ਸਰਦੂਲਗੜ੍ਹ  ਰਣਜੀਤ ਗਰਗ
 ਪਿਛਲੇ ਦਿਨੀਂ ਅਗਰਵਾਲ ਸਭਾ ਸਰਦੂਲਗੜ੍ਹ ਦੀ ਹੋਈ ਮੀਟਿੰਗ ਦੌਰਾਨ ਸ਼ਹਿਰ ਦੇ ਵੱਖ ਵੱਖ ਮੁੱਦਿਆਂ ਅਤੇ ਲੋੜਾਂ ਉੱਪਰ ਵਿਚਾਰ ਸਾਂਝੇ ਕੀਤੇ ਗਏ ਜਿਸ ਵਿਚ ਸ਼ਿਵਪੁਰੀ ਸੁਧਾਰ ਟਰੱਸਟ ਦੇ ਸਤੀਸ਼ ਲਹਿਰੀ ਨੇ ਜਾਣੂ ਕਰਵਾਇਆ ਕਿ ਰੋੜਕੀ ਰੋੜ ਸਥਿਤ ਸ਼ਿਵਪੁਰੀ ਨੇੜੇ ਪਾਰਕਿੰਗ ਦੀ ਵਿਵਸਥਾ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ
ਜਿਸ ਦੀ ਜ਼ਰੂਰਤ ਨੂੰ ਦੇਖਦਿਆਂ ਹੋਇਆ ਅਗਰਵਾਲ ਸਭਾ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਜਾ ਕੇ ਮੌਕਾ ਦੇਖਦੇ ਹੋਏ ਪ੍ਰਸ਼ਾਸਨ ਕੋਲ ਅਪੀਲ ਕੀਤੀ ਕਿ ਨਗਰ ਪੰਚਾਇਤ ਦੀ ਖਾਲੀ ਜਗ੍ਹਾ ਪਈ ਉੱਥੇ ਪਾਰਕ ਦੀ ਵਿਵਸਥਾ ਕਰਵਾਈ ਜਾਵੇ ਜਿਸ ਦੀ ਅੱਜ ਨਗਰ ਪੰਚਾਇਤ ਅਤੇ ਅਗਰਵਾਲ ਸਭਾ ਪ੍ਰਧਾਨ ਸੰਜੀਵ ਸਿੰਗਲਾ,ਸ਼ਿਵਪੁਰੀ ਸੁਬ੍ਹਾ ਟਰੱਸਟ ਦੇ ਸਤੀਸ਼ ਲਹਿਰੀ,ਭਾਜਪਾ ਆਗੂ ਪ੍ਰੇਮ ਗਰਗ,ਆਪ ਪਾਰਟੀ ਆਗੂ ਚਰਨਦਾਸ ਚਰਨੀ,ਕਾਂਗਰਸ ਆਗੂ ਮਥੁਰਾ ਦਾਸ ਗਰਗ,ਮੀਡੀਆ ਕਲੱਬ ਦੇ ਖਜ਼ਾਨਚੀ ਧਰਮਚੰਦ ਸਿੰਗਲਾ ਨੇ ਪਹੁੰਚ ਕੇ ਸਫਾਈ ਦਾ ਕੰਮ ਚਾਲੂ ਕਰ ਦਿੱਤਾ।
WhatsAppFacebookTwitterEmailShare