ਫ਼ਤਹਿਗੜ੍ਹ ਸਾਹਿਬ, 23 ਫਰਵਰੀ (ਜੇਡੀ ਵਿਕਰਮ ਸਿੰਘ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਆਪਣੇ ਅਤਿ ਭਰੋਸੇਯੋਗ ਵਸੀਲਿਆ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਜਦੋਂ ਸਮੁੱਚੇ ਪੰਜਾਬ ਦੇ ਨਿਵਾਸੀ, ਵਿਸ਼ੇਸ਼ ਤੌਰ ਤੇ ਸਿੱਖ ਨੌਜ਼ਵਾਨੀ ਸ. ਦੀਪ ਸਿੰਘ ਸਿੱਧੂ ਦੇ ਹੋਏ ਅਕਾਲ ਚਲਾਣੇ ਦੇ ਡੂੰਘੇ ਦੁੱਖ ਦੀ ਪੀੜ੍ਹਾ ਨੂੰ ਮਹਿਸੂਸ ਕਰਦੀ ਹੋਈ ਵੱਡੀ ਗਿਣਤੀ ਵਿਚ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਮੁੱਚੇ ਸਤਿਕਾਰਯੋਗ ਸਿੱਧੂ ਪਰਿਵਾਰ ਵੱਲੋਂ ਰਖਵਾਏ ਗਏ ਸ੍ਰੀ ਸਹਿਜ ਪਾਠ ਦੇ ਭੋਗ ਦੇ ਸਮਾਗਮ ਦੀਵਾਨ ਟੋਡਰ ਸਿੰਘ ਮੱਲ ਹਾਲ ਫ਼ਤਹਿਗੜ੍ਹ ਸਾਹਿਬ ਵਿਖੇ ਪੈ ਰਹੇ ਹਨ, ਤਾਂ ਹੁਕਮਰਾਨ ਵਿਸ਼ੇਸ਼ ਤੌਰ ਤੇ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਕੰਮ ਕਰ ਰਹੇ ਬਾਦਲ ਦਲ ਅਤੇ ਉਨ੍ਹਾਂ ਨੂੰ ਸਹਿਯੋਗ ਕਰਦੇ ਆ ਰਹੇ ਅਖੌਤੀ ਸੰਤ-ਸਮਾਜ, ਸਿਵ ਸੈਨਾ, ਡੇਰਾ ਸਿਰਸਾ ਪ੍ਰੇਮੀਆਂ ਵੱਲੋਂ ਕੋਈ ਸਾਜ਼ਸੀ ਰੁਕਾਵਟ ਪਾਉਣ ਦੇ ਅਮਲ ਸੁਰੂ ਹੋ ਗਏ ਹਨ । ਤਾਂ ਕਿ ਸਮੁੱਚੀ ਸਿੱਖ ਕੌਮ ਅਤੇ ਨੌਜ਼ਵਾਨੀ ਸ. ਦੀਪ ਸਿੰਘ ਸਿੱਧੂ ਦੀ ਸੋਚ ਨੂੰ ਪ੍ਰਣਾਉਦੀ ਹੋਈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜੁਝਾਰੂ ਜਥੇਬੰਦੀ ਦੀਆਂ ਕੌਮ ਪੱਖੀ ਨੀਤੀਆ ਤੇ ਅਮਲਾਂ ਵਿਚ ਵਿਸ਼ਵਾਸ ਕਰਦੇ ਹੋਏ ਆਉਣ ਵਾਲੇ ਦਿਨਾਂ ਵਿਚ ਇਕ ਵੱਡੀ ਕੌਮੀ ਤਾਕਤ ਬਣਕੇ ਨਾ ਉਭਰ ਸਕੇ । ਇਸ ਅਤਿ ਦੁੱਖ ਦੀ ਘੜੀ ਦੇ ਮੌਕੇ ਉਤੇ ਜੇਕਰ ਹਿੰਦੂਤਵ ਤਾਕਤਾਂ ਦੇ ਇਸਾਰੇ ‘ਤੇ ਇਹ ਬਾਦਲ ਦਲੀਏ ਜਾਂ ਇਨ੍ਹਾਂ ਨੂੰ ਸਹਿਯੋਗ ਕਰਨ ਵਾਲਾ ਅਖੌਤੀ ਸੰਤ-ਸਮਾਜ, ਡੇਰਾ ਸਿਰਸਾ ਪ੍ਰੇਮੀ, ਸਿਵ ਸੈਨਿਕ ਅਜਿਹੀ ਘਿਣੋਨੀ ਹਰਕਤ ਕਰਨ ਜਾਂ ਰਹੇ ਹਨ, ਤਾਂ ਇਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਤੇ ਪੰਜਾਬੀ ਬਿਲਕੁਲ ਵੀ ਨਾ ਤਾਂ ਬਰਦਾਸਤ ਕਰਨਗੇ ਅਤੇ ਨਾ ਹੀ ਅਜਿਹੀ ਖਾਲਸਾ ਪੰਥ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਇਕੱਤਰ ਹੋ ਕੇ ਆਪਣੇ ਮਿਸ਼ਨ ਵੱਲ ਵੱਧਣ ਦੇ ਕੌਮੀ ਪ੍ਰੋਗਰਾਮ ਵਿਚ ਕਿਸੇ ਵੀ ਤਾਕਤ ਨੂੰ ਰੁਕਾਵਟ ਪਾਉਣ ਦੀ ਇਜਾਜਤ ਦਿੱਤੀ ਜਾਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਤੱਸਵੀ ਪੰਜਾਬ ਤੇ ਸਿੱਖ ਕੌਮ ਵਿਰੋਧੀ ਤਾਕਤਾਂ ਦੀ ਸਹਿ ਉਤੇ ਬਾਦਲ ਦਲੀਆ ਅਤੇ ਉਨ੍ਹਾਂ ਨੂੰ ਸਹਿਯੋਗ ਕਰ ਰਹੇ ਸੰਤ-ਸਮਾਜ, ਡੇਰਾ ਪ੍ਰੇਮੀ, ਸਿਵ ਸੈਨਾਂ ਦੇ ਇਨ੍ਹਾਂ ਮਨਸੂਬਿਆਂ ਨੂੰ ਚੁਣੋਤੀ ਦਿੰਦੇ ਹੋਏ, ਇਨ੍ਹਾਂ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸਮੁੱਚੀ ਸਿੱਖ ਕੌਮ ਤੇ ਪੰਜਾਬੀਆਂ ਨੂੰ ਇਸ ਚੁਣੋਤੀ ਨੂੰ ਪ੍ਰਵਾਨ ਕਰਨ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਲੋਕ ਜਾਂ ਸਿਆਸੀ ਆਗੂ ਜੋ ਆਪਣੇ ਕੀਤੇ ਗਏ ਕੁਕਰਮਾ ਦੀ ਬਦੌਲਤ ਸਿੱਖ ਕੌਮ ਵਿਚੋ ਆਪਣੀ ਸਾਂਖ ਖਤਮ ਹੋਣ ਦੇ ਕਿਨਾਰੇ ਵੱਲ ਵੱਧ ਰਹੇ ਹਨ । ਜੇਕਰ ਉਹ ਅਜਿਹੀ ਪੰਜਾਬ ਤੇ ਪੰਥ ਵਿਰੋਧੀ ਅਮਲ ਕਰਨ ਦੀ ਜੁਰਅਤ ਕਰਨਗੇ ਤਾਂ ਸਿੱਖ ਕੌਮ ਉਨ੍ਹਾਂ ਦੀਆਂ ਬਰੂਹਾਂ ਤੱਕ ਜਾਣ ਤੋਂ ਨਹੀਂ ਝਿਜਕੇਗੀ । ਸ. ਮਾਨ ਨੇ ਪੰਜਾਬ ਸਰਕਾਰ ਜੋ ਚੋਣ ਕਮਿਸ਼ਨ ਦੀ ਨਿਗਰਾਨੀ ਅਤੇ ਹਦਾਇਤਾਂ ਅਨੁਸਾਰ ਕੰਮ ਕਰ ਰਹੀ ਹੈ, ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦੀ ਅਸਥਾਂਨ ਉਤੇ ਕੌਮ ਦੇ ਹੀਰੇ ਸ. ਦੀਪ ਸਿੰਘ ਸਿੱਧੂ, ਜਿਨ੍ਹਾਂ ਨੂੰ ਭੇਦਭਰੇ ਹਾਲਾਤਾਂ ਵਿਚ ਹਕੂਮਤੀ ਤਾਕਤਾਂ ਵੱਲੋਂ ਮਾਰਿਆ ਗਿਆ ਹੈ, ਇਹ ਉਸੇ ਤਰ੍ਹਾਂ ਦਾ  ਦੁੱਖਦਾਇਕ ਵਰਤਾਰਾ ਵਾਪਰਿਆ ਹੈ ਜਿਵੇ ਹੁਕਮਰਾਨਾਂ ਵੱਲੋਂ ਬੀਤੇ ਸਮੇ ਵਿਚ ਮਸਹੂਰ ਅਤੇ ਸੱਚ ਉਤੇ ਪਹਿਰਾ ਦੇਣ ਵਾਲੇ ਪੱਤਰਕਾਰ ਸ੍ਰੀ ਧਰੇਨ ਭਗਤ ਦਾ ਕਤਲ ਕੀਤਾ ਗਿਆ ਸੀ
