ਸਾਡਾ ਐਮ.ਐਲ.ਏ.ਸਾਡੇ.ਵਿਚ ਪ੍ਰੋਗਰਾਮ ਤਹਿਤ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਕੀਤੀ ਸ਼ਿਰਕਤ
ਖੇੜਾ ਕਲਮੋਟ 09 ਅਪ੍ਰੈਲ (ਐਮ. ਕੇ. ਸ਼ਰਮਾ ):
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਖਾਣਾਂ ਅਤੇ ਭੂ-ਵਿਗਿਆਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਜੇਲ੍ਹ ਵਿਭਾਗ ਪੰਜਾਬ ਅੱਜ ਆਪਣੇ ਵਿਧਾਨ ਸਭਾ ਹਲਕੇ ਦੇ ਦੌਰੇ ਦੋਰਾਨ ਇਸ ਇਲਾਕੇ ਦੇ ਪ੍ਰਸਿੱਧ ਧਾਰਮਿਕ ਸਥਾਨ ਦਰਬਾਰ ਨੀਲਕੰਠ ਬਾਪੂ ਧਾਮ ਪਿੰਡ ਖੇੜਾ ਕਲਮੋਟ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਧਾਰਮਿਕ ਸਥਾਨ ਤੇ 16ਵੇ.ਵਿਸ਼ਾਲ ਭੰਡਾਰੇ ਮੌਕੇ ਆਯੋਜਿਤ ਸਮਾਰੋਹ ਵਿਚ ਸ਼ਿਰਕਤ ਕੀਤੀ ਅਤੇ ਇਥੇ ਸ੍ਰੀ ਸ੍ਰੀ 1008 ਧੰਨ ਧੰਨ ਬਾਪੂ ਕੁੰਭ ਦਾਸ ਜੀ ਦੀ ਮੂਰਤੀ ਸਥਾਪਨਾ ਦੇ ਸਮਾਗਮਾਂ ਵਿਚ ਭਾਗ ਲਿਆ।
     ਧੰਨ ਧੰਨ ਬਾਪੂ ਕੁੰਭ ਦਾਸ ਸੇਵਾ ਸੰਮਤੀ ਵਲੋ ਆਯੋਜਿਤ ਇਸ ਪ੍ਰੋਗਰਾਮ ਵਿਚ ਇਲਾਕੇ ਦੇ ਵੱਡੀ ਗਿਣਤੀ ਸੰਗਤਾਂ ਹਾਜ਼ਰੀ ਭਰਦੀਆਂ ਹਨ। ਇਸ ਧਾਰਮਿਕ ਸਥਾਨ ਤੇ ਪਹੁੰਚੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਕਮੇਟੀ ਮੈਂਬਰਾਂ ਨਾਲ ਵਿਸੇਸ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਇਸ ਇਲਾਕੇ ਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਧਾਰਮਿਕ ਸਥਾਨ ਤੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦਾ ਕੈਬਨਿਟ ਮੰਤਰੀ ਨੇ ਕਮੇਟੀ ਮੈਂਬਰਾਂ ਨੂੰ ਭਰੋਸਾ ਦਿੱਤਾ, ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਧਰਮ ਅਤੇ ਸੰਸਕ੍ਰਿਤੀ ਨਾਲ ਜੁੜੇ ਰਹਿਣਾ ਚਾਹੀਦਾ ਹੈ, ਆਪਣੇ ਬੱਚਿਆਂ ਨੂੰ ਵੀ ਇਤਿਹਾਸ ਤੋ ਜਾਣੂ ਕਰਵਾਉਣਾ ਚਾਹੀਦਾ ਹੈ।
ਸਾਡਾ ਅਮੀਰ ਵਿਰਸਾ ਤੇ ਸਭਿਆਚਾਰ ਕੁੱਲ ਸੰਸਾਰ ਨੂੰ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਨੇ ਅਜਿਹੇ ਪ੍ਰੌਗਰਾਮ ਆਯੋਜਤ ਕਰਨ ਵਾਲਿਆਂ ਸੰਸਥਾਂਵਾਂ ਦੀ ਵੀ ਸ਼ਲਾਘਾ ਕੀਤੀ, ਉਨ੍ਹਾਂ ਨੇ ਕਿਹਾ ਕਿ ਚੋਣਾਂ ਉਪਰੰਤ ਜਿੱਥੇ ਅਸੀ ਵੱਖ ਵੱਖ ਧਾਰਮਿਕ ਸਥਾਂਨਾ ਤੇ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਲੈ ਰਹੇ ਹਾਂ, ਉਥੇ ਸਾਡਾ ਐਮ.ਐਲ.ਏ.ਸਾਡੇ.ਵਿਚ ਪ੍ਰੋਗਰਾਮ ਤਹਿਤ ਵੱਖ ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਹੱਲ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸੇਵਾ ਦੀ ਭਾਵਨਾ ਨਾਲ ਕੰਮ ਕੀਤਾ ਹੈ ਤੇ ਸਾਫ ਨੀਅਤ ਨਾਲ ਕੀਤੇ ਕੰਮਾਂ ਨੂੰ ਹੀ ਬੂਰ ਪੈਂਦਾ ਹੈ।
 ਉਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਕਾਸ ਸਬੰਧੀ ਬੋਲਦਿਆਂ ਕਿਹਾ ਕਿ ਇਸ ਹਲਕੇ ਦਾ ਬਿਨਾ ਭੇਦਭਾਵ ਵਿਕਾਸ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਦਾ ਕੇਵਲ ਤੇ ਕੇਵਲ ਇਕ ਹੀ ਮਨੋਰਥ ਹੈ ਕਿ ਸੂਬੇ ਦੀ ਜਨਤਾ ਖੁਸ਼ਹਾਲ ਹੋ ਸਕੇ ਤੇ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਤਮਾਮ ਸੁਵਿਧਾਵਾਂ ਨੂੰ ਜਨਤਾ ਤੱਕ ਬਿਨਾਂ ਕਿਸੀ ਦੇਰੀ ਤੋਂ ਪਹੁੰਚਾਇਆ ਜਾ ਸਕੇ।
ਉਨਾਂ ਬਾਪੂ ਕੁੰਭ ਦਾਸ ਜੀ ਦੀ ਯਾਦ ’ਚ ਕਰਵਾਏ ਗਏ ਸਮਾਗਮ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਤੇ ਹਰ ਪੱਖੋਂ ਸਹਿਯੋਗ ਦੇਣ ਦਾ ਭਰੌਸਾ ਦਿੱਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ 2 ਰੋਜ਼ਾ ਧਾਰਮਿਕ ਸਮਾਗਮ ਦੌਰਾਨ ਝੰਡਾ ਸਾਹਿਬ ਜੀ ਦੀ ਰਸਮ ਅਦਾ ਕੀਤੀ ਗਈ, ਅੱਜ 16ਵੇਂ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਤੋਂ ਉਪਰੰਤ ਗਾਇਕ ਹਰਦੀਪ ਬੱਲ, ਪ੍ਰਕਾਸ਼ ਪੇ੍ਰਮੀ, ਜੱਸ ਫਤਿਹਪੁਰ, ਪ੍ਰਕਾਸ਼ਦੀਪ ਗੋਰਾ ਤੇ ਰਿੰਕਾ ਰਾਜਪੁਰੀਆ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ। ਰਾਤ ਸਮੇਂ ਸੂਫ਼ੀ ਬ੍ਰਦਰਜ਼ ਹਮਸਰ ਹਿਆਤ, ਅਤਰ ਹਿਆਤ ਨਿਜ਼ਾਮੀ, ਸਰਦਾਰ ਅਲੀ ਤੇ ਕਰਾਮਤ ਫਕੀਰ ਐਂਡ ਪਾਰਟੀ ਸੂਫੀਆਨਾ ਕਲਾਮ ਪੇਸ਼ ਕਰਨਗੇ। ਇਸ ਧਾਰਮਿਕ ਸਮਾਗਮ ’ਚ ਭਾਰੀ ਸੰਖਿਆ ’ਚ ਸੰਗਤਾਂ ਨੇ ਹਾਜ਼ਰੀ ਭਰੀ।
        ਇਸ ਮੌਕੇ ਪ੍ਰਧਾਨ ਸੁਰਿੰਦਰਪਾਲ ਵਰਮਾ, ਸਤਵੰਤ ਸਿੰਘ ਹੀਰ,ਸੁਨੀਲ ਰਾਣਾ,ਅਸ਼ੋਕ ਕੁਮਾਰ ਐੱਮ.ਸੀ, ਗੁਰਜੰਟ ਸਿੰਘ ਰੋਪੜ, ਬਿੰਦਰ ਸਹੂੰਗੜਾ, ਸੰਤ ਰਾਮ ਮੁਨੀ ਬਿਆਸ ਵਾਲੇ,ਸੰਤ ਗਿਰਧਾਰੀ ਦਾਸ ,ਸੰਤ ਭੋਲਾ ਦਾਸ, ਸੰਤ ਭਾਗ ਸਿੰਘ ਪੁਰਾ, ਸੰਤ ਕਸ਼ਮੀਰ ਸਿੰਘ ,ਹਰੀਓਮ,  ਸੰਤ ਰਿਸ਼ੀ ਰਾਜ਼ ,ਨਵੀਨ ਰਾਣਾ ਤੇ ਵੱਡੀ ਗਿਣਤੀ ਵਿਚ ਸੰਗਤਾ ਹਾਜ਼ਰ ਸਨ।
WhatsAppFacebookTwitterEmailShare