ਹਰਮਿੰਦਰ ਸਿੰਘ ਭੱਟ,
ਅਹਿਮਦਗੜ੍ਹ, 10, ਸਤੰਬਰ, 2021:
12ਵਾਂ ਮੈਗਾ ਰੁਜ਼ਗਾਰ ਮੇਲਾ ਏਐਂਡਐਮ ਗਰੁੱਪ ਆਫ਼ ਇੰਸਟੀਚਿਟਸ ਵੱਲੋਂ ਕਰਵਾਇਆ ਗਿਆ
ਜਿਸ ਵਿੱਚ 20 ਕੰਪਨੀਆਂ ਦੇ ਨੁਮਾਇੰਦੇ ਪਹੁੰਚੇ ਤੇ 418 ਨੌਜਵਾਨਾਂ ਦੀ ਇੰਟਰਵਿਊ ਲਈ
ਗਈ। ਇਸ ਦੌਰਾਨ ਕੰਪਨੀਆਂ ਨੇ 270 ਨੌਜਵਾਨਾਂ ਨੂੰ ਚੁਣਿਆ। ਮੇਲੇ ‘ਚ ਮੁੱਖ ਮਹਿਮਾਨ
ਵਜੋਂ ਸਹਾਇਕ ਕਮਿਸ਼ਨਰ (ਸ਼ਿਕਾਇਤ) ਜਗਨੂਰ ਸਿੰਘ ਗਰੇਵਾਲ (ਪੀਸੀਐਸ) ਨੇ ਵਿਸ਼ੇਸ਼ ਤੌਰ
’ਤੇ ਸ਼ਿਰਕਤ ਕੀਤੀ ਤੇ ਰੁਜ਼ਗਾਰ ਮੇਲੇ ਦਾ ਨਿਰੀਖਣ ਕੀਤਾ।

ਇਸ ਮੌਕੇ ਉਪ ਪ੍ਰਧਾਨ ਅਕਸ਼ੈ ਮਹਾਜਨ ਨੇ ਕਿਹਾ ਕਿ ਰੁਜ਼ਗਾਰ ਮੇਲੇ ਦਾ ਮੁੱਖ ਉਦੇਸ਼
ਸਮਾਜ ਦੇ ਪੜ੍ਹੇ-ਲਿਖੇ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣਾ ਕਰੀਅਰ ਸ਼ੁਰੂ ਕਰਨ ਵਿੱਚ

ਪੂਰੀ ਤਰ੍ਹਾਂ ਸਹਿਯੋਗ ਦੇਣਾ ਹੈ। ਅੱਠਵੀਂ ਪਾਸ ਤੋਂ ਪੋਸਟ ਗ੍ਰੈਜੂਏਟ ਤੱਕ ਦੇ
ਨੌਜਵਾਨਾਂ ਨੇ ਮੇਲੇ ‘ਚ ਹਿੱਸਾ ਲਿਆ। ਐਚਡੀਐਫਸੀ ਬੈਂਕ ਨੇ ਕੰਪਨੀਆਂ ਵਿੱਚ ਸਾਲਾਨਾ 4
ਲੱਖ ਰੁਪਏ ਦੇ ਸਭ ਤੋਂ ਵੱਧ ਪੈਕੇਜ ਦੀ ਪੇਸ਼ਕਸ਼ ਕੀਤੀ ਹੈ।