, ਜਿਵੇਂ ਸੰਨ 2000 ਵਿਚ ਫ਼ੌਜ ਨੇ 43 ਨਿਰੋਦਸ਼ ਸਿੱਖਾਂ ਨੂੰ ਚਿੱਠੀ ਸਿੰਘ ਪੁਰਾ (ਕਸਮੀਰ) ਵਿਚ ਕਤਲੇਆਮ ਕਰ ਦਿੱਤਾ ਸੀ । ਜਿਸਦਾ ਬੀਬੀ ਮੈਡੇਲਿਨ ਅਲਬ੍ਰਾਈਟ ਸੈਕਟਰੀ ਆਫ ਸਟੇਟ ਅਮਰੀਕਾ ਨੇ ਆਪਣੇ ਵੱਲੋ ਲਿਖੀ ਕਿਤਾਬ ਵਿਚ ਜਿਕਰ ਕੀਤਾ ਹੈ । ਇਸ ਲਈ ਸ. ਦੀਪ ਸਿੰਘ ਸਿੱਧੂ ਦੇ ਭੋਗ ਸਮਾਗਮ ਵਿਚ ਸਰਧਾ ਦੇ ਫੁੱਲ ਭੇਟ ਕਰਨ ਆ ਰਹੀ ਸਿੱਖ ਕੌਮ ਅਤੇ ਸਿੱਖ ਨੌਜ਼ਵਾਨੀ ਨੂੰ ਰੋਕਣ ਲਈ ਜਾਂ ਰੁਕਾਵਟ ਪਾਉਣ ਦੀ ਕਿਸੇ ਤਰ੍ਹਾਂ ਦੀ ਬਜਰ ਗੁਸਤਾਖੀ ਨਹੀਂ ਹੋਣ ਦੇਣੀ ਚਾਹੀਦੀ ਬਲਕਿ ਇਹ ਭੋਗ ਸਮਾਗਮ ਅਮਨ-ਚੈਨ ਨਾਲ ਸੰਪਨ ਹੋ ਸਕੇ, ਉਸ ਵਿਚ ਹਰ ਪੱਖੋ ਨਿਜਾਮੀ ਪ੍ਰਬੰਧ ਕਰਕੇ ਸਹਿਯੋਗ ਦੇਣਾ ਚਾਹੀਦਾ ਹੈ ।
ਦੂਸਰੀ ਅਤਿ ਗੰਭੀਰ ਬੇਨਤੀ ਹੈ ਕਿ ਸ. ਦੀਪ ਸਿੰਘ ਸਿੱਧੂ ਦਾ ਆਪਣੀ ਜਿ਼ੰਦਗੀ ਵਿਚ ਬਹੁਤ ਸਾਰੀਆ ਸਖਸ਼ੀਅਤਾਂ, ਸੰਗਠਨਾਂ ਅਤੇ ਮੁਅੱਜਦਾਰ ਲੋਕਾਂ ਨਾਲ ਅੱਛੇ ਤੇ ਸਹਿਜ ਭਰੇ ਸੰਬੰਧ ਰਹੇ ਹਨ, ਪਰ ਇਸ ਭੋਗ ਸਮਾਗਮ ਦਾ ਸਾਰਾ ਪ੍ਰਬੰਧ ਖੁਦ ਸਿੱਧੂ ਪਰਿਵਾਰ ਵੱਲੋ ਖਾਲਸਾ ਏਡ, ਵਾਰਿਸ ਪੰਜਾਬ ਦੇ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਐਸ.ਜੀ.ਪੀ.ਸੀ, ਅਨੇਕਾ ਸੰਸਥਾਵਾਂ, ਪਿੰਡਾਂ ਦੇ ਲੰਗਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ, ਹੋਰ ਕੋਈ ਵੀ ਸ. ਦੀਪ ਸਿੰਘ ਸਿੱਧੂ ਨਾਲ ਸੰਬੰਧ ਰੱਖਣ ਵਾਲੇ ਇਨਸਾਨ ਜਾਂ ਸੰਗਠਨ ਕਿਸੇ ਤਰ੍ਹਾਂ ਦੇ ਵੀ ਪ੍ਰਬੰਧ ਸੰਬੰਧੀ ਵੀਡੀਓਜ ਪਾਕੇ ਪਰਿਵਾਰ ਵੱਲੋ ਕੀਤੇ ਜਾ ਰਹੇ ਪ੍ਰਬੰਧ ਨੂੰ ਭੰਬਲਭੂਸੇ ਵਿਚ ਪਾਉਣ ਦੀ ਗੱਲ ਨਾ ਕਰਨਾ ਤਾਂ ਕਿ ਪਰਿਵਾਰ ਦੀ ਇੱਛਾ ਤੇ ਸੋਚ ਅਨੁਸਾਰ ਇਹ ਭੋਗ ਸਮਾਗਮ ਸੰਪੂਰਨ ਹੋ ਸਕਣ ।
WhatsAppFacebookTwitterEmailShare