ਖਾਲੜਾ ,( ਦਲਬੀਰ ਉਧੋਕੇ ਸਿਮਰਨ ਸਫਰੀ ) ਜਿਥੇ ਅੱਜ ਕੱਲ ਸਾਰੇ ਲੋਕਾ ਤੇ ਕੋਰੋਨਾ ਦੀ ਬਿਮਾਰੀ ਦਾ ਸਾਰੀ ਦੁਨੀਆ ਤੇ ਕਹਿਰ ਚੱਲ ਰਿਹਾ ਹੈ।ਕਈ ਦੇਸ਼ਾ ਵਿੱਚ ਵਿੱਚ ਨਾਲ ਲੋਕ ਮਰ ਰਹੇ ਹਨ।ਇਸ ਤੋ ਬਚਣ ਲਈ ਲੋਕ ਆਪਣੇ ਆਪਣੇ ਘਰਾਂ ਵਿੱਚ ਸਾਰੇ ਪਰਿਵਾਰ ਲੈ ਕੇ ਬੰਦ ਵਿੱਚ ਹਨ ਕਿ ਸਾਡੇ ਪਰਿਵਾਰ ਦੇ ਕਿਸੇ ਵਿਅਕਤੀ ਦਾ ਕੋਈ ਨੁਕਸਾਨ ਨਾ ਹੋ ਜਾਵੇ।ਉਥੇ ਹੀ ਇੱਕ ਗਰੀਬ ਪਰਿਵਾਰ ਤੇ ਕਹਿਰ ਟੁੱਟ ਪਿਆ।ਜਿਲ੍ਹਾ ਤਰਨਤਾਰਨ ਦੇ ਹਿੰਦ ਪਾਕਿ ਸਰਹੱਦ ਤੇ ਵੱਸੇ ਪਿੰਡ ਗਿੱਲਪੱਨ ਵਿਖੇ 10 ਸਾਲ ਦੇ ਲੜਕੇ ਦੀ ਪਾਣੀ ਵਿੱਚ ਡੁੱਬਣ ਨਾਲ ਮੋਤ ਹੋ ਗਈ।ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਪੁੱਤਰ ਗੁਰਾ ਸਿੰਘ ਵਾਸੀ ਗਿੱਲਪੱਨ ਨੇ ਦੱਸਿਆ

ਕਿ ਮੇਰਾ ਲੜਕਾ ਹਰਪ੍ਰੀਤ ਸਿੰਘ ਉਮਰ 10 ਸਾਲ ਜੋ ਸਵੇਰੇ 9 ਵਜੇ ਦਾ ਘਰੋ ਗਿਆ ਅਸੀ ਸੋਚਿਆ ਕਿ ਕਿਸੇ ਦੇ ਘਰ ਖੇਡਣ ਗਿਆ ਹੋਵੇਗਾ।ਜਦ ਉਹ 3-4 ਘੰਟੇ ਘਰ ਨਾ ਆਇਆ ਤਾ ਅਸੀ ਉਸ ਦੀ ਭਾਲ ਕੀਤੀ ਸਾਰਾ ਪਿੰਡ ਫਿਰਨ ਤੇ ਨਹੀ ਮਿਲਿਆ ਅਸੀ ਨੇੜੇ ਵਾਲੇ ਘਰਾਂ ਤੋ ਵੀ ਪੁਛਿਆ ਕਿ ਸਾਡਾ ਲੜਕਾ ਤੁਹਾਡੇ ਘਰ ਤਾ ਨਹੀ ਆਇਆ।ਬਾਅਦ ਵਿੱਚ ਸਾਡੇ ਘਰ ਦੇ ਸਾਹਮਣੇ ਛੱਪੜ ਵਿੱਚ ਕਿਸੇ ਵਿਅਕਤੀ ਨੇ ਪਾਣੀ ਉੱਪਰ ਚੱਪਲਾ ਤੈਰਦੀਆ ਦੇਖੀਆ ਤਾ ਸਾਡੇ ਆਢ ਗੁਆਢ ਦੇ 10-15 ਵਿਅਕਤੀਆ ਨੇ ਛੱਪੜ ਵਿੱਚ ਵੜ੍ਹ ਕਿ ਦੇਖਿਆ ਜਿਸ ਤੋ ਬਾਅਦ ਸਾਡਾ ਲੜਕਾ ਛੱਪੜ ਦੇ ਪਾਣੀ ਵਿੱਚ ਡੁੱਬਾ ਪਿਆ ਸੀ।ਜਿਸ ਸਮੇ ਉਸ ਨੂੰ ਪਾਣੀ ਵਿਚੋ ਕੱਢਿਆ ਤਾ ਉਸ ਦੀ ਮੋਤ ਹੋ ਚੁੱਕੀ ਸੀ।ਲੜਕੇ ਦੇ ਪਿਤਾ ਸੁਰਜੀਤ ਸਿੰਘ ਨੇ ਮੈ ਰਿਸ਼ਕਾ ਚਲਾ ਕੇ ਗੁਜਾਰਾ ਕਰਦਾ ਹਾ ਕੋਰੋਨਾ ਵਾਈਰਸ ਦੇ ਚੱਲਦਿਆ ਲੱਗੇ ਕਰਫਿਊ ਕਾਰਨ ਸਾਡਾ ਤਾ ਕੰਮ ਵੀ ਬੰਦ ਹੈ।ਅਸੀ ਤਾ ਰੋਟੀ ਮਸਾਂ ਖਾਂ ਰਹੇ ਸੀ।ਉੱਤੋ ਰੱਬ ਤੇ ਸਾਡੇ ਉਤੇ ਇਹ ਕਹਿਰ ਕਰ ਦਿਤਾ।ਅਸੀ ਸਰਕਾਰ ਕੋਈ ਮੰਗ ਕਰਦੇ ਹਾ ਕਿ ਸਾਡੇ ਗਰੀਬ ਪਰਿਵਾਰ ਦਾ ਕੁਝ ਸੋਚਿਆ ਜਾਵੇ

WhatsAppFacebookTwitterEmailShare

LEAVE A REPLY

Please enter your comment!
Please enter your name here