ਮਹਿਲ ਕਲਾਂ   (ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ) ਅੱਜ ਇੱਥੇ ਕੁੱਲ ਹਿੰਦ ਕਿਸਾਨ ਸਭਾ, ਖੇਤ ਮਜ਼ਦੂਰ ਯੂਨੀਅਨ ਅਤੇ ਸੀਟੂ ਦੀ ਕਾਲ ਤੇ  ਪਿੰਡ ਚੀਮਾ ਦੇ ਸਾਝੇ ਚੋਤਰੇ ਤੇ ਕਾਮਰੇਡ ਹਰਨੇਕ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਪਿੰਡ ਦਾ ਜਨਤਕ ਇਕੱਠ ਹੋਇਆ। ਵਿਸ਼ੇਸ ਤੌਰ ਤੇ ਪੁੱਜੇ ਸਾਥੀ ਲਾਲ ਸਿੰਘ ਧਨੋਲਾ ਜਿਲਾ ਬਰਨਾਲਾ  ਦੇ ਪਾਰਟੀ ਇੰਚਾਰਜ ਅਤੇ ਜਰਨਲ ਸਕੱਤਰ ਸੂਬਾ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਨੇ ਕਰੋਨਾ ਦੀ ਆੜ ਹੇਠ ਮਿਹਨਤਕਸ਼ ਲੋਕਾਂ ਤੇ ਹਮਲੇ ਤੇਜ਼ ਕਰ ਦਿੱਤੇ ਹਨ। ਸਰਕਾਰਾਂ ਧੱਕੇ ਨਾਲ ਕੇਸ ਬਣਾਕੇ ਹੱਕਾ ਦੀ ਅਵਾਜ਼ ਦਬਾਉਣ ਚਾਹੁੰਦੀਆਂ ਹਨ। ਖੇਤੀ ਸਬੰਧੀ ਤਿੰਨ ਆਰਡੀਨੈਂਸ ਅਤੇ ਕਿਸਾਨੀ ਬਿਲ 20 ਰਾਹੀ ਇਸ ਨੂੰ ਪ੍ਰਾਈਵੇਟ ਹੱਥਾਂ ਚੋਂ ਦੇ ਕੇ ਸਮੁੱਚੇ ਤੌਰ ‘ਤੇ ਮਜਦਰਾਂ ਕਿਸਾਨਾਂ ਨੂੰ ਭੁੱਖਾ ਰਹਿਣ ਲਈ ਮਜਬੂਰ ਕਰ ਰਹੀ ਹੈ। ਸਾਥੀ ਧਨੋਲਾ ਨੇ ਕਿਹਾ ਕਿ ਤਿੰਨ ਜੱਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਜੋ ਅਮਦਨ ਟੈਕਸ ਨਹੀਂ ਭਰਦੇ ਹਰ ਪਰਿਵਾਰ ਨੂੰ 7500 ਰੁਪਏ ਦਿੱਤਾ ਜਾਵੇ ਅਤੇ 10 ਕਿਲੋ ਅਨਾਜ ਪ੍ਰਤੀ ਜੀਅ ਪ੍ਰਤੀ ਮਹੀਨਾ 6 ਮਹੀਨਿਆਂ ਲੲੀ ਦਿੱਤਾ ਜਾਵੇ। ਅਤੇ ਮਜਦੂਰਾਂ ਤੇ ਕਿਸਾਨਾਂ ਦਾ ਸਾਰਾ ਕਰਜਾ ਮੁਆਫ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਮਨਰੇਗਾ ਅਧੀਨ 200ਦਿਨ ਕੰਮ ਅਤੇ 600 ਰੁਪਏ ਦਿਹਾੜੀ ਕੀਤੀ ਜਾਵੇ। ਇਸ ਕਾਨੂੰਨ ਨੂੰ ਸਹਿਰਾ ਵਿਚ ਵੀ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕਰੋਨਾ ਦੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਵੇ। ਪੈਡੂ ਏਰੀਆ ਵਿੱਚ ਸਾਝੀਆ ਥਾਵਾਂ ਤੇ ਇਕਾਤਵਾਸ ਬਣਾ ਕੇ ਸਾਰਾ ਇਲਾਜ ਅਤੇ ਖਾਣਾ ਮੁਫਤ ਦਿੱਤਾ ਜਾਵੇ। ਕਿਉਂਕਿ ਪਿੰਡਾਂ ਵਿੱਚ ਮਿਹਨਤਕਸ਼ ਲੋਕਾਂ ਕੋਲ ਰਹਿਣ ਲਈ ਇਕ ਹੀ ਕਮਰਾਂ ਸਾਰੇ ਪਰਿਵਾਰ ਲਈ ਰਹਿਣ ਲਈ ਹੁੰਦਾ ਹੈ ਇਸ ਮੌਕੇ ਸਾਥੀ ਮੁਖਤਿਆਰ ਸਿੰਘ ਚੀਮਾ ਸੱਕਤਰ ਕਿਸਾਨ ਸਭਾ ਤਹਿਸੀਲ ਬਰਨਾਲਾ, ਗੁਰਜੀਤ ਸਿੰਘ, ਸੁਖਦੇਵ ਸਿੰਘ, ਬਲਵੀਰ ਸਿੰਘ ਹੰਡਾਇਆ, ਲੀਲਾ ਸਿੰਘ, ਗੁਰਜੀਤ ਸਿੰਘ ਧਨੋਲਾ, ਨਛੱਤਰ ਸਿੰਘ, ਮੰਦਰ ਸਿੰਘ  ਜਸਵੰਤ ਸਿੰਘ, ਜਰਨੈਲ ਸਿੰਘ ਗੁਲਜਾਰ ਸਿੰਘ ਆਦਿ ਸਾਥੀ ਹਾਜਰ ਸਨ।

WhatsAppFacebookTwitterEmailShare

LEAVE A REPLY

Please enter your comment!
Please enter your name here