ਸਰਵਹਿੱਤਕਾਰੀ ਸਭਾ ਰਾਮਲੀਲਾ ਕਮੇਟੀ ਵੱਲੋਂ ਰਾਮ ਨੌਮੀ ਦੇ ਸਾਰੇ ਪ੍ਰਬੰਧ ਕੀਤੇ ਸਨ ਵਧੀਆ ਤਰੀਕੇ ਨਾਲ:ਮੋਹਿਤ ਕੁੰਦਰਾ  
ਮਾਛੀਵਾੜਾ ਸਾਹਿਬ 10 ਅਪ੍ਰੈਲ (ਡਾ.ਜਤਿੰਦਰ ਕੁਮਾਰ ਝੜੌਦੀ) ਮਰਿਆਦਾ ਪ੍ਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਦਿਹਾੜਾ ਰਾਮ ਨੌਂਮੀ ਅੱਜ ਏਥੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਸਰਵ ਹਿੱਤਕਾਰੀ ਸਭਾ ਸ਼੍ਰੀ ਰਾਮ ਲੀਲਾ ਕਮੇਂਟੀ ਦੇ ਚੇਅਰਮੈਨ ਮੋਹਿੰਤ ਕੁੰਦਰਾ ਪ੍ਰਧਾਨ ਦਵਿੰਦਰ ਸਿੰਘ ਬਵੇਜਾ ਨੇ ਦੱਸਿਆ ਕਿ ਕਿ ਸਭਾ ਵੱਲੋਂ ਦੁਸ਼ਹਿਰਾ ਗਰਾਊਂਡ ਵਿੱਚ ਸਥਿਤ ਬਾਲਾ ਜੀ ਮੰਦਰ ਵਿਖੇ ਜਿੱਥੇ ਸਵੇਰੇ ਧਾਰਮਿਕ ਰੀਤੀ ਅਨੁਸਾਰ ਪੂਜਾ ਪਾਠ ਤੇ ਹਵਨ ਯੱਗ ਕਰਵਾਏ ਗਏ।
ਉੱਥੇ ਹੀ ਕੰਜਕ ਪੂਜਨ ਤੋਂ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਕੀਰਤਨ ਮੰਡਲੀ ਨੇ ਰਾਮ ਜੀ ਦੇ ਬਹੁਤ ਹੀ ਸੁੰਦਰ ਭਜਨ ਗਾਏ ਅਤੇ ਕਲਾਕਾਰ ਮਨਜੀਤ ਭੱਟੀ ਅਤੇ ਉਨ੍ਹਾਂ ਦੀ ਪਾਰਟੀ ਵੱਲੋਂ ਬਹੁਤ ਹੀ ਸੁੰਦਰ ਆਵਾਜ਼ ਵਿੱਚ ਗੁਣਗਾਣ ਕੀਤਾ ਗਿਆ।ਜਿਸ ਨੂੰ ਸੁਣ ਕੇ ਰਾਮ ਭਗਤ ਖ਼ੁਸ਼ੀ ਵਿੱਚ ਬਹੁਤ ਜ਼ਿਆਦਾ ਝੂਮੇ। ਇਸ ਮੌਕੇ ਸਮਾਗਮ ਵਿੱਚ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ ਹਲਕਾ ਸਮਰਾਲਾ ਆਪ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ,ਨਗਰ ਕੌਂਸਲ ਸਮਰਾਲਾ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ,ਮਾਛੀਵਾੜਾ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ,ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਜਿੱਥੇ ਰਾਮ ਭਗਤਾ ਨੂੰ ਇਸ ਸ਼ੁਭ ਦਿਹਾੜੇ ਤੇ ਮੁਬਾਰਕਬਾਦ ਦਿੰਦਿਆ ਪ੍ਰਭੂ ਰਾਮ ਦੇ ਦਰਸ਼ਾਏ ਮਾਰਗ ਤੇ ਚਲਣ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਬੀਬੀਆ ਦੀ ਭਜਨ ਮੰਡਲੀ ਨੇ ਵੀ ਰਾਮ ਭਜਨ ਗਾਕੇ ਸੰਗਤ ਨੂੰ ਨਿਹਾਲ ਕੀਤਾ । ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਨਗਰ  ਕੌਂਸਲ  ਦੇ ਸਾਬਕਾ ਪ੍ਰਧਾਨ  ਦਲਜੀਤ ਸਿੰਘ ਗਿੱਲ, ਗ੍ਰੀਨ ਸੇਵਾ ਸੁਸਾਇਟੀ ਦੀ ਪ੍ਰਧਾਨ ਮੈਡਮ ਰੇਨੂੰ ਬੈਂਸ , ਆਪ ਆਗੂ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ  ਗਿੱਲ,ਅਕਾਲੀ ਆਗੂ ਭੁਪਿੰਦਰ ਸਿੰਘ ਢਿੱਲੋਂ , ਭਾਜਪਾ ਆਗੂ ਰਜੇਸ਼ ਲੀਹਲ, ਸਭਾ ਦੇ ਡਾਇਰੈਕਟਰ ਕ੍ਰਿਸ਼ਨ ਲਾਲ ਕਪੂਰ,ਸੰਜੀਵ ਪਾਂਧੀ , ਸਕੱਤਰ ਨਰੇਸ਼ ਖੇੜਾ , ਪ੍ਰਿੰਸ ਮਿੱਠੇਵਾਲ, ਭੁਪਿੰਦਰ ਕਾਂਹਲੋਂ , ਸੰਜੀਵ ਮਹਿੰਦਰੂ, ਸੁਸ਼ੀਲ ਕੁਮਾਰ ,ਖੁਸ਼ਕਰਨ ਕੌਂਸਲ, ਚਰਨਜੀਤ ਸਿੰਘ ਪੰਧੇਰ, ਨਰੇਸ਼ ਖੇੜਾ ਭੋਲੂ ,ਐਡਵੋਕੇਟ  ਅਭੀ ਖੇੜਾ   ਆਦਿ ਵੀ ਹਾਜ਼ਰ ਸਨ।
WhatsAppFacebookTwitterEmailShare