਰਟੀ ਜਾਂ ਆਗੂ ਦਾ ਨਹੀਂ, ਇਹ ਤਾਂ ਸਮੁੱਚੀ ਸਿੱਖ ਕੌਮ ਵੱਲੋਂ ਸਮੂਹਿਕ ਰੂਪ ਵਿਚ ਇਸ ਦਿਸ਼ਾ ਦੀ ਗੰਭੀਰਤਾ ਵੱਲ ਕਦਮ ਉਠਾਉਣ ਦਾ ਹੈ । ਇਸ ਲਈ ਅਜਿਹੇ ਸਮੇਂ ਸਿੱਖ ਕੌਮ ਨਾਲ ਸੰਬੰਧਤ ਸਭ ਧਾਰਮਿਕ, ਸਮਾਜਿਕ, ਰਾਜਨੀਤਿਕ ਹੋਰਨਾਂ ਪਾਰਟੀਆਂ, ਸੰਗਠਨਾਂ, ਸੰਸਥਾਵਾਂ, ਸੰਪਰਦਾਵਾਂ, ਡੇਰਿਆ, ਸੰਤ-ਮਹਾਪੁਰਖਾਂ, ਸਿੱਖ ਵਿਦਵਾਨਾਂ, ਪ੍ਰਚਾਰਕਾਂ, ਰਾਗੀਆਂ, ਢਾਡੀਆਂ, ਸਿੱਖ ਸਟੂਡੈਟ ਫੈਡਰੇਸ਼ਨਾਂ ਆਦਿ ਸਭ ਸਿੱਖਾਂ ਦਾ ਸਾਂਝਾ ਫਰਜ ਬਣ ਜਾਂਦਾ ਹੈ ਕਿ ਉਹ ਸਭ ਤਰ੍ਹਾਂ ਦੇ ਵਿਚਾਰਾਂ ਦੇ ਵਖਰੇਵਿਆ ਨੂੰ ਪਾਸੇ ਰੱਖਕੇ ਅਜਿਹਾ ਉਦਮ ਕਰਨ ਜਿਸ ਨਾਲ ਘਟਨਾ ਵਾਪਰਨ ਸਮੇਂ ਅਤੇ ਅਜੋਕੇ ਸਮੇਂ ਦੇ ਪ੍ਰਧਾਨਾਂ, ਅਗਜੈਕਟਿਵ ਮੈਬਰਾਂ ਅਤੇ ਐਸ.ਜੀ.ਪੀ.ਸੀ. ਦੇ ਸਮੁੱਚੇ ਮੈਬਰਾਂ ਵਿਰੁੱਧ ਅੰਮ੍ਰਿਤਸਰ ਵਿਖੇ ਫ਼ੌਜਦਾਰੀ ਕੇਸ ਅਧੀਨ ਐਫ.ਆਈ.ਆਰ. ਦਰਜ ਕਰਵਾਈ ਜਾਵੇ ਅਤੇ ਇਸਦੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਕੇ ਕਾਨੂੰਨ ਅਤੇ ਗੁਰੂ ਮਰਿਯਾਦਾਵਾਂ ਅਨੁਸਾਰ ਸਜ਼ਾ ਦਿਵਾਈ ਜਾਵੇ। ਇਸਦੇ ਨਾਲ ਹੀ ਮੌਜੂਦਾ ਦੋਸ਼ਪੂਰਨ ਪ੍ਰਬੰਧ ਹੇਠ ਸਮੁੱਚੀ ਸਿੱਖ ਕੌਮ ਦੇ ਵਿਸ਼ਵਾਸ ਨੂੰ ਗੁਆ ਚੁੱਕੀ ਮੌਜੂਦਾ ਐਸ.ਜੀ.ਪੀ.ਸੀ. ਦੇ ਪ੍ਰਧਾਨ, ਅਗਜੈਕਟਿਵ ਕਮੇਟੀ ਤੇ ਸਮੁੱਚੇ ਐਸ.ਜੀ.ਪੀ.ਸੀ. ਮੈਬਰਾਨ ਤੋਂ ਤੁਰੰਤ ਆਪੋ-ਆਪਣੇ ਅਹੁਦਿਆ ਅਤੇ ਮੈਬਰੀ ਤੋਂ ਅਸਤੀਫੇ ਲੈਕੇ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ. ਦੀ ਲੰਮੇ ਸਮੇਂ ਤੋਂ ਼ਅਮੲ ਧੁਚਕ ਲੜਕਦੀ ਆ ਰਹੀ ਜਰਨਲ ਚੋਣ ਕਰਵਾਉਣ ਲਈ ਸਿੱਖ ਕੌਮ ਨੂੰ ਕੇਦਰਿਤ ਤੇ ਲਾਮਬੰਦ ਕੀਤਾ ਜਾਵੇ ।”
