ਮਹਿਲ ਕਲਾਂ, (ਗੁਰਸੇਵਕ ਸਿੰਘ ਸਹੋਤਾ, ਡਾ ਮਿੱਠੂ ਮੁਹੰਮਦ)- ਪਿੰਡ ਮਹਿਲ ਖ਼ੁਰਦ ਵਿਖੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਵਾਇਸ ਚੇਅਰਮੈਨ ਤੇ ਢੀਂਡਸਾ ਗਰੁੱਪ ਦੇ ਸੀਨੀਅਰ ਆਗੂ ਰੂਬਲ ਗਿੱਲ ਕੈਨੇਡਾ ਵੱਲੋਂ 100 ਦੇ ਕਰੀਬ ਗਰੀਬ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ । ਇਸ ਮੌਕੇ ਰੂਬਲ ਗਿੱਲ ਨੇ ਕਿਹਾ ਕਿ ਇਹ ਰਾਸ਼ਨ 100 ਦੇ ਕਰੀਬ ਗ਼ਰੀਬ ਲੋੜਵੰਦ ਪਰਿਵਾਰਾਂ ਨੂੰ ਆਪਣੇ ਖਰਚੇ ਤੇ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਹੋਰ ਸਮਾਜ ਸੇਵੀ ਲੋਕਾਂ ਨੇ ਸੰਸਥਾਵਾਂ ਦੇ ਆਗੂਆਂ ਨੂੰ ਇਸ ਔਖੇ ਸਮੇਂ ਚ ਅੱਗੇ ਹੋ ਕੇ ਕਰਨੇ ਚਾਹੀਦੇ ਹਨ, ਕਿਉਂਕਿ ਅੱਜ ਔਖੇ ਸਮੇਂ ਵਿਚੋਂ ਗੁਜ਼ਰ ਰਹੇ ਗਰੀਬ ਪਰਿਵਾਰਾਂ ਦੀ ਮਦਦ ਕਰਨਾ ਸਭ ਤੋਂ ਮਹਾਨ ਕੰਮ ਹੈ। ਉਨ੍ਹਾਂ ਲੋਕਾਂ ਨੂੰ ਘਰਾਂ ਵਿੱਚ ਅੰਦਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਹੋਰ ਗਰੀਬਾਂ ਨੂੰ ਰਾਸ਼ਨ ਵੰਡਿਆ ਜਾਵੇਗਾ। ਇਸ ਮੌਕੇ ਸਰਪੰਚ ਬਲਦੀਪ ਸਿੰਘ, ਬੇਅੰਤ ਸਿੰਘ ਫ਼ੌਜੀ ਮੈਂਬਰ ,ਜੱਗਾ ਸਿੰਘ ਮਹਿਲ ਖ਼ੁਰਦ, ਮਿੰਟੂ, ਸਨੀ, ਬਿੱਟੂ, ਗੁਰੀ, ਜੱਸਾ, ਤਾਰੀ ,ਕਿੰਦਾ ਆਦਿ ਹਾਜ਼ਰ ਸਨ ।

WhatsAppFacebookTwitterEmailShare

LEAVE A REPLY

Please enter your comment!
Please enter your name here