ਅੰਮ੍ਰਿਤਸਰ (ਮਨਪ੍ਰੀਤ ਸਿੰਘ ਅਜਾਦ) ਪੰਜਾਬ ਵਿੱਚ ਲੰਬੇ ਸਮੇਂ ਤੋਂ ਲਗਾਤਾਰ ਗੁਰ ਇਤਿਹਾਸ ਦੀਆਂ ਕਵੀਸ਼ਰੀ ਰਾਹੀਂ ਸਾਝਾ ਪਾਉਣ ਵਾਲੇ ਭਾਈ ਪਰਮਜੀਤ ਸਿੰਘ ਯੂ ਕੇ ਵਾਲਿਆਂ ਦਾ ਕਵੀਸ਼ਰੀ ਜਥਾ ਜੋ ਕਿ ਪਿਛਲੇ ਕੁਝ ਮਹੀਨਿਆਂ ਤੋਂ ਆਸਟ੍ਰੇਲੀਆ ਦੀ ਧਰਤੀ ਉੱਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗਿਆ ਸੀ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਸੇਵਾ ਨੂੰ ਨਿਭਾ ਕੇ ਬੀਤੇ ਕੱਲ ਪੰਜਾਬ ਪਰਤਿਆ ਗੱਲਬਾਤ ਕਰਦਿਆਂ ਭਾਈ ਪਰਮਜੀਤ ਸਿੰਘ ਯੂ ਕੇ ਵਾਲਿਆਂ ਨੇ ਦੱਸਿਆ ਕਿ ਗੁਰੂ ਸਾਹਿਬ ਦਾ ਕੋਟ ਕੋਟ ਸ਼ੁਕਰਾਨਾ ਕਰਦੇ ਹਾ ਜਿਨ੍ਹਾਂ ਨੇ ਵਿਦੇਸ਼ ਵਿੱਚ ਆਪਣਾ ਪ੍ਰਚਾਰ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਦਾਸ ਦੇ ਜਥੇ ਨੂੰ ਵਿਦੇਸ਼ ਭੇਜਿਆ ਸੀ ਜਿੱਥੇ ਗੁਰੂ ਸਾਹਿਬ ਨੇ ਬੜੇ ਪਿਆਰ ਦੇ ਨਾਲ ਸਾਡੇ ਜਥੇ ਕੋਲੋਂ ਸੇਵਾ ਲਈ ਹੈ ਆਸਟ੍ਰੇਲੀਆ ਦੀ ਸੰਗਤ ਵੱਲੋਂ ਬਹੁਤ ਸਾਰਾ ਮਾਣ ਬਹੁਤ ਸਤਿਕਾਰ ਦਾਸ ਦੇ ਜਥੇ ਨੂੰ ਦਿੱਤਾ ਹੈ ਸਮੂਹ ਸੰਗਤਾਂ ਦਾ ਅਤੇ ਗੁਰੂ ਸਾਹਿਬ ਜੀ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ ਅਤੇ ਅਰਦਾਸ ਕਰਦੇ ਹਾਂ ਇਸੇ ਤਰ੍ਹਾਂ ਗੁਰੂ ਸਾਹਿਬ ਸੇਵਾ ਲੈਂਦੇ ਹਨ ਦਾਸ ਦੇ ਜਥੇ ਵਿੱਚ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਭਾਈ ਅਵਤਾਰ ਸਿੰਘ ਅਣਖੀ ਭਾਈ ਹਰਦੀਪ ਸਿੰਘ ਭਾਈ ਗੁਰਦੀਪ ਸਿੰਘ ਜਿਨ੍ਹਾਂ ਦੀ ਆਵਾਜ਼ ਰਾਹੀਂ ਸੰਗਤਾਂ ਨੇ ਹਰਿ ਜਸ ਸਰਵਣ ਕੀਤਾ ਅਤੇ ਅਨੰਦ ਪ੍ਰਾਪਤ ਕੀਤਾ ਹੈ।