ਰਵੀਪਰੀਤ ਸਿੰਘ ਸਿੱਧੂ ਨੇ ਯੁਵਕ ਭਲਾਈ ਕੱਲਬ ਜਗਾ ਰਾਮ ਤੀਰਥ ਨੂੰ ਦਿੱਤੀ 11000/ ਦੀ ਰਾਸ਼ੀ

ਤਲਵੰਡੀ ਸਾਬੋ, 10 ਮਾਰਚ (ਰੇਸ਼ਮ ਸਿੰਘ ਦਾਦੂ)– ਪਿੰਡ ਜਗਾ ਰਾਮ ਤੀਰਥ ਵਿਖੇ ਯੁਵਕ ਭਲਾਈ ਕੱਲਬ (ਰਜਿਸਟਰਡ) ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ  ਜਗਾ ਰਾਮ ਤੀਰਥ ਵੱਲੋਂ ਦੂਜਾ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਪਹਿਲਵਾਨ ਅਮਰੀਕ ਸਿੰਘ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਸੀਨੀਅਰ ਆਗੂ ਰਵੀਪਰੀਤ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ।
ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਕੁੱਝ ਲੀਡਰ ਆਪਣੀ ਚੋਣ ਹਾਰਨ ਉਪਰੰਤ ਇੰਕਾਂਤਵਾਸ ਹੋ ਗਏ ਹਨ, ਪਰ ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਉਮੀਦਵਾਰ ਅਤੇ ਉੱਘੇ ਸਮਾਜ ਸੇਵੀ ਸ. ਰਵੀਪਰੀਤ ਸਿੰਘ ਸਿੱਧੂ ਨੇ ਆਪਣੀ ਜਿੰਮੇਵਾਰੀ ਨਾਲ ਡਿਊਟੀ ਨਿਭਾਉਦਿਆਂ ਅੱਜ ਪਿੰਡ ਜਗਾ ਰਾਮ ਤੀਰਥ ਵਿਖੇ ਹੋਏ ਖੇਡ ਮੇਲੇ ਦੌਰਾਨ ਫਿਰ ਆਪਣਾ ਫਰਜ਼ ਨਿਭਾਇਆ। ਇਸ ਮੌਕੇ ਸ. ਰਵੀਪਰੀਤ ਸਿੰਘ ਸਿੱਧੂ ਨੇ ਘੁਲਣ ਵਾਲੇ ਮੱਲਾਂ ਨੂੰ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਅਤੇ ਉਕਤ ਕੱਲਬ ਨੂੰ 11000/ ਰੁਪਏ ਦੀ ਨਗਦ ਰਾਸ਼ੀ ਦੇ ਸਮੁੱਚੇ ਕੱਲਬ ਮੈਂਬਰਾਂ ਤੇ ਖਿਡਾਰੀਆਂ ਨੂੰ ਮਾਈਕ ਮਦਦ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਜੋਰਾਵਰ ਸਿੰਘ ਗਿੱਲ, ਰਤਨਦੀਪ ਸਿੰਘ ਨੰਨੂ ਧਾਲੀਵਾਲ, ਰਾਜੂ ਪ੍ਰਧਾਨ ਜਗਾ ਰਾਮ ਤੀਰਥ, ਸੋਨੀ ਸਰਪੰਚ ਕੋਟ ਬਖਤੂ, ਲਾਡੀ ਜਗਾ ਰਾਮ ਤੀਰਥ, ਡਾਕਟਰ ਮਨਜੀਤ ਸਿੰਘ, ਠੇਕੇਦਾਰ ਮਨਜੀਤ ਸਿੰਘ ਜਗਾ ਰਾਮ ਤੀਰਥ, ਕੁਲਵਿੰਦਰ ਗਾਟਵਾਲੀ, ਬਲਵਾਨ ਵਰਮਾ, ਮਨਜੀਤ ਭਾਗੀਵਾਂਦਰ, ਗੁਰਤੇਜ ਸਿੰਘ ਭਾਗੀਵਾਂਦਰ, ਬਲਕਾਰ ਨਵਾਂ ਪਿੰਡ, ਬਲਦੇਵ ਸਿੰਘ ਡੀ ਪੀ, ਅਬਦੁਲ ਅਤੇ ਦੀਪਾ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂਆਂ ਨੇ ਸ਼ਿਰਕਤ ਕੀਤੀ।