ਜ਼ਿਲ੍ਹਾ ਰੁਜ਼ਗਾਰ ਤੇ ਸਿਖਲਾਈ ਅਫ਼ਸਰ ਗੁਰਮੇਲ ਸਿੰਘ, ਪਲੇਸਮੈਂਟ ਅਫ਼ਸਰ ਰਾਕੇਸ਼
ਕੁਮਾਰ ਨੇ ਦੱਸਿਆ ਕਿ ਇਹ 7ਵਾਂ ਰਾਜ ਪੱਧਰੀ ਰੁਜ਼ਗਾਰ ਮੇਲਾ ਪੰਜਾਬ ਸਰਕਾਰ ਦੇ ਮਿਸ਼ਨ
ਘਰ ਘਰ ਰੋਜ਼ਗਾਰ ਦੇ ਤਹਿਤ ਕਰਵਾਇਆ ਗਿਆ। ਇਸ ਮੇਲੇ ਵਿੱਚ ਪੰਜਾਬ ਸਰਕਾਰ ਵਲੋਂ ਜਾਰੀ
ਕੋਵਿਡ-19 ਗਾਈਡ ਲਾਈਨ ਦਾ ਪੂਰਾ ਧਿਆਨ ਰੱਖਿਆ ਗਿਆ ਜਿਸ ਦੇ ਨਤੀਜੇ ਵਜੋਂ ਉਮੀਦਵਾਰਾਂ
ਨੂੰ ਵੱਖ-ਵੱਖ ਸਲੋਟਾਂ ਵਿੱਚ ਇੰਟਰਵਿਊ ਲਈ ਬੁਲਾਇਆ ਗਿਆ।

ਮੇਲੇ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ਤੇ ਔਰਤਾਂ ਨੇ
ਭਾਗ ਲਿਆ। ਮੈਨੇਜਮੈਂਟ ਵਿਭਾਗ ਦੇ ਡਾਇਰੈਕਟਰ ਡਾ. ਚਾਰੂ ਸ਼ਰਮਾ ਨੇ ਦੱਸਿਆ ਕਿ
ਰੁਜ਼ਗਾਰ ਮੇਲੇ ਵਿੱਚ ਕੁੱਲ 418 ਵਿਦਿਆਰਥੀਆਂ ਨੇ ਵੱਖ-ਵੱਖ ਕੰਪਨੀਆਂ ਵਿੱਚ ਆਪਣੀ
ਇੰਟਰਵਿਈ ਦਿੱਤੀ, ਜਿਨ੍ਹਾਂ ਚੋਂ ਕੰਪਨੀਆਂ ਵੱਲੋਂ 270 ਉਮੀਦਵਾਰਾਂ ਦੀ ਚੋਣ ਕੀਤੀ ਗਈ
ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਂ ਕੁਝ ਉਮੀਦਵਾਰਾਂ ਨੂੰ ਇੰਟਰਵਿਊ ਦੇ
ਦੂਜੇ ਗੇੜ ਲਈ ਸ਼ਾਰਟਲਿਸਟ ਕੀਤਾ ਗਿਆ ਹੈ।

ਦੱਸ ਦਈਏ ਕਿ ਕੰਪਨੀਆਂ ਵਲੋਂ ਘੱਟੋ ਘੱਟ ਪੈਕੇਜ ਡੀਸੀ ਰੇਟ ਮੁਤਾਬਕ, ਸਾਲਾਨਾ 1 ਲੱਖ
20 ਹਜ਼ਾਰ ਰੁਪਏ ਤੋਂ ਲੈ ਕੇ 4 ਲੱਖ ਰੁਪਏ ਤੱਕ ਦਾ ਪੈਕੇਜ ਦਿੱਤਾ ਗਿਆ ਸੀ। ਐਚਡੀਐਫਸੀ
ਬੈਂਕ ਵਲੋਂ ਸਾਲਾਨਾ 4 ਲੱਖ ਰੁਪਏ ਤੱਕ ਦਾ ਸਭ ਤੋਂ ਉੱਚਾ ਪੈਕੇਜ ਆਫਰ ਕੀਤਾ ਗਿਆ।
ਕੰਪਨੀਆਂ ਚੋਂ ਹਾਕਿੰਗ, ਏਸ਼ੀਅਨ ਟਾਇਰ, ਸੋਨਾਲੀਕਾ ਕੰਪਨੀ ਨੇ ਵੱਧ ਤੋਂ ਵੱਧ ਰੁਜ਼ਗਾਰ
ਦਿੱਤਾ ਹੈ।

WhatsAppFacebookTwitterEmailShare