ਤਲਵੰਡੀ ਸਾਬੋ,  (ਰੇਸ਼ਮ ਸਿੰਘ ਦਾਦੂ)- ਜਿਲ੍ਹਾ ਬਠਿੰਡਾ ਦੇ ਪਿੰਡ ਕਣਕਵਾਲ ਦੇ ਨੌਜਵਾਨ ਸੰਨ 1993 ‘ਚ ਬਤੌਰ ਸਿਪਾਹੀ ਭਰਤੀ ਹੋਏ ਜਗਤਾਰ ਸਿੰਘ ਹੌਲਦਾਰ ਨੂੰ ਦੌਰਾਨੇ ਡਿਊਟੀ ਤੋਂ ਵੱਖ-ਵੱਖ ਵਿੰਗਾਂ ਚ ਚੰਗੀਆਂ ਸੇਵਾਵਾਂ ਨਿਭਾਉਣ ‘ਤੇ ਪਦ ਉਨੱਤ ਕਰਦਿਆਂ ਥਾਣੇਦਾਰ ਨਿਯੁਕਤ ਕੀਤਾ ਕੀਤਾ ਗਿਆ। ਉਨ੍ਹਾਂ ਨੂੰ ਡੀਐਸਪੀ ਜਸਮੀਤ ਸਿੰਘ ਤਲਵੰਡੀ ਸਾਬੋ ਅਤੇ ਐਸਐਚਓ ਦਲਜੀਤ ਸਿੰਘ ਬਰਾੜ ਥਾਣਾ ਤਲਵੰਡੀ ਸਾਬੋ ਅਤੇ ਏਐਸਆਈ ਫਰਵਿੰਦਰ ਸਿੰਘ ਖੋਖਰ ਚੌਂਕੀ ਸੀੰਗੋ ਇੰਚਾਰਜ ਨੇ ਤਰੱਕੀ ਦੇ ਸਟਾਰ ਲਗਾਏ। ਇਸ ਤੋਂ ਪਹਿਲਾਂ ਜਗਤਾਰ ਸਿੰਘ ਸਿੱਧੂ ਹੌਲਦਾਰ ਬਤੌਰ ਸੀਐਮ ਸਕਿਓਰਟੀ, ਵੱਖ-ਵੱਖ ਵਿੰਗਾਂ ‘ਚ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਚੁੱਕੇ ਹਨ। ਜਿਥੇ ਉਨ੍ਹਾਂ ਸਮਾਜ ‘ਚ ਆਪਣੀ ਚੰਗੇ ਰਸੂਖ ਦੇ ਸਦਕਾ ਚੰਗੀ ਪਹਿਚਾਣ ਬਣਾਈ ਹੈ। ਥਾਣੇਦਾਰ ਜਗਤਾਰ ਸਿੰਘ ਭਵਿੱਖ ‘ਚ ਤਨਦੇਹੀ ਤੇ ਇਮਾਨਦਾਰੀ ਨਾਲ ਡਿਊਟੀ ਕਰਨ ‘ਤੇ ਦੇਸ਼ ਦੀ ਸੇਵਾ ਕਰਨ ਦਾ ਜ਼ਜ਼ਬਾ ਰੱਖਦੇ ਹਨ। ਇਸ ਮੌਕੇ ਏਐਸਆਈ ਫਰਵਿੰਦਰ ਸਿੰਘ ਖੋਖਰ, ਏਐਸਆਈ ਗੁਰਜੰਟ ਸਿੰਘ, ਹੌਲਦਾਰ ਭੁਪਿੰਦਰ ਸਿੰਘ ਅਤੇ ਬੇਅੰਤ ਸਿੰਘ ਆਦਿ ਹਾਜਰ ਸਨ।
WhatsAppFacebookTwitterEmailShare