ਬਲਵੰਤ ਸਿੰਘ ਰਾਮੂਵਾਲੀਆ ਨੇ ਪੰਜਾਬ ਵਿੱਚ ਮੁੜ ਸ਼ੁਰੂ ਕੀਤੀ ਆਪਣੀ ਪੁਰਾਣੀ ਰਾਜਸੀ ਪਾਰਟੀ

ਚੋਣਾਂ ਵਿੱਚ ਮੂਧੇ ਮੂੰਹ ਹੋ ਚੁੱਕੀਆਂ ਪਾਰਟੀਆਂ ਦੇ ਲੀਡਰਾਂ ਨੇ ਮੁੱਖ ਮੰਤਰੀ ਵਿਰੁੱਧ ਫਜ਼ੂਲ ਨਿੰਦਾ ਦੀਆਂ ਤੋਪਾਂ ਬੀੜੀਆਂ :ਰਾਮੂਵਾਲੀਆ
ਲੁਧਿਆਣਾ 26ਮਈ (ਮਨਪ੍ਰੀਤ) ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਪੰਜਾਬ ਵਿੱਚ ਮੁੜ ਸ਼ੁਰੂ ਕੀਤੀ ਆਪਣੀ ਪੁਰਾਣੀ ਰਾਜਸੀ ਪਾਰਟੀ(ਲੋਕ ਭਲਾਈ ਪਾਰਟੀ ) ਦੇ ਪਲੇਠੇ ਬਿਆਨ ਵਿਚ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣ ਆਪਣੇ ਹੀ ਭ੍ਰਿਸ਼ਟਾਚਾਰ ਮੰਤਰੀ ਨੂੰ ਬਰਖਾਸਤ ਕਰਕੇ ਇਕ ਵੱਡੇ ਹੌਸਲੇ ਦੀ ਮਿਸਾਲ ਕਾਇਮ ਕੀਤੀ ਹੈ । ਹੁਣ ਸਰਦਾਰ ਮਾਨ ਨੇ ਲਾਲ ਬਹਾਦੁਰ ਸ਼ਾਸਤਰੀ,ਮਾਸਟਰ ਤਾਰਾ ਸਿੰਘ ,ਫ਼ਕੀਰ ਆਗੂ ਗਿਆਨੀ ਕਰਤਾਰ ਸਿੰਘ, ਸਰਦਾਰ ਹੁਕਮ ਸਿੰਘ , ਕਾਮਰੇਡ ਰਾਮ ਕਿਸ਼ਨ ,ਹਰਕ੍ਰਿਸ਼ਨ ਸਿੰਘ ਸੁਰਜੀਤ ਆਦਿ ਦੀਆਂ ਪੈੜਾਂ ਵਿੱਚ ਪੈਰ ਰੱਖ ਲਿਆ ਹੈ।ਇਸੇ ਕਰਕੇ ਮੁੱਖ ਮੰਤਰੀ ਦੇ ਇਸ ਕਦਮ ਦੀ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਵਿਚ ਹੌਸਲੇ ਅਤੇ ਪ੍ਰਸੰਸਾ ਦੀ ਲਹਿਰ ਫਿਰ ਉਮੀਦ ਦੀਆਂ ਕਿਰਨਾਂ ਬਣਕੇ ਵਿਆਪਕ ਰੂਪ ਫੈਲ ਗਈ ਹੈ ।

 

