
ਹਲਕਾ ਫਿਲੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ (ਐਮ ਪੀ) ਸੰਤੋਖ ਸਿੰਘ ਚੌਧਰੀ ਦੇ ਸਪੁੱਤਰ ਵਿਕਰਮ ਸਿੰਘ ਚੌਧਰੀ ਦੀ ਜਿੱਤ ਦੀ ਖੁੱਸੀ ਬਲਾਕ ਸੰਮਤੀ ਮੈਬਰ ਤਰਸੇਮ ਸਿੰਘ ਸੇਮਾ ਢੇਸੀਆਂ ਕਾਹਨਾਂ ਅਤੇ ਉਨ੍ਹਾਂ ਦੇ ਸਮਰੱਥਕਾਂ ਵਲੋਂ ਲੱਡੂ ਵੰਡ ਕੇ ਮਨਾਈ ਗਈ।
ਵਿਕਰਮ ਸਿੰਘ ਚੌਧਰੀ ਨੂੰ 48288 ਕੁੱਲ ਵੋਟਾਂ ਪਈਆਂ ਅਤੇ ਉਨ੍ਹਾਂ ਦੇ ਵਰੋਧੀ ਸ਼੍ਰੋਮਣੀ ਅਕਾਲੀ ਦੇ ਸਾਬਕਾ ਵਿਧਾਇਕ ਬਲਦੇਵ ਖਹਿਰਾ ਨੂੰ 35985 ਪਈਆਂ ਅੱਜ ਸਵੇਰ ਤੋਂ ਹੀ ਸਾਰਿਆ ਦੀ ਨਜਰ ਚੋਣ ਨਤੀਜਿਆ ਵਿੱਚ ਸੀ ਸੰਨ 2022 ਦੇ ਚੋਣ ਨਤੀਜੇ ਹਮੇਸ਼ਾ ਸਾਰਿਆ ਨੂੰ ਯਾਦ ਰਹਿਣਗੇ ਕਿਉ ਕੇ ਇਸ ਵਿੱਚ ਵੱਡੇ ਵੱਡੇ ਖਿਡਾਰੀ ਢਹਿ ਢੇਰੀ ਹੋ ਗਏ।
ਜਦੋ ਹੀ ਹਲਕਾ ਫਿਲੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਕਰਮ ਸਿੰਘ ਚੌਧਰੀ ਦੀ ਜਿੱਤ ਦਾ ਐਲਾਨ ਹੋਇਆ ਉਸ ਵਕ਼ਤ ਬਲਾਕ ਸੰਮਤੀ ਮੈਬਰ ਤਰਸੇਮ ਸਿੰਘ ਸੇਮਾ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਮੇਲਾ ਲੱਗ ਗਿਆ ਇਸ ਮੌਕੇ ਢੋਲ ਵਜਾ ਕੇ ਸਾਰਿਆ ਵਲੋਂ ਭੰਗੜਾ ਪਾਇਆ ਗਿਆ ਲੱਡੂ ਵੰਡੇ ਗਏ ਅਖੀਰ ਬਲਾਕ ਸੰਮਤੀ ਮੈਬਰ ਤਰਸੇਮ ਸਿੰਘ ਸੇਮਾ ਵਲੋਂ ਸਾਰਿਆ ਵੋਟਰ ਸਪੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਪੱਤਰਕਾਰ ਗੋਰਾ ਢੇਸੀ 99147-55933