ਸੰਗਰੂਰ , ਸੁਰਿੰਦਰ ਸਿੰਘ ਮਾਨ/ਸਰਾਓ)-ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਸੰਭਾਵੀ ਮੁੱਖ ਮੰਤਰੀ ਸ੍ਰ ਭਗਵੰਤ ਮਾਨ  ਵੱਲੋਂ ਆਪਣੇ ਸਾਥੀਆਂ ਸਮੇਤ ਚੋਣ ਜਿੱਤਣ ਉਪਰੰਤ  ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਪਹੁੰਚੇ। ਇਸ ਮੌਕੇ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਦੀ ਅਗਵਾਈ ਵਿਚ ਸਮੂਹ ਕੌਂਸਲ ਮੈਂਬਰਾਂ ਵੱਲੋਂ ਸ੍ਰੀ ਭਗਵੰਤ ਮਾਨ ਦਾ ਭਰਵਾਂ ਸਵਾਗਤ ਕੀਤਾ ਗਿਆ। ਮੁੱਖ ਗ੍ਰੰਥੀ ਭਾਈ ਸੁਖਦੇਵ ਸਿੰਘ ਵੱਲੋਂ ਸਨਮਾਨਤ ਕੀਤਾ ਗਿਆ।
  ਇਸ ਮੌਕੇ ਉਨ੍ਹਾਂ ਨਾਲ ਦਿੜ੍ਹਬਾ ਤੋਂ  ਵਿਧਾਇਕ  ਹਰਪਾਲ ਸਿੰਘ ਚੀਮਾ, ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਸ਼ਾਮਲ ਸਨ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਇਹ ਜੋ ਜਿੱਤ ਹੈ ਮੇਰੀ ਨਹੀਂ ਲੋਕਾਂ ਦੀ ਜਿੱਤ ਹੈ। ਇਸ ਮੌਕੇ  ਕੌਂਸਲ ਦੇ  ਮੈਂਬਰ ਗੁਰਜੰਟ ਸਿੰਘ ਦੁੱਗਾਂ ਭੁਪਿੰਦਰ ਸਿੰਘ ਗਰੇਵਾਲ ਸਿਆਸਤ ਸਿੰਘ ਗਿੱਲ ਬਾਬਾ ਗੁਰਮੇਲ ਸਿੰਘ  ਸਤਨਾਮ ਸਿੰਘ ਦਮਦਮੀ ਅਮਰੀਕ ਸਿੰਘ ਗੁਰਜੰਟ ਸਿੰਘ ਮਨਪ੍ਰੀਤ ਸਿੰਘ ਸਮੇਤ  ਵੱਡੀ ਗਿਣਤੀ ਵਿਚ ਕੌਂਸਲ ਦੇ ਮੈਂਬਰ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਡੀ ਗਿਣਤੀ ਵਿੱਚ  ਕਰਮਚਾਰੀ ਅਧਿਕਾਰੀ ਮੌਜੂਦ ਸਨ।
WhatsAppFacebookTwitterEmailShare