 ਇਹ ਉਪਰੋਕਤ ਵਿਚਾਰ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਮਾਮਲਿਆ ਦੀ ਕਮੇਟੀ ਦੀ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਇਕ ਅਤਿ ਗੰਭੀਰ 5 ਘੰਟੇ ਲੰਮੀ ਚੱਲੀ ਇਕੱਤਰਤਾ ਦੇ ਫੈਸਲਿਆ ਤੋਂ ਇਕ ਪ੍ਰੈਸ ਰੀਲੀਜ ਰਾਹੀ ਸਮੁੱਚੀ ਸਿੱਖ ਕੌਮ ਤੇ ਪੰਜਾਬੀਆਂ ਨੂੰ ਜਾਣਕਾਰੀ ਦਿੱਤੀ । ਮੀਟਿੰਗ ਨੇ ਵਿਚਾਰਾਂ ਕਰਦੇ ਹੋਏ ਇਹ ਵੀ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ 14 ਸਤੰਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਸਮੁੱਚੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ, ਸੰਗਠਨਾਂ, ਪਾਰਟੀਆਂ, ਜਥੇਬੰਦੀਆਂ, ਸੰਪਰਦਾਵਾ, ਵੱਖ-ਵੱਖ ਡੇਰਿਆ ਦੇ ਮੁੱਖੀਆਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ, ਪ੍ਰਚਾਰਕਾਂ, ਰਾਗੀਆ, ਢਾਡੀਆਂ, ਵਿਦਵਾਨਾਂ, ਸਮੁੱਚੀਆਂ ਸਿੱਖ ਸਟੂਡੈਟ ਫੈਡਰੇਸ਼ਨਾਂ ਅਤੇ ਪੰਥ ਦਾ ਦਰਦ ਰੱਖਣ ਵਾਲੀਆ ਸਖਸ਼ੀਅਤਾਂ ਦੀ ਇਕ ਖੁੱਲ੍ਹੇ ਰੂਪ ਵਿਚ ਸਾਂਝੀ ਮੀਟਿੰਗ ਰੱਖੀ ਗਈ ਹੈ ।
ਜਿਸ ਵਿਚ ਸੰਖੇਪ ਰੂਪ ਵਿਚ ਵਿਚਾਰਾਂ ਕਰਨ ਉਪਰੰਤ ਸਮੂਹਿਕ ਤੌਰ ਤੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ, 11 ਮੈਬਰੀ ਅਗਜੈਕਟਿਵ ਕਮੇਟੀ, ਸਮੁੱਚੇ ਐਸ.ਜੀ.ਪੀ.ਸੀ. ਮੈਬਰਾਂ ਅਤੇ ਇਕ ਕਰੋੜ ਦੀ ਤਨਖਾਹ ਤੇ ਰੱਖੇ ਗਏ ਚਾਰਟਡ ਅਕਾਊਟੈਟ ਐਸ.ਐਸ. ਕੋਹਲੀ ਵਿਰੁੱਧ ਫ਼ੌਜਦਾਰੀ ਕੇਸ ਅਧੀਨ ਐਫ.ਆਈ.