ਤਲਵੰਡੀ ਸਾਬੋ  (ਰੇਸ਼ਮ ਸਿੰਘ ਦਾਦੂ) -ਸਥਾਨਕ ਸ਼੍ਰੀ ਗੀਤਾ ਭਵਨ ਵਿਖੇ ਆਯੋਜਿਤ ਸ਼੍ਰੀ ਭਾਗਵਤ ਸਪਤਾਹ ਕਥਾ ਦੀ ਅੱਜ ਸਮਾਪਤੀ ਮੌਕੇ ਭਾਜਪਾ ਦੇ ਹਲਕਾ ਇੰਚਾਰਜ ਸ੍ਰ.ਰਵੀਪ੍ਰੀਤ ਸਿੰਘ ਸਿੱਧੂ ਨੇ ਸਮਾਗਮ ਵਿੱਚ ਸ਼ਮੂਲਿਅਤ ਤੋਂ ਬਾਅਦ ਹਲਕੇ ਦੇ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਲੋਕ ਸਭਾ ਸੰਗਰੂਰ ਹਲਕੇ ਦੀ ਜਿਮਨੀ ਚੋਣ ਵਿੱਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋ ਸ਼ਾਨਦਾਰ ਜਿੱਤ ਹਾਸਲ ਕਰਨਗੇ ਕਿਉਕਿ ਤਿੰਨ ਮਹੀਨਿਆਂ ਵਿੱਚ ਹੀ ਲੋਕ ਆਪ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰਾਜਕਾਲ ਵੇਖ ਚੁੱਕੇ ਹਨ ਅੱਜ ਪੰਜਾਬ ਵਿੱਚ ਗੁੰਡੀਗਰਦੀ ਦਾ ਬੋਲਬਾਲਾ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਸੂਬੇ ਵਿੱਚ ਗੁੰਡਾਗਰਦੀ ਦਾ ਬੋਲਬਾਲਾ ਹੈ ਲਾਅ ਐੰਡ ਆਰਡਰ ਨਾਮ ਦੀ ਕੋਈ ਚੀਜ ਨਹੀਂ। ਉਹਨਾਂ ਕਿਹਾ ਕਿ ਲੋਕ ਸਮਝ ਚੁੱਕੇ ਹਨ ਕਿ ਦੇਸ਼ ਦੀ ਸ਼ਾਂਤੀ ਭਾਜਪਾ ਦੇ ਰਾਜ ’ਚ ਹੀ ਸੁਰੱਖਿਅਤ ਰਹਿ ਸਕਦੀ ਹੈ। ਇਸ ਮੌਕੇ ਰਾਮਾਂ ਰੇਲਵੇ ਪੈਸੇਂਜਰ ਐਸੋਸੀਏਸ਼ਨ ਨੇ ਸ੍ਰ.ਸਿੱਧੂ ਨੂੰ ਕਈ ਰੇਲਗੱਡੀਆਂ ਦੇ ਰੂਟ ਵਧਾਉਣ ਅਤੇ ਰਾਮਾਂ ਸਟੇਸ਼ਨ ’ਤੇ ਸਟਾਪੇਜ ਕਰਵਾਉਣ ਲਈ ਇੱਕ ਮੰਗ ਪੱਤਰ ਵੀ ਦਿੱਤਾ। ਸ੍ਰ.ਸਿੱਧੂ ਨੇ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਰੇਲ ਮੰਤਰੀ ਅਤੇ ਹੋਰ ਮੰਤਰੀਆਂ ਨੂੰ ਮਿਲ ਕੇ ਰੇਲਗੱਡੀਆਂ ਸਬੰਧੀ ਹਲਕੇ ਦੇ ਲੋਕਾਂ ਦੀ ਮੰਗ ਪੂਰੀ ਕਰਵਾਉਣਗੇ।
ਗੌਰਤਲਬ ਹੈ ਕਿ ਸ੍ਰ.ਰਵੀਪ੍ਰੀਤ ਸਿੰਘ ਸਿੱਧੂ ਲੰਬੇ ਸਮੇਂ ਤੋਂ ਹੀ ਹਲਕੇ ਦੇ ਲੋਕਾਂ ਨਾਲ ਜੁੜੇ ਹੋਏ ਹਨ ਅਤੇ ਹਲਕੇ ਦੇ ਹਰ ਧਾਰਮਿਕ ਸਮਾਗਮ ਵਿੱਚ ਆਪਣੀ ਹਾਜਰੀ ਲਵਾਉਣ ਅਤੇ ਦਾਨਰਾਸ਼ੀ ਭੇਂਟ ਕਰਨ ਨੂੰ ਪਹਿਲ ਦਿੰਦੇ ਹਨ। ਇਸ ਮੌਕੇ ਰੇਲਵੇ ਪੈਸੇਂਜਰ ਐਸੋ.ਦੇ ਪ੍ਰਧਾਨ ਸੂਰਜ ਰਤਨ ਮਹੇਸ਼ਵਰੀ, ਜਨਰਲ ਸਕੱਤਰ ਕੈਲਾਸ਼ ਚੰਦ ਕੌਸ਼ਿਕ ਬਰਸਾਨਾ ਵਾਲੇ, ਭਗਵਾਨ ਪਰਸ਼ੂਰਾਮ ਸ਼੍ਰੀ ਬ੍ਰਾਹਮਣ ਸਭਾ ਦੇ ਸਰਪ੍ਰਸਤ ਸੋਮ ਦੱਤ ਸ਼ਰਮਾ, ਵਿਸਾਲ ਲਹਿਰੀ,ਜੇ ਕੁਮਾਰ ਲਹਿਰੀ ਪ੍ਰਧਾਨ ਗਊਸ਼ਾਲਾ ਕਮੇਟੀ, ਰਵਿੰਦਰ ਕੁਮਾਰ ਪੱਪੀ ਉਦਯੋਗਪਤੀ, ਰਾਹੁਲ ਭੰਡਾਰੀ ਸਾਬਕਾ ਮੰਡਲ ਪ੍ਰਧਾਨ ਭਾਜਪਾ, ਪ੍ਰਵੀਨ ਕੁਮਾਰ ਪੱਕਾ ਐਮ.ਸੀ., ਗੋਲਡੀ ਮਹੇਸ਼ਵਰੀ, ਦਵਿੰਦਰ ਕੁਮਾਰ ਜੈਨ, ਅਮਰਜੀਤ ਮਿੱਤਲ, ਮਦਨ ਲਾਲ ਲਹਿਰੀ ਸਾਬਕਾ ਪ੍ਰਧਾਨ, ਕਾਦੀ ਚੱਠਾ, ਦਵਿੰਦਰ ਕੁਮਾਰ ਪੱਕਾ, ਮਦਨ ਲਾਲ ਮੱਲਵਾਲਾ, ਮਨੋਹਰ ਲਾਲ ਸੇਖੂ, ਰੋਹੀਤ ਕੁਮਾਰ ਐਡਵੋਕੇਟ, ਤਰਸੇਮ ਮਲਕਾਣਾ, ਧਰਮਿੰਦਰ ਦਮਦਮੀ ਮੀਡੀਆ ਸਲਾਹਕਾਰ, ਠੇਕੇਦਾਰ ਮਨਜੀਤ ਸਿੰਘ ਜਗਾ, ਲਾਡੀ ਜਗਾ ਰਾਮ ਤੀਰਥ,ਦੇਬੂ ਕਵਾੜੀਆ, ਮਨਜੀਤ ਭਾਗੀਵਾਂਦਰ, ਸੁੱਖੀ ਭੁੰਦੜ, ਪਿ੍ੰਸ ਤਲਵੰਡੀ, ਅਮਨਦੀਪ ਟਾਂਡੀਆ ਆਦਿ ਵਿਸ਼ੇਸ਼ ਤੌਰ ’ਤੇ ਹਾਜਰ ਸਨ।
ਤਸਵੀਰ ਦਾ ਵੇਰਵਾ-ਸ੍ਰ.ਰਵੀਪ੍ਰੀਤ ਸਿੰਘ ਸਿੱਧੂ ਨੂੰ ਮੰਗ ਪੱਤਰ ਦਿੰਦੇ ਹੋਏ ਰੇਲਵੇ ਪੈਸੇਂਜਰ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਇਲਾਕੇ ਦੇ ਮੋਹਤਬਰ
WhatsAppFacebookTwitterEmailShare