ਮਿਹਨਤੀ ਵਰਕਰਾਂ ਨੂੰ ਪਾਰਟੀ ਵਿਚ ਮਿਲਦਾ ਹੈ ਮਾਣ ਸਨਮਾਨ :ਬੈਂਸ
ਲੁਧਿਆਣਾ, 11ਦਸੰਬਰ ( PREET ) ਲੋਕ ਇਨਸਾਫ ਪਾਰਟੀ ਪ੍ਰਤੀ ਕੀਤੀ ਜਾ ਰਹੀਆਂ ਅਣਥੱਕ
ਸੇਵਾਵਾਂ ਬਦਲੇ ਪਾਰਟੀ ਪ੍ਰਧਾਨ ਅਤੇ ਹਲਕਾ ਆਤਮ ਨਗਰ ਦੇ ਵਿਧਾਇਕ ਸ. ਸਿਮਰਜੀਤ ਸਿੰਘ
ਬੈਂਸ ਨੇ ਗੁਰਚਰਨ ਸਿੰਘ ਟਾਂਕ ਨੂੰ ਹਲਕੇ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਦੇ ਹੋਏ
ਨਿਯੁਕਤੀ ਪੱਤਰ ਦਿੱਤਾ। ਵਾਰਡ ਨੰ: 42 ਦੇ ਇੰਚਾਰਜ ਜਸਪਾਲ ਸਿੰਘ ਰਿਐਤ ਦੀ ਪ੍ਰਧਾਨਗੀ
ਹੇਠ ਹੋਈ ਮੀਟਿੰਗ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਬੈਂਸ ਨੇ ਕਿਹਾ ਕਿ ਪਾਰਟੀ ਦਾ
ਹਰੇਕ ਅਹੁਦੇਦਾਰ ਅਤੇ ਵਰਕਰ ਭ੍ਰਿਸ਼ਟਾਚਾਰ ਵਿਰੱੁਧ ਅਤੇ ਪੰਜਾਬ ਵਾਸੀਆਂ ਦੀਆਂ ਹੱਕੀ
ਮੰਗਾ ਲਈ ਆਪਣੀ ਲੜਾਈ ਜਾਰੀ ਰੱਖੇਗਾ। ਉਨਾ ਕਿਹਾ ਕਿ ਕਿਸਾਨ ਜੱਥੇਬੰਦੀਆਂ ਵਲੋਂ 8
ਦਸੰਬਰ ਨੂੰ ਦਿੱਤੇ ਬੰਦ ਦੇ ਸਦੇ ਦਾ ਲੋਕ ਇਨਸਾਫ ਪਾਰਟੀ ਪੂਰਨ ਸਮਰਥਨ ਕਰੇਗੀ ਅਤੇ
ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨੀ ਝੰਡੇ ਥੱਲੇ ਪੂਰਨ ਸਹਿਯੋਗ ਦੇਵੇਗੀ।
ਇਸਮੋਕੇ ਤੇ ਵਿਸ਼ੇਸ਼ ਤੋਰ ਤੇ ਪੁੱਜੇ ਹੋਏ ਐਸਸੀ ਵਿੰਗ ਜਿਲਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ
ਰਾਜੇਸ਼ ਖੋਖਰ ਨੇ ਕਿਹਾ ਕਿ ਸਮੁੱਚਾ ਦਲਿਤ ਭਾਈਚਾਰ ਕਿਸਾਨ ਜੱਥੇਬੰਦੀਆਂ ਦੇ ਬੰਦ ਦੇ
ਸਦੇ ਵਿਚ ਵੱਧ ਚੜ੍ਹ ਕੇ ਹਿੱਸਾ ਲਵੇਗਾ ਅਤੇ ਮੋਦੀ ਸਰਕਾਰ ਦੇ ਪੁਤਲੇ ਫੂਕੇਗਾ। ਇਸ
ਮੋਕੇ ਤੇ ਗੁਰਚਰਨ ਸਿੰਘ ਟਾਂਕ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ
ਜੋ ਵੀ ਜੁੰਮੇਵਾਰੀ ਪਾਰਟੀ ਵਲੋਂ ਉਨਾ ਦੀ ਲਾੲ ਿਜਾਵੇਗੀ ਉਸ ਨੂੰ ਉਹ ਤਨਦੇਹੀ ਨਾਲ
ਨਿਭਾਉਣਗੇ। ਇਸ ਮੋਕੇ ਤੇ ਉਪਰੋਕਤ ਆਗੂਆਂ ਤੋਂ ਇਲਾਵਾ ਹਲਕਾ ਦੱਖਣੀ ਐਸਸੀ ਵਿੰਗ ਦੇ
ਪ੍ਰਧਾਨ ਬਾਬਾ ਵਿਜੇ ਚਾਹਲ, ਪਰਮਿੰਦਰ ਸਿੰਘ ਬੱਬੂ, ਜਗਜੀਤ ਸਿੰਘ ਜੀਤਾ, ਰਵੀ ਕੁਮਾਰ,
ਸੁਨੀਲ ਨਾਗਰ, ਕੁਲਦੀਪ ਸਿੰਘ, ਸਤਨਾਮ ਸਿੰਘ, ਸਿਮਰਨ ਸਿੰਘ ਆਦਿ ਹਾਜਰ ਸਨ।
WhatsAppFacebookTwitterEmailShare

LEAVE A REPLY

Please enter your comment!
Please enter your name here