ਮਹਿਲ ਕਲਾਂ (ਡਾ ਮਿੱਠੂ ਮੁਹੰਮਦ )- ਪਿਛਲੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਭਰ ਜਵਾਨੀ ਵਿੱਚ ਅਕਾਲ ਚਲਾਣਾ ਕਰ ਗਏ ਨੌਜਵਾਨ ਸੱਤਪਾਲ ਸਿੰਘ ਸਹੋਤਾ ਦੀ ਅੰਤਮ ਅਰਦਾਸ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ।ਜਿਸ ਵਿੱਚ ਹਲਕਾ ਮਹਿਲ ਕਲਾਂ ਦੀਆਂ ਵੱਖ ਵੱਖ ਰਾਜਨੀਤਕ, ਧਾਰਮਿਕ ,ਕਿਸਾਨ ਜਥੇਬੰਦੀਆਂ ਤੇ ਪੱਲੇਦਾਰ ਯੂਨੀਅਨ ਦੇ ਆਗੂਆਂ ਨੇ ਪੁੱਜ ਕੇ ਨੌਜਵਾਨ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ।ਇਸ ਮੌਕੇ ਨੰਬਰਦਾਰ ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ,ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਅਤੇ ਮਜ਼ਦੂਰ ਆਗੂ ਏਕਮ ਸਿੰਘ ਛੀਨੀਵਾਲ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਕਤ ਮਜ਼ਦੂਰ ਪਰਿਵਾਰ ਨੇ ਨੌਜਵਾਨ ਸੱਤਪਾਲ ਸਿੰਘ ਬਚਾਉਣ ਦੇ ਲਈ ਬਰਨਾਲਾ ਲੁਧਿਆਣਾ ਸਮੇਤ ਪੀਜੀਆਈ ਚੰਡੀਗੜ੍ਹ ਵਿਖੇ ਵੀ ਦਾਖ਼ਲ ਕਰਵਾਇਆ ਪਰ ਉਹ ਬਚ ਨਾ ਸਕਿਆ ।ਇਸ ਦੇ ਇਲਾਜ ਤੇ ਪਰਿਵਾਰ ਨੇ ਲੱਖਾਂ ਰੁਪਿਆ ਖਰਚ ਦਿੱਤੇ।ਪਰ ਉਸ ਨੂੰ ਬਚਾਇਆ ਨਾ ਜਾ ਸਕਿਆ ।ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਕਤ ਨੌਜਵਾਨ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਿਸ਼ ਕਰਨ।ਸ਼ਰਧਾਂਜਲੀ ਸਮਾਗਮ ਦੌਰਾਨ ਕੁਝ ਪਤਵੰਤਿਆਂ ਵੱਲੋਂ ਪਰਿਵਾਰ ਦੀ ਨਕਦ ਰਾਸ਼ੀ ਨਾਲ ਸਹਾਇਤਾ ਵੀ ਕੀਤੀ ਗਈ।ਇਸ ਮੌਕੇ ਬਾਬਾ ਸ਼ੇਰ ਸਿੰਘ ਖ਼ਾਲਸਾ ਵੱਲੋਂ ਸੀਨੀਅਰ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ,ਕੁਲਦੀਪ ਸਿੰਘ ਕਾਲਾ ਢਿੱਲੋਂ,ਬੀਬੀ ਹਰਚੰਦ ਕੌਰ ਘਨੌਰੀ,ਕੁਲਵੰਤ ਸਿੰਘ ਟਿੱਬਾ,ਬਸਪਾ ਅਕਾਲੀ ਦਲ ਗੱਠਜੋੜ ਦੇ ਉਮੀਦਵਾਰ ਚਮਕੌਰ ਸਿੰਘ ਵੀਰ,ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ , ਐਡਵੋਕੇਟ ਜਸਬੀਰ ਸਿੰਘ ਖੇੜੀ ,ਗੁਣਤਾਜ ਪ੍ਰੈੱਸ ਕਲੱਬ ਅਤੇ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਵੱਲੋਂ ਭੇਜੇ ਸ਼ੋਕ ਸੰਦੇਸ਼ ਪੜ੍ਹੇ ਗਏ।