ਬਿਜਲੀ ਦੇ ਮੀਟਰਾਂ ਵਿੱਚ ਲੱਗੀ ਅੱਗ ਤਕਰੀਬਨ ਸੌ ਦੇ ਕਰੀਬ ਘਰਾਂ ਦੀ ਬਿਜਲੀ ਹੋਈ ਗੁੱਲ
 ਮੁਹਾਲੀ (ਮਦਨ ਸ਼ਰਮਾ ) :- ਬਿਜਲੀ ਦੀ ਚੋਰੀ ਨੂੰ ਲੈ ਕੇ ਪਿੰਡ  ਹਮਾਯੂੰਪੁਰ ਤਸਿੰਬਲੀ ਵਿਚ  ਉਸ ਸਮੇਂ ਹਾਹਾਕਾਰ ਮਚ ਗਿਆ ਜਦੋਂ ਕਿ ਮੀਟਰ ਬਖਸ਼  ਤੋਂ ਕੁਝ ਦੂਰੀ ਤੇ  ਸਮਰਸੀਬਲ ਮੋਟਰਾਂ ਦਾ ਕੰਮ ਕਰਨ ਵਾਲੇ ਵਿਅਕਤੀਆਂ ਦੁਆਰਾ  ਕੁੰਡੀਆ ਲਾਕੇ ਆਪਣਾ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਆਪਸ ਵਿਚ   ਤਾਰਾ ਭਿੜਨ ਕਾਰਨ  ਪਟਾਖੇ ਪੈ ਗਏ  ਅਤੇ ਪੂਰਾ ਬਖਸ਼ ਮਿੰਟਾਂ ਵਿੱਚ  ਸੜਕੇ ਸੁਆਹ ਹੋ ਗਿਆ ਅਤੇ ਗੁਨਾਹਗਾਰ  ਤੁਰੰਤ ਘਬਰਾ ਕੇ ਆਪਣੀ ਦੁਕਾਨ ਬੰਦ ਕਰਕੇ ਫਰਾਰ ਹੋ ਗਏ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਪਿੰਡ ਦੇ ਲੋਕਾਂ ਨੇ  ਸੜਕ ਨੂੰ  ਮਜਬੂਰ ਜਾਮ ਕਰਨਾ ਪਿਆ ਜਾਮ ਲਾਉਣ ਮਗਰੋਂ ਡੇਢ ਘੰਟੇ ਬਾਅਦ ਸਰਪੰਚ ਆਇਆ ਢਾਈ ਘੰਟੇ ਬਾਅਦ ਪੁਲਿਸ ਪੰਜ ਘੰਟੇ ਤੱਕ ਬਿਜਲੀ ਮਹਿਕਮੇ ਦਾ ਕੋਈ ਵੀ ਵਿਅਕਤੀ ਨਹੀਂ ਹੋ ਸਕਿਆ ਹਾਜਰ ਜਦੋਂ ਇਸ ਘਟਨਾ ਬਾਰੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਮੋਬਾਈਲ ਨੰਬਰ 9914226095 ਤੇ ਗੱਲ ਕੀਤੀ ਤਾਂ ਬੋਲਣ ਵਾਲੇ ਵਿਅਕਤੀ ਨੇ ਕਿਹਾ ਕਿ ਇਸ ਵਿਸ਼ੇ ਤੇ ਸਵੇਰੇ ਗੱਲ ਕਰਾਂਗੇ ਜਦੋਂ ਐਸ ਡੀ ਓ ਜਗਮੋਹਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ  ਮੇਰੀ ਬਦਲੀ ਹੋ ਚੁੱਕੀ ਹੈ ਮੈਂ    ਓਥੋਂ   ਅਧਿਕਾਰੀ ਕ੍ਰਿਸ਼ਨ ਦਾ ਨੰਬਰ ਭੇਜ ਰਿਹਾ ਹਾਂ ਜਦੋਂ ਇਸ ਬਾਰੇ ਕ੍ਰਿਸ਼ਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੀ ਡਿਊਟੀ 9  ਤੋਂ 5 ਹੈ  ਓਸ  ਵਿੱਚ ਮੈਂ ਕੁਝ ਨਹੀਂ ਕਰ ਸਕਦਾ ਪ੍ਰੰਤੂ ਦੋ ਵਾਰ ਹਲਕਾ ਡੇਰਾਬੱਸੀ ਤੋਂ  ਹਲਕਾ ਵਿਧਾਇਕ ਰਹਿ ਚੁੱਕੇ     ਐਨਕੇ ਸ਼ਰਮਾ ਦੁਆਰਾ ਅਸ਼ਵਾਸਨ ਦੁਆਇਆ ਗਿਆ ਕਿ ਉਹ ਜਲਦ ਹੀ ਐਕਸ਼ਨ ਨਾਲ ਗੱਲ ਕਰਕੇ ਮੁਸੀਬਤ ਦਾ ਹੱਲ ਜ਼ਰੂਰ ਕੱਢਣਗੇ