ਪੰਜਾਬੀ ਲੋਕ ਗਾਇਕ ਸੁਖਵਿੰਦਰ ਪੰਛੀ ਦਾ ਛੱਲੇ-ਮੁੰਦੀਆ ਤੋ ਲੈ ਕੇ ਗੀਤ ਯਾਰੀਆ ਤੱਕ  ਦਾ ਸਫਰ ਬਹੁਤ ਹੀ ਵਧੀਆ ਰਿਹਾ ਹੈ, ਜਿਸ ਵਿੱਚ ਇਕ ਤੋ ਇੱਕ ਸੁਪਰਹਿੱਟ ਗੀਤ ਜਿਨ੍ਹਾ ਵਿੱਚ ਛੱਲੇ-ਮੁੰਦੀਆ, ਪੰਗਾ ਪੈਣਾ ਈ ਪੈਣਾ, ਇਸ਼ਕ ਨਚਾਵੇ ਗਲੀ ਗਲੀ, ਇਸਕੇ ਨੇ ਮਾਰ ਲਈਆ ਮੱਤਾ ਹੁਣ ਮੇਰੀਆ, ਦਿੱਲੀ ਦੇ ਹਵਾਈ ਅੱਡੇ ਤੋ ਯਾਰ ਯਾਰਾ ਤੋ ਵਿਛੜ ਦੇ ਰਹਿੰਦੇ, ਮੁੰਡਾ ਦਿਲ ਦਾ ਨਹੀ ਮਾੜਾ, ਜਿੰਦ ਜਾਨ ਮੈ ਲਵਾ ਦਉ ਨਾ ਮੈ ਤੇਰੇ ਕਰ ਲੈ ਪਿਆਰ ਸੋਹਣੀਏ ਆਦਿ ਹੋਰ ਵੀ ਬਹੁਤ ਸਾਰੇ ਸੁਪਰਹਿੱਟ ਗੀਤ, ਗਾਇਕ ਪੰਛੀ ਨੇ ਅੱਜ ਆਪਣਾ ਨਵਾ ਸਿੰਗਲ ਟਰੈਕ ਯਾਰੀਆ ਰਿਲੀਜ ਕੀਤਾ ਹੈ। ਚਰਚਿਤ ਗੀਤਕਾਰ ਮਨਮੋਹਨ ਜੱਖੂ ਜਰਮਨ ਤੋ ਮਿਲੀ ਜਾਣਕਾਰੀ ਅਨੁਸਾਰ ਗਾਇਕ ਸੁਖਵਿੰਦਰ ਪੰਛੀ ਦਾ ਸਿੰਗਲ ਟਰੈਕ ਯਾਰੀਆ ਪ੍ਰਸਿੱਧ ਸੰਗੀਤਕ ਕੰਪਨੀ ਮਾਇਆ ਰਿਕਰਡ ਟੇਪ ਤੇ  ਕੁਲਵਿੰਦਰ ਗਿੱਲ ਵਲੋ ਬਹੁਤ ਹੀ ਵਧੀਆ ਤਰੀਕੇ ਨਾਲ ਰਿਲੀਜ ਕੀਤਾ ਹੈ।
ਇਹ ਗੀਤ ਸੱਚੀਆ ਗੱਲਾ ਤੇ ਆਧਾਰਿਤ ਲੋਕ ਤੱਥ ਹੈ, ਰੂਹ ਨੂੰ ਝੰਜੋੜਨ ਵਾਲੀਆ ਗੱਲਾ ਇੱਕ ਪਿਉਰ ਸੱਚਾਈ ਬਿਆਨ ਕਰਦਾ ਗੀਤ ਇਸ ਗੀਤ ਨੂੰ ਲਿਖਿਆ ਹੈ। ਹੋਣਹਾਰ ਗੀਤਕਾਰ ਜੋਰਾ ਲਸਾੜਾ ਯੂ ਐਸ ਏ ਜੀ ਨੇ ਜਿਨ੍ਹਾ ਦੇ ਲਿਖੇ ਗੀਤ ਪੰਜਾਬ ਦੇ ਮਸ਼ਹੂਰ ਗਾਇਕ ਨੇ ਗਾਏ ਜੋ ਬਹੁਤ ਹੀ ਹਿੱਟ ਰਹੇ  ਇਸ ਗੀਤ ਦਾ ਸੰਗੀਤ ਜਗਦੇਵ ਸਹਿਜਾਦਾ ਨੇ ਬਹੁਤ ਹੀ ਅਲੱਗ ਤਰੀਕੇ ਨਾਲ ਤਿਆਰ ਕੀਤਾ ਹੈ । ਇਸ ਗੀਤ ਦਾ ਵੀਡੀਓ ਡਾਇਰੈਕਟਰ ਸੂਰਜ ਹੁਸੈਨ ਪੁਰੀ ਜੀ ਨੇ ਬਹੁਤ ਹੀ ਅਲੱਗ ਅਲੱਗ ਲੁਕੇਸਨਾ ਤੇ ਸੂਟ ਕੀਤਾ ਹੋਇਆ ਹੈ । ਜੋ ਵੇਖਣ ਵਾਲੇ ਦੀ ਪਹਿਲੀ ਪਸੰਦ ਬਣੇਗਾ। ਇਹ ਗੀਤ ਯਾਰੀਆ ਗਾਇਕ ਸੁਖਵਿੰਦਰ ਪੰਛੀ ਦੁਬਾਰਾ ਆਪਣੀ ਸੁਰੀਲੀ ਅਵਾਜ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਗਾਇਆ ਹੈ। ਇਸ ਗੀਤ ਨੂੰ ਰਿਲੀਜ ਕਰਨ ਵਿੱਚ ਜੋਗਾ ਸਿੰਘ ਸੰਧਰ ਕਨੇਡਾ, ਹੈਪੀ ਸਾਹੀ ਕਨੇਡਾ, ਮਨਜੀਤ ਸਿੰਘ ਸੰਧਰ, ਗੁਰਮੇਲ ਸਿੰਘ ਲਸਾੜਾ ਗੈਰੀ ਧੁੱਗਾ ਕਨੇਡਾ, ਬਿੱਲ ਸਿੰਘ ਬਿੱਲਾ ਕਨੇਡਾ, ਸੁਰਿੰਦਰ ਸਿੰਘ ਧੁੱਗਾ, ਮਿੰਟੂ ਤੱਲੇ ਵਾਲਾ ਯੂ ਐੱਸ ਏ, ਜਸਵੀਰ ਢੇਸੀ ,ਜਸਵਿੰਦਰ ਸਿੰਘ ਰੰਧਾਵਾ ਕਨੇਡਾ,ਸਾਨੂੰ ਵਿ ਸ਼ਵਾਸ ਹੈ ਕਿ ਇਹ ਗੀਤ ਬਹੁਤ ਹੀ ਪਸੰਦ ਕਰੋਗੇ। ਇਸ ਤੋ ਬਾਅਦ ਗਾਇਕ ਸੁਖਵਿੰਦਰ ਪੰਛੀ ਦੀ ਅਵਾਜ ਵਿੱਚ ਰਿਲੀਜ ਹੋਣ ਵਾਲੇ ਗੀਤ ਪੰਜਾਬ ਜਿਦਾਬਾਦ ਗੀਤਕਾਰ ਭੱਟੀ ਭੜੀ ਵਾਲਾ, ਝਾਜਰ ਗੀਤਕਾਰ ਬਿੱਲਾ ਜਹਾਂਗੀਰ , ਗੀਤ ਨਿੱਕੀ ਨਿੱਕੀ ਗੱਲ ” ਗੀਤਕਾਰ ਗੋਰਾ ਢੇਸੀ  ਇਹ ਗੀਤ  ਵੀ ਰਿਲੀਜ ਲਈ ਤਕਰੀਬਨ -ਤਕਰੀਬਨ ਤਿਆਰ ਹੀ ਨੇ , ਜੋ ਸਹੀ ਮੌਕਾ ਵੇਖ ਕੇ ਰਿਲੀਜ ਕੀਤੇ ਜਾਣਗੇ। ਮੇਰੀ ਦਿਲੀ ਦੁਆ ਹੈ ਕਿ ਗਾਇਕ ਸੁਖਵਿੰਦਰ ਪੰਛੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ।
WhatsAppFacebookTwitterEmailShare

LEAVE A REPLY

Please enter your comment!
Please enter your name here