ਨਿਊਜਰਸੀ,  (ਰਾਜ ਗੋਗਨਾ)—ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਹਲਕਾ ਨਕੋਦਰ ਤੋ ਉਮੀਦਵਾਰ ਸ: ਗੁਰਪ੍ਰਤਾਪ ਸਿੰਘ ਵਡਾਲਾ ਦੇ ਵੱਡੇ ਭਰਾ ਆਗਿਆਕਾਰ ਸਿੰਘ ਵਡਾਲਾ ਜੋ ਲੰਡਨ ਵਿਖੇਂ ਰਹਿੰਦੇ ਹਨ। ਅੱਜਕਲ ਉਹ ਅਮਰੀਕਾ ਦੀ ਫੇਰੀ ਤੇ ਹਨ। ਬੀਤੇਂ ਦਿਨੀ  ਫੇਰੀ ਦੌਰਾਨ ਉਹ ਨਿਉੂਜਰਸੀ ਵਿਖੇਂ ਪਹੁੰਚੇ ਜਿੱਥੇ ਨਕੋਦਰ ਹਲਕੇ ਦੇ ਨਾਲ ਸਬੰਧਤ ਟਕਸਾਲੀ ਅਕਾਲੀਆਂ ਦੇ ਪਰਿਵਾਰਾ ਨੂੰ ਮਿਲੇ, ਜਿੰਨਾ ਨੇ ਆਗਿਆਕਾਰ ਸਿੰਘ ਦਾ ਭਰਵਾਂ ਨਿੱਘਾ ਸਵਾਗਤ ਕੀਤਾ ਉੱਥੇ ਉਹਨਾਂ ਦੇ ਰਾਤ ਦੇ ਖਾਣੇ ਦੇ ਵੀ ਕੀਤੇ। ਨਕੋਦਰ ਹਲਕੇ ਦੇ ਅਕਾਲੀਆਂ ਨੂੰ 20 ਫ਼ਰਵਰੀ ਨੂੰ ਪੰਜਾਬ ਚ’ ਹੋ ਰਹੀਆਂ ਵਿਧਾਨ ਸਭਾ ਚੌਣਾਂ ਦੇ ਸੰਬੰਧ ਚ’ ਨਕੋਦਰ ਹਲਕੇ ਤੋ ਬਸਪਾ ਅਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਹੱਕ ਚ’ ਨਿਊਜਰਸੀ ਚ’ ਦੀ ਮੀਟਿੰਗ ਹੋਈ, ਜਿਸ ਵਿੱਚ ਸ: ਸ਼੍ਰੋਮਣੀ ਅਕਾਲੀ ਦਲ ਨਿਊਜਰਸੀ ਦੇ ਪ੍ਰਧਾਨ ਹਰਦੀਪ ਸਿੰਘ ਗੋਲਡੀ,

ਉੱਘੇ ਬਿਜਨੈਸਮੈਨ ਮਲਕੀਤ ਸਿੰਘ ਮੱਲ੍ਹੀ ਜਿੰਨਾ ਦਾ ਪਿਛਲਾ ਪਿਛੋਕੜ ਹਲਕਾ ਨਕੋਦਰ ਤੋ ਪਿੰਡ ਮੱਲੀਆ ਖੁਰਦ ਹੈ ਤੋ ਇਲਾਵਾ ਹੋਰ ਨਿਊਜਰਸੀ ਦੇ ਟਕਸਾਲੀ ਅਕਾਲੀ ਪਰਿਵਾਰਾ ਨਾਲ ਜੁੜੇ ਸਿੱਖ ਆਗੂਆਂ ਜਿੰਨਾਂ ਚ’ਸੋਢੀ ਹੇਅਰ, ਦਵਿੰਦਰ ਸਿੰਘ, ਜਸਵੀਰ ਸਿੰਘ, ਸੁਖਵਿੰਦਰ ਸਿੰਘ ਕੈਲੇ, ਯਾਦਵਿੰਦਰ ਸਿੰਘ, ਹਰਭਜਨ ਸਿੰਘ, ਕਸ਼ਮੀਰ ਗਿੱਲ, ਦਲਬੀਰ ਸਿੰਘ ਕੈਲੇ,ਉਂਕਾਰ ਸਿੰਘ, ਰੇਸ਼ਮ ਸਿੰਘ, ਸੰਨੀ ਜਰਸੀਸਿਟੀ,ਜਸ ਟੁੱਟ, ਨੇ ਹਿੱਸਾ ਲਿਆ, ਇੰਨਾਂ ਸਿੱਖ ਆਗੂਆਂ ਨੇ ਨਕੋਦਰ ਹਲਕੇ ਦੇ ਅਕਾਲੀ ਅਤੇ ਬਸਪਾ ਦੇ ਖੜੇ ਉਮੀਦਵਾਰ  ਗੁਰਪ੍ਰਤਾਪ ਸਿੰਘ ਵਡਾਲਾ, ਨੂੰ ਉਹਨਾਂ ਦੇ ਲੰਡਨ ਤੋ ਪਹੁੰਚੇ ਵੱਡੇ ਭਰਾ ਆਗਿਆਕਾਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਸਾਰੇ ਟਕਸਾਲੀ ਅਕਾਲੀ ਪਰਿਵਾਰਾ ਦੇ ਜੀਅ ਹਨ ਉਹ ਪੰਜਾਬ ਪਹੁੰਚ ਕੇ ਸ:

ਵਡਾਲਾ ਦੇ ਹੱਕ ਚ’ ਆਪਣੇ ਸਾਕ ਸੰਬੰਧੀ ਸੱਜਣਾਂ ਮਿੱਤਰਾਂ ਤੱਕ ਪਹੁੰਚ ਕਰਕੇ ਅਕਾਲੀ ਦਲ ਦੇ ਹੱਕ ਚ’ ਨਿੱਤਰਨਗੇ ਅਤੇ ਇੰਨਾਂ ਸ਼ਿੱਖ ਆਗੂਆਂ ਨੇ ਕਿਹਾ ਕਿ ਸਾਡੇ ਵੱਡਿਆਂ ਨੇ ਹਮੇਸ਼ਾ ਹੀ ਅਕਾਲੀ ਦਲ ਦਾ ਸਮਰਥਨ ਕੀਤਾ ਹੈ। ਅਤੇ ਅਸੀਂ ਪ੍ਰਵਾਸੀ ਪੰਜਾਬੀ ਵੀ ਸਃ ਵਡਾਲਾ ਦਾ ਪੂਰਾ  ਸਮਰਥਨ  ਕਰਨ ਦਾ  ਐਲਾਨ ਕੀਤਾ ਗਿਆ।
WhatsAppFacebookTwitterEmailShare