ਪ੍ਰੰਤੂ ਲੋਕਾਂ ਹੱਥੋਂ ਚੋਣਾਂ ਵਿੱਚ ਰੱਦ ਹੋਏ ਕਈ ਸਾਬਕਾ ਮੁੱਖ ਮੰਤਰੀਆਂ ਸਮੇਤ ਚੋਣਾਂ ਵਿੱਚ ਮੂਧੇ ਮੂੰਹ ਹੋ ਚੁੱਕੀਆਂ ਪਾਰਟੀਆਂ ਦੇ ਲੀਡਰਾਂ ਨੇ ਮੁੱਖ ਮੰਤਰੀ ਵਿਰੁੱਧ ਫਜ਼ੂਲ ਨਿੰਦਾ ਦੀਆਂ ਤੋਪਾਂ ਬੀੜ ਲਈਆਂ ਹਨ ਨਾਲ ਹੀ ਕੁਝ ਕੁ ਕਰਮਚਾਰੀ,ਅਧਿਕਾਰੀ ਅਤੇ ਜਨਤਕ ਖੇਤਰ ਵਿੱਚ ਫੈਲੇ ਸਿਆਸੀ ਸੌਦੇਬਾਜ਼ ਇਸ ਫ਼ੈਸਲੇ ਨੂੰ ਗਲੇ ਵਿੱਚ ਚੀਖਾਂ ਕਢਵਾ ਰਹੀ ਪਥਰੀਲੀ ਗਿੜ੍ਹਕ ਬਣਕੇ ਫਸੀ ਦਰਦ ਦੀ ਜੜ੍ਹ ਮੰਨ ਰਹੇ ਹਨ। ਰਾਜਸੀ ਦੁਸ਼ਮਣੀਆਂ ਵਾਲੇ ਕੁਝ ਕੁ ਵਿਰੋਧੀ ਲੀਡਰ ਮੁੱਖ ਮੰਤਰੀ ਵਿਰੁੱਧ ਇੱਕਮੁੁਠ ਹੋਣ ਲਈ ਦੌੜ ਰਹੇ ਹਨ। ਜਦਕਿ ਦੂਜੇ ਪਾਸੇ ਆਮ ਜਨਤਾ ਵੀ ਲੀਡਰ ਲੀਡਰਾਂ ਤੋਂ ਚੌਗੁਣੇ ਵੱਡੇ ਜੋਸ਼ ਨਾਲ ਭਗਵੰਤ ਮਾਨ ਦੇ ਇਸ ਫ਼ੈਸਲੇ ਦੇ ਸਮਰਥਨ ਵਿੱਚ ਹੜ੍ਹ ਬਣਕੇ ਜੰਗ ਜੂਝਣ ਲਈ ਤਿਆਰ ਹੋ ਗਈ ਹੈ। ਰਾਮੂਵਾਲੀਆ ਨੇ ਕਿਹਾ ਕਿ ਕਈ ਭ੍ਰਿਸ਼ਟ ਸਾਬਕਾ ਮੁੱਖ ਮੰਤਰੀ ,ਮੰਤਰੀ ਅਤੇ ਕੁਝ ਸਾਬਕਾ ਐਮ ਪੀ ,ਐਮ ਐਲ ਏ ਤਕ ਸਭ ਦੀ ਸਫ਼ਬੰਦੀ ਹੋ ਰਹੀ ਹੈ ਪ੍ਰੰਤੂ ਖੁਸ਼ੀ ਹੈ ਵਿਦਿਆਰਥੀਆਂ, ਅਧਿਆਪਕਾਂ , ਕਿਸਾਨ ਜਥੇਬੰਦੀਆਂ, ਧਾਰਮਿਕ ਆਗੂਆਂ, ਪੰਚਾਇਤਾਂ , ਬੁੱਧੀਜੀਵੀਆਂ ,ਲੇਖਕ ਸਭਾਵਾਂ, ਪੱਤਰਕਾਰਾਂ, ਇਮਾਨਦਾਰ ਸਰਕਾਰੀ ਕਰਮਚਾਰੀਆਂ , ਰਿਟਾਇਰਡ ਫ਼ੌਜੀਆਂ ,ਵਿਦੇਸ਼ਾਂ ਵਿੱਚ ਵਸੇ ਲੱਖਾਂ ਪੰਜਾਬੀਆਂ ਅਤੇ ਉਨ੍ਹਾਂ ਦੇ ਪੰਜਾਬ ਰਹਿੰਦੇ ਸਮੂਹ ਪਰਿਵਾਰਾਂ ਰਿਸ਼ਤੇਦਾਰਾਂ ਅਤੇ ਦਫ਼ਤਰਾਂ ਵਿੱਚ ਰਿਸ਼ਵਤ ਦੇ ਚੂੰਡੇ ਅਤੇ ਚੀਖਾਂ ਕਢਾ ਕਢਾ ਖਾਧੇ ਤੇ ਧੱਕੇ ਖਾਂ ਚੁੱਕੇ ਲੱਖਾਂ ਲੋਕ ਹੁਣ ਹੜ ਬਣਕੇ ਆਪੋ ਆਪਣੇ ਇਲਾਕਿਆਂ ਵਿੱਚ ਭ੍ਰਿਸ਼ਟ ਸਿਆਸਤਦਾਨਾਂ ,