ਆਰ. ਦਰਜ ਕਰਵਾਈ ਜਾਵੇਗੀ । ਸਮੂਹਿਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਪੂਰੀ ਦ੍ਰਿੜਤਾ ਤੇ ਸੁਹਿਰਦਤਾ ਨਾਲ ਐਸ.ਜੀ.ਪੀ.ਸੀ. ਦੇ ਪ੍ਰਧਾਨ ਸਮੇਤ 170 ਦੇ 170 ਮੈਬਰਾਂ ਤੋਂ ਇਖਲਾਕੀ ਤੌਰ ਤੇ ਅਸਤੀਫੇ ਦੀ ਮੰਗ ਕਰਦੇ ਹੋਏ ਗਲੀ ਪੱਧਰ ਤੱਕ ਮੁਹਿੰਮ ਚਲਾਈ ਜਾਵੇਗੀ ਅਤੇ ਇਹ ਮੁਹਿੰਮ ਐਫ.ਆਈ.ਆਰ. ਦਰਜ ਹੋਣ ਅਤੇ ਸਭਨਾਂ ਮੈਬਰਾਂ ਦੇ ਅਸਤੀਫੇ ਪ੍ਰਾਪਤ ਕਰਨ ਤੱਕ ਜਾਰੀ ਰਹੇਗੀ । ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਹੋਣ, ਅਲੋਪ ਹੋਣ, ਐਸ.ਜੀ.ਪੀ.ਸੀ. ਵਿਚ ਵੱਡੇ ਪੱਧਰ ਉਤੇ ਘਪਲੇ ਹੋਣ ਅਤੇ ਇਸਦੇ ਪ੍ਰਬੰਧ ਵਿਚ ਵੱਡੀਆਂ ਖਾਮੀਆ ਪੈਦਾ ਹੋਣ ਲਈ ਇਹ ਸਭ ਅਹੁਦੇਦਾਰ ਤੇ ਮੈਬਰ ਜਿ਼ੰਮੇਵਾਰ ਹਨ ।
 ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੀ.ਏ.ਸੀ. ਮੈਬਰਾਂ ਅਤੇ ਸੀਨੀਅਰ ਲੀਡਰਸਿ਼ਪ ਵੱਲੋਂ 1920 ਅਕਾਲੀ ਦਲ, ਟਕਸਾਲੀ ਅਕਾਲੀ ਦਲ, ਡੈਮੋਕ੍ਰੇਟਿਕ ਅਕਾਲੀ ਦਲ, ਯੂਨਾਈਟਿਡ ਅਕਾਲੀ ਦਲ, ਦਲ ਖ਼ਾਲਸਾ, ਸੁਤੰਤਰ ਅਕਾਲੀ ਦਲ, ਤਿੰਨੇ ਟਕਸਾਲਾਂ, ਪੰਜੇ ਸਿੱਖ ਸਟੂਡੈਟ ਫੈਡਰੇਸ਼ਨਾਂ, ਸਮੁੱਚੀਆ ਸਿੱਖ ਸੰਪਰਦਾਵਾਂ, ਪੰਥਕ ਵਿਦਵਾਨਾਂ, ਰਾਗੀਆ, ਢਾਡੀਆਂ, ਪ੍ਰਚਾਰਕਾਂ, ਵਿਦਿਆਰਥੀ, ਸਮਾਜ ਸੇਵੀ ਸੰਸਥਾਵਾਂ ਆਦਿ ਸਭ ਵਰਗਾਂ ਨੂੰ 14 ਸਤੰਬਰ ਨੂੰ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਹਾਰਦਿਕ ਅਤੇ ਖੁੱਲ੍ਹੀ ਅਪੀਲ ਕੀਤੀ ਜਾਂਦੀ ਹੈ । ਤਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ-ਸਨਮਾਨ ਅਤੇ ਐਸ.ਜੀ.ਪੀ.