ਇਸ ਮੌਕੇ ਪੱਲੇਦਾਰ ਯੂਨੀਅਨ ਵੱਲੋਂ ਪਰਿਵਾਰ ਨੂੰ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ ਵੀ ਭੇਟ ਕੀਤੀ ਗਈ
।ਸ਼ਰਧਾਂਜਲੀ ਸਮਾਗਮ ਚ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ, ਪੱਤਰਕਾਰ ਅਵਤਾਰ ਸਿੰਘ ਅਣਖੀ, ਬਲਦੇਵ ਸਿੰਘ ਗਾਗੇਵਾਲ, ਡਾ ਮਿੱਠੂ ਮੁਹੰਮਦ , ਜਗਜੀਤ ਸਿੰਘ ਮਾਹਲ, ਜਗਜੀਤ ਸਿੰਘ ਕੁਤਬਾ, ਪ੍ਰੇਮ ਕੁਮਾਰ ਪਾਸੀ,ਅਜੇ ਟੱਲੇਵਾਲ,ਫ਼ਿਰੋਜ਼ ਖ਼ਾਨ,ਪਾਲੀ ਵਜੀਦਕੇ, ਗੁਰਭਿੰਦਰ ਗੁਰੀ ,ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਹਮੀਦੀ, ਹਰਜੀਤ ਸਿੰਘ ਹੈਰੀ ਕੈਨੇਡਾ,ਪੰਚ ਤੇ ਨੰਬਰਦਾਰ ਗੁਰਪ੍ਰੀਤ ਸਿੰਘ ਚੀਨਾ,ਹਰਜਿੰਦਰਪਾਲ ਸਿੰਘ ਬਿੱਟੂ ਚੀਮਾ,ਜਗਦੀਪ ਸ਼ਰਮਾ,ਅਵਤਾਰ ਸਿੰਘ ਚੀਮਾ,ਅਮਰਜੀਤ ਸਿੰਘ ਬੱਸੀਆਂ ਵਾਲੇ,ਰਾਕੇਸ਼ ਬਾਂਸਲ, ਬਚਿੱਤਰ ਸਿੰਘ ਧਾਲੀਵਾਲ ਰਾਏਸਰ,ਸਤਨਾਮ ਸਿੰਘ ਸਹੋਤਾ, ਹਾਕਮ ਸਿੰਘ ਸਹੋਤਾ, ਮੱਖਣ ਸਿੰਘ, ਬੇਅੰਤ ਸਿੰਘ, ਜਸਕਰਨ ਸਿੰਘ ,ਬਹੁਜਨ ਸਮਾਜ ਪਾਰਟੀ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਰਣਧੀਰ ਸਿੰਘ ਧੀਰ,ਤੇਜਿੰਦਰਦੇਵ ਸਿੰਘ ਮਿੰਟੂ,ਆਲ ਇੰਡੀਆ ਫੂਡ ਐਂਡ ਅਲਾਈਡ ਯੂਨੀਅਨ ਮਹਿਲ ਕਲਾਂ ਦੇ ਆਗੂ ਪ੍ਰਧਾਨ ਬੂਟਾ ਸਿੰਘ ,ਸੈਕਟਰੀ ਕੌਰਾ ਸਿੰਘ, ਸੈਕਟਰੀ ਜੰਟਾ ਸਿੰਘ ਸੇਖਾ, ਖਜ਼ਾਨਚੀ ਬਿੱਲੂ ਸਿੰਘ ਸਮੇਤ ਵੱਡੀ ਗਿਣਤੀ ਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।ਅਖੀਰ ਵਿੱਚ ਪੱਤਰਕਾਰ ਗੁਰਸੇਵਕ ਸਿੰਘ ਸਹੋਤਾ ਨੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ।