ਕਿਹਾ, ਕੈਪਟਨ ਸਰਕਾਰ ਸੂਬੇ ਵਿਚ ਅਮਨ ਸ਼ਾਂਤੀ ਬਹਾਲ ਕਰਨ ਵਿਚ ਫੇਲ

ਲੁਧਿਆਣਾ, 7 ਸਤੰਬਰ ( lbs news) ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਨੇ ਬੀਤੇ ਦਿਨੀ ਦੋ ਲੁਟੇਰਿਆਂ ਦਾ ਬਹਾਦਰੀ ਨਾਲ ਮਕਾਬਲਾ ਕਰਨ ਵਾਲੀ ੧੫ ਸਾਲਾ ਲੜਕੀ ਕੁਸਮ ਦਾ ਗੋਲਡ ਮੈਡਲ ਨਾਲ ਜਲਦ ਹੀ  ਸਨਮਾਨ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਜਿਸ ਬਹਾਦੁਰੀ ਨਾਲ ਇਸ ਲੜਕੀ ਨੇ ਹਥਿਆਰਬੰਦ ਲੁਟੇਰਿਆਂ ਦਾ ਸਾਹਮਣਾ ਕੀਤਾ ਅਤੇ ਆਪਣੀ ਜਾਨ ਦੀ ਪ੍ਰਵਾਹ ਨਾਂ ਕਰਦੇ ਹੋਏ ਲੁਟੇਰੇ ਨੂੰ ਕਾਬੂ ਕੀਤਾ, ਜਿਸ ਕਾਰਨ ਲੜਕੀ ਦੇ ਗੁੱਟ ਵੀ ਵੱਡਿਆ ਗਿਆ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਇਸ ਤੋਂ ਆਮ ਲੋਕਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਬੈਂਸ ਨੇ ਉਨਾ ਡਾਕਟਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨਾ ਨੇ ਇਸ ਬਹਾਦੁਰ ਅਤੇ ਗਰੀਬ ਲੜਕੀ ਦੇ ਗੁੱਟ ਦਾ ਅਪ੍ਰੇਸ਼ਨ ਬਿਨਾ ਕੋਈ ਫੀਸ ਲਏ ਕੀਤਾ। ਬੈਂਸ ਨੇ ਪੰਜਾਬ ਸਰਕਾਰ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਵਿਚ ਬੁਰੀ ਤਰਾਂ ਫੇਲ ਸਾਬਤ ਹੋ ਰਹੀ ਹੈ, ਜਿਸ ਕਾਰਨ ਸੂਬੇ ਵਿਚ ਸਮਗਲਿੰਗ, ਲੁੱਟਾਂ-ਖੋਹਾਂ, ਡਾਕੇ ਅਤੇ ਕਤਲ ਦੀਆਂ ਵਾਰਦਾਤਾਂ ਵਿਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਉਨਾ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦਾ ਵਪਾਰ ਸਰਕਾਰ ਦੇ ਨੁੰਮਾਇੰਦਿਆਂ ਦੀ ਛੱਤਰ ਛਾਇਆ ਹੇਠ ਦਿਨ ਦੁਗਣੀ ਅਤੇ ਰਾਤ ਚੋਗੁਣੀ ਤਰੱਕੀ ਕਰ ਰਿਹਾ ਹੈ ਅਤੇ ਨੋਜਵਾਨ ਨਸ਼ੇ ਦੀ ਪੂਰਤੀ ਲਈ ਜੁਰਮ ਦੇ ਰਸਤੇ ਤੇ ਚੱਲਣ ਲਈ ਮਜਬੂਰ ਹੋ ਰਹੇ ਹਨ। ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਘੁਟਾਲੇ ਕਰਨ ਤੋਂ ਹੀ ਵਿਹਲ ਨਹੀ, ਜਿਸ ਕਾਰਨ ਇਹ ਪੰਜਾਬ ਵਾਸੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਵੱਲ ਕੋਈ ਧਿਆਂਨ ਨਹੀ ਦੇ ਰਹੇ। ਬੈਂਸ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਤੁਸੀ ਪੰਜਾਬ ਨੂੰ ਖੁਸ਼ਹਾਲ ਅਤੇ ਇਸ ਵਿਚ ਅਮਨ ਸ਼ਾਂਤੀ ਬਹਾਲ ਦੇਖਣਾ ਚਾਹੁੰਦੇ ਹੋ ਤਾਂ ਆਪਸੀ ਮਿਲੀ ਭੁਗਤ ਨਾਲ ਵਾਰੀ ਵਾਰੀ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਅਕਾਲੀ-ਕਾਂਗਰਸ ਨੂੰ ਨਕਾਰ ਦਿਉ ਨਹੀ ਤਾਂ ਇਹ ਪਹਿਲਾਂ ਦੀ ਤਰਾਂ ਤੁਹਾਨੂੰ ਲੁੱਟ ਲੁੱਟ ਕੇ ਕੰਗਾਲ ਕਰਦੀਆਂ ਰਹਿਣਗੀਆਂ।

WhatsAppFacebookTwitterEmailShare

LEAVE A REPLY

Please enter your comment!
Please enter your name here