ਮੈਂਬਰ ਪਾਰਲੀਮੈਂਟ ਡਿੰਪਾ ਵੱਲੋ ਪਿੰਡ ਬੁਤਾਲਾ ਵਿਖੇ  ਇੰਟਰਨੈਸ਼ਨਲ  ਹਾਕੀ ਸਟੇਡੀਅਮ ਬਣਾਉਣ  ਦਾ ਕੀਤਾ ਐਲਾਨ, ਬਾਬਾ ਪੱਲਾ ਸਪੋਰਟਸ ਕਲੱਬ ਵੱਲੋ ਕਰਵਾਏ ਸਮਾਰੋਹ ਵਿਚ ਮੁੱਖ ਮਹਿਮਾਨ ਵੱਜੋ ਕੀਤੀ ਸ਼ਿਰਕਤ 

ਰਈਆਂ (ਕਮਲਜੀਤ ਸੋਨੂੰ) —ਹਲਕਾ ਖਡੂਰ-ਸਾਹਿਬ ਤੋਂ ਮੈੰਬਰ ਪਾਰਲੀਮੈਂਟ ਸ੍ਰ ਜਸਬੀਰ ਸਿੰਘ ਗਿੱਲ ਡਿੰਪਾ ਵੱਲੋ ਪਿੰਡ ਬੁਤਾਲਾ ਵਿਖੇ ਬਾਬਾ ਪੱਲਾ ਸਪੋਰਟਸ ਕਲੱਬ ਵੱਲੋ ਕਰਵਾਏ ਗਏ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ ਅਤੇ ਇੰਡੀਆ ਟੀਮ ਲਈ ਖੇਡੇ ਜੇਤੂ ਖਿਡਾਰੀ ਦਿਲਪ੍ਰੀਤ ਸਿੰਘ ਅਤੇ ਗੁਰਜੀਤ ਕੌਰ ਆਦਿ ਖਿਡਾਰੀਆਂਅ ਨੂੰ ਸਨਮਾਨਿਤ ਕੀਤਾ ਤੇ ਸਪੋਰਟਸ ਕਿੱਟਾਂ ਵੰਡੀਆ ਇਸ ਮੌਕੇ ਐਲ.ਆਈ.ਸੀ.ਆਫ ਇੰਡੀਆ ਦੇ ਡਵੀਜ਼ਨ ਅਮ੍ਰਿੰਤਸਰ ਵੱਲੋਂ ਖਿਡਾਰੀ ਦਿਲਪ੍ਰੀਤ ਸਿੰਘ ਨੂੰ 25 ਲੱਖ ਦਾ ਚੈੱਕ ਭੇਟ ਕੀਤਾ |
ਇਸ ਮੌਕੇ ਡਿੰਪਾ ਵਲੋਂ ਪਿੰਡ ਬੁਤਾਲਾ ਵਿਖੇ ਇੰਟਰਨੈਸ਼ਨਲ ਪੱਧਰ ਦਾ ਹਾਕੀ ਖੇਡ ਸਟੇਡੀਅਮ ਬਣਵਾਉਣ  ਦਾ ਐਲਾਨ ਵੀ ਕੀਤਾ ਅਤੇ ਖਿਡਾਰੀ ਨੂੰ ਪ੍ਰੇਰਿਤ ਕੀਤਾ ਕਿ ਉਹ ਹਮੇਸ਼ਾ ਤਨ ਮਨ ਤੋ ਖੇਡਾਂ ਵੱਲ ਆਪਣਾ ਧਿਆਨ ਦੇਣ ਤਾ ਜੋ ਅਗਲੀ ਵਾਰ ਅਸੀ ਭਾਰਤ ਲਈ ਸੋਨੇ ਦਾ ਮੈਡਲ ਲੈ ਕੇ ਆ ਸਕੀਏ | ਉਹਨਾਂ ਕਿਹਾ ਕਿ ਸਾਡੇ ਇਲਾਕੇ ਲਈ ਮਾਣ ਵਾਲੀ  ਗੱਲ ਹੈ ਕਿ ਇਸ ਵਾਰ ਇੰਡੀਆ ਟੀਮ ਵਿੱਚ ਚਾਰ ਖਿਡਾਰੀਆ ਨੇ ਭਾਗ ਲਿਆ ਤੇ ਮੈ ਆਸ ਕਰਦਾ ਹਾ ਕਿ ਅਗਲੀ ਵਾਰ ਸਾਡੇ ਇਲਾਕੇ ਦੇ ਇਸ ਤੋ ਵੀ ਵੱਧ ਖਿਡਾਰੀ  ਭਾਗ ਲੈਣ |  ਇਸ ਮੌਕੇ ਉਹਨਾਂ ਤੋ ਇਲਾਵਾ ਵਣ ਵਿਭਾਗ ਦੇ ਉਪ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਸਤਿੰਦਰਜੀਤ ਸਿੰਘ ਛੱਜ਼ਲਵੱਡੀ, ਠੇਕੇਦਾਰ ਜਗਤਾਰ ਸਿੰਘ ਬਿੱਲਾ, ਕਰਨਲ ਗੁਰਬੀਰ ਸਿੰਘ ਗਿੱਲ,ਚੇਅਰਮੈਨ ਮਨਦੀਪ ਸਿੰਘ, ਕੋਚ ਬਲਵਿੰਦਰ ਸਿੰਘ , ਰਈਆ ਬ੍ਰਾਚ ਮਨੈਜਰ ਰਜਿੰਦਰ ਸਿੰਘ ਰੈਣਾ ਆਦਿ ਮੌਜ਼ੂਦ ਸਨ |