 

ਭ੍ਰਿਸ਼ਟ ਅਫ਼ਸਰਾਂ ਦੇ ਏਜੰਟਾਂ ,ਖਾਸ ਤੌਰ ਤੇ ਠੱਗ ਟ੍ਰੈਵਲ ਏਜੰਟਾਂ, ਚਿੱਟਾ ਵੇਚਣ ਵਾਲਿਆਂ , ਰੇਤਾ ਅਤੇ ਹੋਰ ਨਸ਼ੀਲੇ ਪਦਾਰਥ ਵੇਚ ਕੇ ਹਰਾਮ ਦੀ ਕਮਾਈ ਨਾਲ ਬਣੇ ਕਰੋੜਪਤੀਆਂ ਦੀ ਸ਼ਕਤੀ ਵਿਰੁੱਧ ਐਲਾਨੇ ਜੰਗ ਕਰ ਦਿੱਤਾ ਹੈ।ਰਾਮੂਵਾਲੀਆ ਨੇ ਮੁੱਖ ਮੰਤਰੀ ਮਾਨ ਨੂੰ ਕਿਹਾ ਹੈ ਕਿ ਮੇਰੇ ਵੱਲੋਂ ਉਠਾਏ ਗਏ ਫ਼ਿਕਰਮੰਦ ਮੁੱਦਿਆਂ ਨਾਲ ਨਜਿੱਠਣ ਲਈ ਪੰਜਾਬ ਦੇ ਗ੍ਰਹਿ ਮੰਤਰਾਲੇ ਨੂੰ ਮਹਾਂ ਸ਼ਕਤੀ ਭਰਪੂਰ ਬਣਾਉਣ ਲਈ ਤਜਰਬੇਕਾਰਾ ਦੀ ਟੀਮ ਹੋਣੀ ਚਾਹੀਦੀ ਹੈ।ਇਸ ਲਈ ਸਾਰੀਆਂ ਰਾਜਸੀ ਅਤੇ ਸਮਾਜ ਸੇਵੀ ਸੰਸਥਾਵਾਂ ਦੀਆਂ ਸਾਂਝੀਆਂ ਬੈਠਕਾਂ ਕਰਕੇ ਸਰਬਸੰਮਤ ਭ੍ਰਿਸ਼ਟਾਚਾਰ ਰੋਕੂ ਕਾਨੂੰਨੀ ਕੇਂਦਰ ਸਥਾਪਤ ਕੀਤੇ ਜਾਣ।ਉਨ੍ਹਾਂ ਇਹ ਵੀ ਕਿਹਾ ਕਿ ਭ੍ਰਿਸ਼ਟਾਚਾਰਾਂ ਨੂੰ ਫੜਨ ਲਈ ਲੋਕ ਕਮੇਟੀਆਂ ਅਤੇ ਕੋਸ਼ਿਸ਼ਾਂ ਉਤਸ਼ਾਹਿਤ ਕੀਤੀਆਂ ਜਾਣ ਅਤੇ ਅਤੇ ਸਜ਼ਾ ਦੇਣ ਲਈ ਭ੍ਰਿਸ਼ਟ ਸਿਆਸਤਦਾਨਾਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਸਪੈਸ਼ਲ ਕੋਰਟਾਂ ਸਥਾਪਿਤ ਕਰੋ ।ਰਾਮੂਵਾਲੀਆ ਨੇ ਇਹ ਵੀ ਕਿਹਾ ਕਿ ਲੋਕ ਤਾਂ ਭ੍ਰਿਸ਼ਟ ਸਿਆਸਤਦਾਨਾਂ ਨੂੰ ਰੱਦ ਕਰਕੇ ਉਨ੍ਹਾਂ ਨੂੰ ਸ਼ਕਤੀਹੀਣ ਬਣਾਉਣ ਦੀ ਸਜ਼ਾ ਦੇ ਚੁੱਕੇ ਹਨ । ਹੁਣ ਲੋੜ ਹੈ ਕਿ ਮਹਾਨ ਪੰਜਾਬ ਨੂੰ ਇਸ ਸੱਚੇ ਸਿਧਾਂਤ ਦੀ ਮੁਦਈ ਅਤੇ ਮਾਡਲ ਸਟੇਟ ਬਣਾਇਆ ਜਾਵੇ।