ਮਹਿਲ ਕਲਾਂ 7 ਸਤੰਬਰ (Dr. Mithu)ਇਲਾਕੇ ਦੀ ਨਾਮਵਰ ਇਮੀਗ੍ਰੇਸ਼ਨ ਅਤੇ ਆਈਲਟਸ   ਇੰਸਟੀਚਿਊਟ ਮਹਿਲ ਕਲਾਂ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਰਲ ਕੇ “ਅਧਿਆਪਕ ਦਿਵਸ” ਮਨਾਇਆ । ਸੰਸਥਾ ਦੇ ਡਾਇਰੈਕਟਰ ਸਰਦਾਰ ਜਗਜੀਤ ਸਿੰਘ ਮਾਹਲ ਨੇ “ਅਧਿਆਪਕ ਦਿਵਸ” ਉੱਪਰ ਸਾਰੇ ਹੀ ਅਧਿਆਪਕਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ, ਕਿ ਤੁਸੀਂ ਆਪਣੇ ਕਿੱਤੇ ਵਿੱਚ ਇਸ ਤੋਂ ਵੀ ਵਧੀਆ ਮੁਹਾਰਤ ਹਾਸਿਲ ਕਰ ਕੇ ਚੰਗਾ ਸਮਾਜ  ਸਿਰਜਣ ਵਿੱਚ ਵਡਮੁੱਲਾ ਪਾਓ ਤਾਂ ਜੋ ਵਿਦਿਆਰਥੀਆਂ ਨੂੰ ਚੰਗੀ ਸੇਧ ਮਿਲ ਸਕੇ ਅਤੇ ਵਧੀਆ ਸਮਾਜ ਦੀ ਸਿਰਜਣਾ ਹੋ ਸਕੇ ।
https://youtu.be/SyKKx9nUa-Y
ਸਰਦਾਰ ਮਾਹਲ ਨੇ “ਅਧਿਆਪਕ ਦਿਵਸ” ਦੇ ਸਬੰਧ ਵਿਚ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਵਿਚ “ਅਧਿਆਪਕ ਦਿਵਸ”  ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਡਾ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ ਜੋ ਭਾਰਤ ਦੇ ਪਹਿਲੇ  ਉਪ ਰਾਸ਼ਟਰਪਤੀ(1952-1962) ਸਨ ਅਤੇ ਇੱਕ ਬਹੁਤ ਹੀ ਸਤਿਕਾਰਤ ਅਧਿਆਪਕ, ਦਾਰਸ਼ਨਿਕ ਅਤੇ ਉਘੇ ਰਾਜਨੇਤਾ ਵੀ ਸਨ। ਡਾ. ਰਾਧਾਕ੍ਰਿਸ਼ਨਨ ਭਾਰਤ ਦੇ ਦੂਜੇ ਰਾਸ਼ਟਰਪਤੀ(1962-1967) ਵਿੱਚ  ਬਣੇ। ਭਾਰਤ ਵਿੱਚ ਅਧਿਆਪਕ ਦਿਵਸ ਹਰ ਸਾਲ 5 ਸਤੰਬਰ ਨੂੰ ਦੇਸ਼ ਦੇ ਸਾਬਕਾ ਰਾਸ਼ਟਰਪਤੀ ਵਿਦਵਾਨ ਦਾਰਸ਼ਨਿਕ ਅਤੇ ਭਾਰਤ ਰਤਨ ਪੁਰਸਕਾਰ ਡਾ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਦੇ ਰੂਪ ਵਿੱਚ  ਮਨਾਇਆ ਜਾਂਦਾ ਹੈ ਜਿਨ੍ਹਾਂ ਦਾ ਜਨਮ ਇਸ ਦਿਨ 1888 ਵਿੱਚ ਹੋਇਆ ਸੀ।ਇਸ ਮੌਕੇ ਸਟਾਫ ਮੈਂਬਰ ਮੈਡਮ ਅਰਸ਼ਦੀਪ ਕੌਰ, ਸਿਮਰਨ ਕੌਰ, ਗੁਰਕਿਰਨ ਕੌਰ, ਖੁਸ਼ਪ੍ਰੀਤ ਕੌਰ,  ਲਵਪ੍ਰੀਤ ਕੌਰ, ਸਰਬਜੀਤ ਕੌਰ, ਸੁਖਪ੍ਰੀਤ ਕੌਰ, ਗੁਰਕਮਲ ਸਿੰਘ ਅਤੇ ਰਾਣੀ ਕੌਰ ਆਦਿ ਹਾਜ਼ਰ ਸਨ ।
https://youtu.be/J9AeYL1KY70
WhatsAppFacebookTwitterEmailShare