ਮਾਛੀਵਾੜਾ ਸਾਹਿਬ 10 ਅਪ੍ਰੈਲ (ਡਾ.ਜਤਿੰਦਰ ਕੁਮਾਰ ਝੜੌਦੀ) ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਮਾਡਲ ਟਾਊਨ ਲੁਧਿਆਣਾ ਵੱਲੋਂ ਸੈਂਟਰ ਨੀਲੋਂ ਕਲਾਂ ਵਿੱਚ ਮਹੀਨਾਵਾਰ ਸਮਾਗਮ ਹਰ ਮਹੀਨੇ ਦੇ ਦੂਜੇ ਐਤਵਾਰ ਨੂੰ ਕਰਵਾਇਆ ਜਾਂਦਾ ਹੈ।ਇਸ ਮਹੀਨੇ ਦਾ ਸਮਾਗਮ ਵਿੱਚ ਸਭ ਤੋਂ ਪਹਿਲਾ ਗੁਰਸ਼ਬਦ ਵਿਚਾਰ ਹੋਈ। ਉਸ ਤੋਂ ਬਾਅਦ ਲੁਧਿਆਣਾ ਤੋਂ ਆਈਆਂ ਹੋਈਆਂ ਬੀਬੀਆਂ ਨੇ ਸੰਗਤੀ ਰੂਪ ਵਿੱਚ ਕੀਰਤਨ ਕੀਤਾ।ਉਪਰੰਤ ਟਰੱਸਟੀ ਰਣਜੀਤ ਸਿੰਘ ਚੱਢਾ ਤੇ ਮਾਸਟਰ ਤਰਲੋਚਨ ਸਿੰਘ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਤੇ ਆਉਣ ਵਾਲੇ ਸਮੇਂ ਵਿੱਚ ਸੰਸਥਾ ਵੱਲੋਂ ਜੋ ਪ੍ਰੋਗਰਾਮ ਉਲੀਕੇ ਹਨ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ।
ਅਖੀਰ ਵਿੱਚ ਆਨੰਦ ਸਾਹਿਬ ਦੇ ਪਾਠ ਤੋਂ ਬਾਅਦ ਸਮਾਪਤੀ ਉਪਰੰਤ ਅਰਦਾਸ ਹੋਈ ਤੇ ਸਾਰੀ ਸੰਗਤ ਨੇ ਰਲ ਕੇ ਗੁਰੂ ਕਾ ਲੰਗਰ ਛਕਿਆ। ਇਸ ਮੌਕੇ ਡਾ ਗੁਰਪ੍ਰੀਤ ਕੌਰ ਸੇਖੋਂ ਰਣਧੀਰ ਸਿੰਘ ਪਨੇਸਰ ਹਰਮੇਲ ਸਿੰਘ ਮੈਨੇਜਰ ਪਰਮਜੀਤ ਕੌਰ ਬੱਤਰਾ  ਰਵਿੰਦਰ ਸਿੰਘ ਭੱਲਾ ਮਹਿੰਦਰ ਸਿੰਘ ਪਰੂਥੀ ਸਰਬਜੀਤ ਸਿੰਘ ਬਿਕਰਮਜੀਤ ਸਿੰਘ ਚੱਢਾ ਜਗਤਾਰ ਸਿੰਘ ਸੇਵਾਦਾਰ ਕੁਲਦੀਪ ਸਿੰਘ ਅਮਰੀਕ ਸਿੰਘ ਗ੍ਰੰਥੀ ਸਿੰਘ ਬਲਬੀਰ ਸਿੰਘ ਬੱਬੀ ਲੇਖਕ ਤੇ ਇਲਾਕੇ ਦੀ ਸੰਗਤ ਨੇ ਹਾਜ਼ਰੀ ਭਰੀ।
WhatsAppFacebookTwitterEmailShare