ਤਰਨਤਾਰਨ 7 ਸਤੰਬਰ (Dalbir Udhoke )ਮਿਸ਼ਨ ਘਰ ਘਰ ਰੋਜਗਾਰ ਅਧੀਨ ਮਾਨਯੋਗ ਡਿਪਟੀ ਕਮਿਸ਼ਨਰ, ਤਰਨ ਤਾਰਨ ਜੀ ਦੀ ਰਹਿਨੁਮਾਈ ਹੇਠ ਸ਼ਾਹ ਹਰਬੰਸ ਇੰਟਰਨੈਸ਼ਨਲ ਪਬਲਿਕ ਸਕੂਲ, ਰਾਣੀ ਵਲਾਹ (ਚੋਹਲਾ ਸਾਹਿਬ) ਵਿਖੇ ਪਲੇਸਮੈਂਟ ਕੈਪ ਲਗਾਇਆ ਗਿਆ। ਸ਼੍ਰੀ ਪ੍ਰਭਜੋਤ ਸਿੰਘ, ਜਿਲਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਤਰਨ ਤਾਰਨ ਵੱਲੋ ਜਾਣਕਾਰੀ ਦਿੱਤੀ ਗਈ ਕਿ ਇਸ ਪਲੇਸਮੈਂਟ ਕੈਪ ਵਿੱਚ 257 ਉਮੀਦਵਾਰਾਂ ਨੇ ਭਾਗ ਲਿਆ ਅਤੇ ਵੱਖ ਵੱਖ ਕੰਪਨੀਆਂ ਵੱਲੋ 135 ਉਮੀਦਵਾਰਾਂ ਦੀ ਚੋਣ ਕੀਤੀ ਗਈ। ਪਲੇਸਮੈਂਟ ਕੈਂਪ ਵਿੱਚ ਸ਼੍ਰੀ ਜਸਵਿੰਦਰ ਸਿੰਘ ਪੋਲੀਟੀਕਲ ਸੈਕਟਰੀ ਟੂ ਐਮ.ਐਲ.ਏ ਸ਼੍ਰੀ ਰਮਨਜੀਤ ਸਿੰਘ ਸਿੱਕੀ, ਗੁਲਵਿੰਦਰ ਸਿੰਘ ਸੰਧੂਫ਼ਨਬਸਪ; ਡਾਇਰੈਕਟਰ, ਸ਼ਾਹ ਇੰਟਰਨੈਸ਼ਨਲ ਪਬਲਿਕ ਸਕੂਲ, ਰਾਣੀਵਲਾਹ, ਪ੍ਰਿੰਸੀਪਲ ਸ਼੍ਰੀ ਨਿਰਭੈ ਸਿੰਘ ਅਤੇ ਸ਼੍ਰੀਮਤੀ ਰਜਿੰਦਰ ਕੌਰ ਬੀ.ਡੀ.ਪੀ.ਉਜ਼ ਚੋਹਲਾ ਸਾਹਿਬ ਮੋਜੂਦ ਰਹੇ।

ਇਸ ਤੋ ਇਲਾਵਾ ਡਿਪਟੀ ਕਮਿਸ਼ਨਰ ਤਰਨ ਤਾਰਨ ਜੀ ਦੀ ਰਹਿਨੁਮਾਈ ਹੇਠ ਮਿਤੀ: 09-09-2021 ਤੋ 17-09-2021 ਤੱਕ ਮੈਗਾ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ। ਮਿਤੀ: 09-09-2021 ਨੂੰ ਸਰਕਾਰੀ ਬਹੁਤਕਨੀਕੀ ਕਾਲਜ, ਭਿੱਖੀਵਿੰਡ, ਮਿਤੀ: 10-09-2021 ਨੂੰ ਸ਼ਹੀਦ ਭਗਤ ਸਿੰਘ ਕਾਲਜ, ਪੱਟੀ ਮਿਤੀ:13-09-2021 ਨੂੰ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਮਿਤੀ: 15-09-2021 ਨੂੰ ਸ਼੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਅਤੇ ਮਿਤੀ: 17-09-2021 ਨੂੰ ਮਾਝਾ ਕਾਲਜ ਫਾਰ ਵੂਮੈਨ, ਟੀ-ਪੁਆਇੰਟ, ਤਰਨ ਤਾਰਨ ਵਿਖੇ ਸਮਾਂ ਤੋ ਵਜੇ ਤੱਕ ਰੋਜਗਾਰ ਮੇਲਿਆ ਦਾ ਆਯੋਜਨ ਕੀਤਾ ਗਿਆ ਹੈ।ਅਧਿਕਾਰੀ ਵੱਲੋ ਇਹਨਾਂ ਰੋਜਗਾਰ ਮੇਲਿਆ ਵਿੱਚ ਵੱਧ ਤੋ ਵੱਧ ਨੋਜਵਾਨਾਂ ਨੂੰ ਭਾਗ ਲੈਣ ਲਈ ਅਪੀਲ ਕੀਤੀ ਗਈ।

WhatsAppFacebookTwitterEmailShare