ਮਹਿਲ ਕਲਾਂ 07ਸਤੰਬਰ (ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ,’ ਡਾ ਮਿੱਠੂ ਮੁਹੰਮਦ ) ਐੱਸ ਐੱਸ ਪੀ ਬਰਨਾਲਾ ਸੰਦੀਪ ਗੋਇਲ  ਦੇ ਦਿਸਾਂ ਨਿਰਦੇਸ਼ ਅਨੁਸਾਰ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਡਾ ਪ੍ਰੱਗਿਆ ਜੈਨ (ਆਈਪੀਐੱਸ) ਸਹਾਇਕ ਕਪਤਾਨ ਪੁਲਸ ਸਬ ਡਵੀਜ਼ਨ ਮਹਿਲ ਕਲਾਂ ਦੀ ਅਗਵਾਈ ਹੇਠ ਪੁਲਸ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਇੰਸਪੈਕਟਰ ਜਸਵਿੰਦਰ ਕੌਰ ਸਮੇਤ ਪੁਲਸ ਪਾਰਟੀ ਵੱਲੋਂ ਰਾਏਸਰ ਤੋਂ ਚੰਨਣਵਾਲ ਰੋਡ ਉੱਪਰ ਨਾਕਾਬੰਦੀ ਦੌਰਾਨ ਇੱਕ ਸਵਿਫਟ ਕਾਰ ਨੰਬਰ ਪੀ ਵੀ 72 A 6692 ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਵਿੱਚੋਂ 84 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਸ਼ਹਿਨਾਈ ਮਾਰਕਾ ਹਰਿਆਣਾ ਬਰਾਮਦ ਕੀਤੀਆਂ ਗਈਆਂ ।ਪੁਲਿਸ ਨੇ ਮੌਕੇ ਤੇ ਦੋਸ਼ੀ ਜਗਵਿੰਦਰ ਸਿੰਘ ਪੁੱਤਰ ਪਰਮੀਸ਼ ਵਾਸੀ ਭੱਦਲਵਡ ਨੂੰ ਗ੍ਰਿਫਤਾਰ ਕਰ ਕੇ  ਥਾਣਾ ਮਹਿਲ ਕਲਾਂ ਵਿਖੇ ਮੁਕੱਦਮਾ ਨੰਬਰ 97 ਅ/ਧ 61  ਐਕਸਾਈਜ਼ ਐਕਟ ਅਧੀਨ  ਦਰਜ ਕੀਤਾ ਗਿਆ ਹੈ
WhatsAppFacebookTwitterEmailShare

LEAVE A REPLY

Please enter your comment!
Please enter your name here