ਜਲਾਲਾਬਾਦ,    (ਭਗਵਾਨ ਸਹਿਗਲ ਬੱਬਲੂ ਸਹਿਗਲ)
  ਆਮ ਆਦਮੀ ਪਾਰਟੀ ਦੇ ਉਮੀਂਦਵਾਰ ਜਗਦੀਪ ਕੰਬੋਜ਼ ਗੋਲਡੀ ਵਲੋਂ ਜਲਾਲਾਬਾਦ ਹਲਕੇ ਤੋਂ ਜਿੱਤ ਪ੍ਰਾਪਤ ਕੀਤੇ ਜਾਣ ਦੀ ਜਾਣ ਦੀ ਖੁਸ਼ੀ ’ਚ ਸਮਾਜ ਸੇਵੀ ਹਰੀਸ਼ ਸੇਤੀਆ ਵਲੋਂ ਆਪ ਲੀਡਰਸ਼ਿਪ ਅਤੇ ਗੋਲਡੀ ਕੰਬੋਜ ਦੇ ਪਰਿਵਾਰ ਦੇ ਮੈਂਬਰਾਂ ਦੀ ਮੌਜੂਦਗੀ ’ਚ ਨਗਰ ਕੌਂਸਲ ’ਚ ਲੱਡੂ ਵੰਡੇ ਗਏ। ਇਸ ਮੌਕੇ ਡਿੰਪਲ ਕੰਬੋਜ, ਹਨੀ ਬੇਦੀ, ਨਗਰ ਕੌਂਸਲ ਈਓ ਰਜਨੀਸ਼ ਕੁਮਾਰ, ਐਮਈ ਪ੍ਰਹਲਾਦ ਕੁਮਾਰ, ਜੇਈ ਸੁਖਪਾਲ ਸਿੰਘ, ਰੋਹਿਤ ਕੁਮਾਰ ਨਾਰੰਗ, ਰਾਮ ਪ੍ਰਤਾਪ, ਦੇਵ ਰਾਜ ਸ਼ਰਮਾ, ਕਾ. ਪਵਨ, ਫਤਹਿ ਸਿੰਘ, ਸਤਪਾਲ ਸਿੰਘ, ਬਿੱਟੂ ਸੇਤੀਆ, ਮਨਜਿੰਦਰ ਸਿੰਘ ਔਲਖ, ਸੋਨੂੰ ਚੁੱਘ, ਰੋਹਿਤ ਬਜਾਜ, ਕੁਲਦੀਪ ਸਿੰਘ, ਮਨੀਸ਼ ਮਲੂਜਾ, ਸੰਦੀਪ ਹਾਂਡਾ, ਬੱਬੂ ਠੇਕਾਦਰ, ਟਿੰਕੂ ਛਾਬੜਾ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ। ਇਸ ਮੌਕੇ ਉਨਾਂ ਕਿਹਾ ਕਿ ਸ਼ਹਿਰ ਵਾਸੀਆਂ ਨੇ ਗੋਲਡੀ ਕੰਬੋਜ ਨੂੰ 3146 ਵੋਟਾਂ ਦੀ ਲੀਡ ਦਿੱਤੀ ਹੈ ਅਤੇ ਹੁਣ ਉਨਾਂ ਨੂੰ ਉਮੀਂਦ ਹੈ ਕਿ ਗੋਲਡੀ ਕੰਬੋਜ ਸ਼ਹਿਰ ਦੇ ਵਿਕਾਸ ਲਈ ਵੱਧ ਚੜ ਕੇ ਕੰਮ ਕਰਨਗੇ।
WhatsAppFacebookTwitterEmailShare