ਤਿੰਨ ਦਿੰਨਾ ਤੋ ਘਰ ਵਿਚ ਮ੍ਰਿਤਕ ਬੱਚੇ ਲਾਸ ਲੈਕੇ ਰੱਖੇ ਬੈਠਾ ਹੈ ਗਰੀਬ
ਬੱਚੇ ਦੀ ਮੌਤ ਮਾਂ ਦੀ ਕੁਟਮਾਰ ਨਾਲ ਨਹੀ ਸਗੋ ਮਾਂ ਦੇ ਅਦੂਰਨੀ ਕਿਸੇ ਇਨਫੈਕਸਨ ਕਾਰਣ ਹੋਈ -ਡੀ ਐਸ ਪੀ ਰਾਜਬੀਰ ਭਿੱਖੀਵਿੰਡ

ਤਿੰਨ ਦਿੰਨਾ ਤੋ ਘਰ ਵਿਚ ਮ੍ਰਿਤਕ ਬੱਚੇ ਲਾਸ ਲੈਕੇ ਰੱਖੇ ਬੈਠਾ ਹੈ ਗਰੀਬ

ਬੱਚੇ ਦੀ ਮੌਤ ਮਾਂ ਦੀ ਕੁਟਮਾਰ ਨਾਲ ਨਹੀ ਸਗੋ ਮਾਂ ਦੇ ਅਦੂਰਨੀ ਕਿਸੇ ਇਨਫੈਕਸਨ ਕਾਰਣ ਹੋਈ -ਡੀ ਐਸ ਪੀ ਰਾਜਬੀਰ ਭਿੱਖੀਵਿੰਡ 

