ਮਹਿਲ ਕਲਾਂ17 ਅਗਸਤ (ਗੁੁੁਰਸੇਵਕ ਸਿੰੰਘ ਸਹੋਤਾ ,ਡਾ ਮਿੱੱਠੂ ਮੁਹੰਮਦ)- ਭਾਰਤ ਨੌਜਵਾਨ ਸਭਾ ਵੱਲੋਂ ਜਥੇਬੰਦੀ ਦੇ ਆਗੂ ਮਨਵੀਰ ਸਿੰਘ ਬੀਹਲਾ ਦੀ ਅਗਵਾਈ ਹੇਠ ਔਰਤਾਂ ਤੋ ਲਾਕ ਡਾਊਨ ਦੌਰਾਨ ਕਿਸਤਾ ਵਸੂਲਣ ਅਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ ਪਿੰਡ ਬੀਹਲਾ ਵਿਖੇ ਅਰਥੀ ਫੂਕ ਮੁਜ਼ਾਹਰਾ ਕਰਕੇ ਰੋਸ ਪ੍ਰਦਰਸ਼ਨ ਕੀਤਾ । ਇਸ ਮੌਕੇ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਆਗੂ ਮਨਵੀਰ ਸਿੰਘ ਬੀਹਲਾ ਨੇ ਔਰਤਾਂ ਦੇ ਸੰਘਰਸ਼ ਦੀ ਡੱਟਵੀਂ ਹਮਾਇਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਲੋਕ ਡਾਊਨ ਦੌਰਾਨ ਆਰਬੀਆਈ ਵੱਲੋਂ 31 ਅਗਸਤ 2020 ਤੱਕ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਤੇ ਵਿਆਜ  ਵਸੂਲਣ  ਤੇ ਰੋਗ ਲਗਾਈ ਹੋਣ ਦੇ ਬਾਵਜੂਦ ਵੀ ਪਿੰਡਾਂ ਅੰਦਰ ਕਰਿੰਦਿਆਂ ਵੱਲੋਂ ਔਰਤਾਂ ਉੱਪਰ ਦਬਾਅ ਬਣਾ ਕੇ ਕਿਸ਼ਤਾਂ ਵਸੂਲਣ ਤੇ ਲਗਾਤਾਰ ਤੰਗ ਪੇ੍ਸਾਨ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜਦੋਂ ਕਿ ਲਾਕਡਾਨ ਦੌਰਾਨ ਮਜ਼ਦੂਰਾਂ ਦੇ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਰਕੇ ਮਜ਼ਦੂਰਾਂ ਕੋਲ ਕੋਈ ਪੈਸਾ ਵਗੈਰਾ ਨਾ ਹੋਣ ਕਾਰਨ ਉਹ ਇਸ ਸਮੇਂ ਕਿਸ਼ਤਾਂ ਨਾ ਭਰਨ ਤੋ  ਅਸਮਰਥ ਹਨ ।  ਉਨ੍ਹਾਂ ਕਿਹਾ ਕਿ ਜੇਕਰ ਔਰਤਾਂ ਨੂੰ ਕਿਸ਼ਤਾਂ ਵਸੂਲਣ ਅਤੇ ਤੰਗ ਪ੍ਰੇਸ਼ਾਨ ਕੀਤਾ ਤਾਂ ਜਥੇਬੰਦੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ।
ਸਾਡੀ ਜਥੇਬੰਦੀ ਪੂਰੀ ਤਰ੍ਹਾਂ ਪੀੜਤ ਔਰਤਾਂ ਦੇ ਨਾਲ ਖੜ੍ਹੀ ਹੈ। ਇਸ ਮੌਕੇ ਕਰਜ਼ਾ ਵਿਰੋਧੀ ਔਰਤ ਸੰਘਰਸ਼ ਕਮੇਟੀ ਦੀ ਪ੍ਰਧਾਨ ਚਰਨਜੀਤ ਕੌਰ, ਮੀਤ ਪ੍ਰਧਾਨ ਜਸਵਿੰਦਰ ਕੌਰ ,ਖ਼ਜ਼ਾਨਚੀ ਮਨਪ੍ਰੀਤ ਕੌਰ ,ਪਰਮਜੀਤ ਕੌਰ ,ਮਨਦੀਪ ਕੌਰ, ਬਲਜੀਤ ਕੌਰ, ਸਰਬਜੀਤ ਕੌਰ ਨੇ ਕਿਹਾ ਕਿ ਪਿਛਲੇ ਢਾਈ ਮਹੀਨਿਆਂ ਦੇ ਸਮੇਂ ਤੋਂ ਲਾਕ ਡਾਓੁੁਨ ਕਾਰਨ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਰਕੇ ਸਾਡੇ ਘਰਾਂ ਦੇ ਚੁੱਲ੍ਹੇ ਪੂਰੀ ਤਰ੍ਹਾਂ ਠੰਢੇ ਹੋ ਚੁੱਕੇ ਹਨ ਅਤੇ ਪੈਸੇ ਨਾ ਹੋਣ ਕਾਰਨ ਘਰਾਂ ਦੇ ਗੁਜ਼ਾਰੇ ਚਲਾਉਣੇ ਮੁਸ਼ਕਲ ਹੋਏ ਪਏ ਹਨ ।ਉਨ੍ਹਾਂ ਕਿਹਾ ਕਿ ਪ੍ਰਾਈਵੇਟ ਫਰਮਾਂ ਵੱਲੋਂ ਪਿੰਡਾ ਅੰਦਰ ਔਰਤਾਂ ਵੱਲੋਂ ਲੲਏ ਲੋਨ ਦੀਆਂ ਕਿਸ਼ਤਾਂ ਨੂੰ ਕਰਿੰਦਿਆਂ  ਵੱਲੋਂ ਵਸੂਲਣ ਲਈ ਮਜਬੂਰ ਕਰਨ ਅਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਔਖੇ ਸਮੇਂ ਆਰਥਿਕ ਸੰਕਟ ਵਿੱਚ ਚੱਲ ਰਹੇ ਸਮੇਂ ਵਿੱਚੋਂ ਅਸੀਂ ਕਿਸ਼ਤਾਂ ਭਰਨ ਲਈ ਪੂਰੀ ਤਰ੍ਹਾਂ ਅਸਮਰੱਥ ਹਾਂ । ਉਨ੍ਹਾਂ ਕਿਹਾ ਕਿ ਸਾਡੇ ਕੋਲ ਕਿਸ਼ਤਾਂ ਭਰਨ ਦਾ ਕੋਈ ਪ੍ਰਬੰਧ ਨਹੀਂ ਹੈ ਇਸ ਮੌਕੇ ਗੁਰਮੀਤ ਕੌਰ ਬਲਜੀਤ ਕੌਰ ਸ਼ਰਨਜੀਤ ਕੌਰ ਕਿਰਨਜੀਤ ਕੌਰ ਗੁਰਜੀਤ ਕੌਰ ਜਸਵੀਰ ਕੌਰ ਚਰਨਜੀਤ ਕੌਰ ਕਿਰਨਜੀਤ ਕੌਰ  ਬਲਜਿੰਦਰ ਕੌਰ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ
#lbsnews #lbsnewslatest
WhatsAppFacebookTwitterEmailShare

LEAVE A REPLY

Please enter your comment!
Please enter your name here