ਸੀ. ਮੈਬਰਾਂ ਦੇ ਅਸਤੀਫਿਆ ਨੂੰ ਲੈਕੇ ਅਗਲੇ ਸਾਂਝੇ ਐਕਸ਼ਨ ਪ੍ਰੋਗਰਾਮ ਨੂੰ ਉਲੀਕਿਆ ਜਾ ਸਕੇ ਅਤੇ ਇਸ ਗੰਭੀਰ ਮੁੱਦੇ ਉਤੇ ਪ੍ਰਾਪਤੀ ਤੱਕ ਫੈਸਲਾਕੁੰਨ ਸੰਘਰਸ਼ ਵਿੱਢਿਆ ਜਾ ਸਕੇ ਤਾਂ ਕਿ ਮਾਹੰਤ ਨਰਾਇਣੂ ਵਰਗੀਆ ਦਾਗੀ ਆਤਮਾਵਾਂ ਨੂੰ ਐਸ.ਜੀ.ਪੀ.ਸੀ. ਦੇ ਪ੍ਰਬੰਧ ਤੋਂ ਪਾਸੇ ਕਰਕੇ ਇਸ ਮਹਾਨ ਸੰਸਥਾਂ ਦੇ ਕੌਮਾਂਤਰੀ ਮਾਣ-ਸਨਮਾਨ ਨੂੰ ਬਹਾਲ ਕੀਤਾ ਜਾ ਸਕੇ । ਮੀਟਿੰਗ ਨੇ ਇਹ ਪੂਰਨ ਵਿਸਵਾਸ ਨਾਲ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਨਾਲ ਸੰਬੰਧਤ ਸਭ ਜਥੇਬੰਦੀਆਂ ਦੇ ਆਗੂ ਅਤੇ ਮੁੱਖੀ ਇਸ ਫੈਸਲਾਕੁੰਨ ਅਹਿਮ ਮੀਟਿੰਗ ਵਿਚ ਪੰਥਕ ਵੱਡੇਰੇ ਹਿੱਤਾ ਲਈ ਆਪਣਾ ਯੋਗਦਾਨ ਪਾਉਣਗੇ ਅਤੇ ਖ਼ਾਲਸਾ ਪੰਥ ਦੀ ਮੰਝਧਾਰ ਵਿਚ ਡਿੱਕ ਡੋਲੇ ਖਾਂਦੀ ਬੇੜੀ ਨੂੰ ਹਰ ਕੀਮਤ ਤੇ ਕਿਨਾਰੇ ਲਗਾਉਣ ਦੀ ਜਿ਼ੰਮੇਵਾਰੀ ਨਿਭਾਉਣਗੇ ।
 ਅੱਜ ਦੀ ਇਸ ਅਹਿਮ ਮੀਟਿੰਗ ਵਿਚ ਸ. ਇਕਬਾਲ ਸਿੰਘ ਟਿਵਾਣਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਸ. ਈਮਾਨ ਸਿੰਘ ਮਾਨ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਗੁਰਜੰਟ ਸਿੰਘ ਕੱਟੂ, ਹਰਭਜਨ ਸਿੰਘ ਕਸ਼ਮੀਰੀ, ਪਰਮਿੰਦਰ ਸਿੰਘ ਬਾਲਿਆਵਾਲੀ, ਬਹਾਦਰ ਸਿੰਘ ਭਸੌੜ, ਅਵਤਾਰ ਸਿੰਘ ਖੱਖ, ਗੁਰਚਰਨ ਸਿੰਘ ਭੁੱਲਰ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਨੈਬ ਸਿੰਘ ਰਾਮਪੁਰਾ ਨੇ ਸਮੂਲੀਅਤ ਕੀਤੀ ।
WhatsAppFacebookTwitterEmailShare

LEAVE A REPLY

Please enter your comment!
Please enter your name here