ਭਿੱਖੀਵਿੰਡ 13ਅਪਰੈਲ (ਦਲਬੀਰ ਉਧੋਕੇ ਸਿਮਰਨ ਸਫਰੀ ) ਥਾਣਾ ਭਿੱਖੀਵਿੰਡ ਅਧੀਨ ਆਉਦੇ ਪਿੰਡ ਸਾਢਪੁਰਾ ਵਿਖੇ ਪਾਲਤੂ ਕੁਤੇ ਕਾਰਣ ਹੋਈ ਲੜਾਈ ਕਾਰਣ ਗਰਭਵਤੀ ਔਰਤ ਦੀ ਕੁਟਮਾਰ ਕਾਰਣ ਉਸਦੇ ਪੇਟ ਵਿਚ ਪਲ ਰਹੇ ਬੱਚੇ ਦੀ ਮੌਤ ਹੋਣ ਕਾਰਣ ਦਾ ਦਖਦਾਈ ਸਮਾਚਾਰ ਪ੍ਪਤ ਹੋਇਆ ਹੈ । ਪਰੈਸ ਨੂੰ ਜਾਣਕਾਰੀ ਦਿੰਦਿਆ ਜਗਦੀਸ ਸਿੰਘ ਪੁਤਰ ਸਿੰਦਰ ਸਿੰਘ ਕੌਮ ਮਹਿਰੇ ਸਿੱਖ ਵਾਸੀ ਸਾਢਪੁਰਾ ਨੇ ਦੱਸਿਆ ਕਿ ਉਨਾ ਨੇ ਆਪਣੇ ਘਰ ਇਕ ਪਾਲਤੂ ਕੁਤਾ ਰੱਖਿਆ ਹੋਇਆ ਹੈ । ਸਵੇਰੇ ਸਾਮ ਉਸਨੂੰ ਬਾਹਰ ਘੁਮਣ ਲਈ ਛੱਡ ਦਾਈਦਾ ਹੈ । ਬੀਤੇ ਕੁਝ ਦਿੰਨ ਪਹਿਲਾ ਉਨਾ ਜਦੋ ਆਪਣਾ ਕੁਤਾ ਛੱਡਿਆ ਤਾ ਸਾਡੇ ਨੇੜਲੇ ਘਰ ਰਹਿੰਦੇ ਕਾਬਲ ਸਿੰਘ ਪੁਤਰ ਜੇਠਾ ਸਿੰਘ ਕੌਮ ਜੱਟ ਦਾ ਕੁਤਾ ਸਾਡੇ ਕੁਤੇ ਨਾਲ ਲੜ ਪਿਆ ਜਿਸ ਨੂੰ ਹਟਾਉਣ ਲਈ ਕਾਬਲ ਸਿੰਘ ਨੇ ਸਾਡੇ ਕੁਤੇ ਨੂੰ ਮਾਰਨਾ ਕੁਟਣਾ ਸੁਰੂ ਕਰ ਦਿਤਾ ਤੇ ਗੁਸੇ ਵਿਚ ਆਏ ਕੁਤੇ ਨੇ ਕਾਬਲ ਸਿੰਘ ਨੂੰ ਪੈਗਿਆ । ਇਸੇ ਰੰਜਿਸ ਕਾਰਣ ਕਾਬਲ ਸਿੰਘ ਤੇ ਉਸਦਾ ਬੇਟਾ ਜਤਿੰਦਰ ਸਿੰਘ ਸਾਨੂੰ ਗਾਲੀ ਗਲੋਚ ਕਰਣ ਲੱਗ ਪਏ । ਪਰ ਅਸੀ ਹੱਥ ਜੋੜੇ ਕਿ ਸਾਡੀ ਤੂਹਾਡੇ ਨਾਲ ਕਾਹਦੀ ਲੜਾਈ ਪਰ ਤਿੰਨ ਦਿੰਨ ਚਾਰ ਦਿੰਨ ਪਹਿਲਾ ਕਾਬਲ ਸਿੰਘ ਤੇ ਉਸਦੀ ਪਤਨੀ ਸਿਮਰਜੀਤ ਅਤੇ ਬੇਟਾ ਸਾਡੇ ਘਰ ਆਏ ਅਤੇ ਮੇਰੀ ਕੁਟਮਾਰ ਕਰਨ ਲੱਗੇ ਜਿਸ ਕਾਰਣ ਮੇਰੀ ਪਤਨੀ ਰਮਨਦੀਪ ਕੌਰ ਜੋ ਗਰਭਵਤੀ ਸੀ ਅਤੇ ਅਤੇ ਇਕ ਦੋ ਦਿੰਨ ਤੱਕ ਬੱਚਾ ਹੋਣ ਵਾਲਾ ਸੀ ਮੈਨੂੰ ਛਡਾਉਣ ਆਈ ਤਾ ਦੋਸੀਆ ਨੇ ਉਸਦੀ ਵੀ ਕੁਟਮਾਰ ਕਰਨੀ ਸੁਰੂ ਕਰ ਦਿਤੀ ਜਿਸ ਕਾਰਣ ਨੇੜੇ ਪਏ ਮੰਜੇ ਦੀ ਬਾਹੀ ਤੇ ਮੇਰੀ ਪਤਨੀ ਵੱਜ ਗਈ। ਉਸਤੋ ਬਾਅਦ ਹੀ ਦੋਸੀਆ ਨੇ ਪੁਲਿਸ ਲੈ ਆਦੀ ਅਤੇ ਐਸ ਆਈ ਪੰਨਾ ਲਾਲ ਨੇ ਬਿਨਾ ਮੇਰੀ ਪਤਨੀ ਦੀ ਹਾਲਤ ਜਣਿਆ ਮੈਨੂੰ ਕੁਟਮਾਰ ਕਰਕੇ ਲੈ ਆਦਾ ।ਉਧਰ ਮੇਰੀ ਪਤਨੀ ਦਰਦ ਨਾਲ ਕਰਾਹੁਣ ਲੱਗੀ ਤਾ ਮੇਰੇ ਨੇੜਲੇ ਘਰਾ ਅਤੇ ਮੇਰੇ ਪਿਤਾ ਨੇ ਮੇਰੀ ਪਤਨੀ ਨੂੰ ਸੁਰਸਿੰਘ ਹਸਪਤਾਲ ਦਾਖਿਲ ਕਰਵਾਇਆ ਜਿਥੇ ਪੇਟ ਵਿਚ ਮਰੇ ਬੱਚੇ ਨੇ ਜਨਮ ਲਿਆ । ਉਸਤੋ ਬਾਦ ਅਸੀ ਥਾਣੇ ਭਿਖੀਵਿੰਡ ਦਰਖਾਸਤ ਦਿਤੀ ਪਰ ਤਿੰਨ ਦਿੰਨ ਬੀਤਣ ਤੋ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀ ਕੀਤੀ । ਉਨਾ ਕਿਹਾ ਕਿ ਜਿੰਨਾ ਚਿਰ ਸਾਨੂੰ ਇਨਸਾਫ ਨਹੀ ਮਿਲਦਾ ਅਸੀ ਆਪਣੇ ਮਿਰਤਕ ਬੱਚੇ ਨੂੰ ਨਹੀ ਦਫਨਾਵਾਗੇ ਇਸ ਸਬੰਧੀ ਜਦੋ ਦੂਜੇ ਧਿਰ ਦਾ ਪੱਖ ਜਾਨਣ ਲਈ ਉਨਾਂ ਦੇ ਘਰ ਗਏ ਤਾਂ ਅਗੋਂ ਜਿੰਦਰੇ ਵੱਜੇ ਹੋਏ ਸਨ । ਇਸ ਮਾਮਲੇ ਸਬੰਧੀ ਜਦੋ ਡੀ ਐਸ ਪੀ ਰਾਜਬੀਰ ਸਿੰਘ ਨਾਲ ਗੱਲਬਾਤ ਕੀਤੀ ਤਾ ਉਨਾ ਕਿਹਾ ਕਿ ਮੇਰੀ ਡਾਕਟਰ ਨਾਲ ਗੱਲਬਾਤ ਹੋਈ ਹੈ ਬੱਚੇ ਦੀ ਮੌਤ ਗਰਭਵਤੀ ਦੀ ਕੁਟਮਾਰ ਨਾਲ ਨਹੀ ਸਗੋ ਮਾਂ ਦੀ ਅਦੂਰਨੀ ਇਨਫੈਕਸਨ ਕਾਰਣ ਹੋਈ ਹੈ । ਉਨਾ ਕਿਹਾ ਕਿ ਫਿਰ ਵੀ ਜਾਚ ਜਾਰੀ ਹੈ ਜੇਕਰ ਕੋਈ ਵੀ ਦੋਸੀ ਪਾਇਆ ਗਿਆ ਤਾ ਸਖਤ ਕਾਰਵਾਈ ਕੀਤੀ ਜਾਵੇਗੀ । ਖਬਰ ਲਿਖੇ ਜਾਣ ਤੱਕ ਮ੍ਰਿਤਕ ਬੱਚਾ ਉਸੇ ਤਰਾਂ ਗਰੀਬ ਪਰਿਵਾਰ ਨੇ ਆਪਣੇ ਕੋਲ ਰੱਖਿਆ ਹੋਇਆ ਸੀ।

WhatsAppFacebookTwitterEmailShare

LEAVE A REPLY

Please enter your comment!
Please enter your name here