ਬੀਕੇਯੂ ਏਕਤਾ ਉਗਰਾਹਾਂ ਇਕਾਈ ਪਿੰਡ ਜਲਾਣ ਵੱਲੋਂ ਦਿੱਲੀ ਵੱਲ ਜਥਾ ਰਵਾਨਾ

ਭਵਾਨੀਗੜ੍ਹ – ਸਵਰਨ ਜਲਾਣ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਪਿੰਡ ਜਲਾਣ ਵੱਲੋਂ  ਸੀਨੀਅਰ ਆਗੂ ਬਲਦੇਵ ਸਿੰਘ ਰਾਣੂ, ਰਾਜਪਾਲ ਸਿੰਘ ਬੌਬੀ,ਅਤੇ ਹਰਜਿੰਦਰ ਸਿੰਘ ਢੰਡਾ ਦੀ ਅਗਵਾਈ ਹੇਠ 43ਵਾਂ ਜਥਾ ਦਿੱਲੀ ਵੱਲ ਰਵਾਨਾ ਹੋਇਆ।
ਉਥੇ ਹੀ ਮੀਡੀਆ ਨਾਲ ਗੱਲਬਾਤ ਦੌਰਾਨ ਬੌਬੀ ਜਲਾਣ ਅਤੇ ਹਰਜਿੰਦਰ ਸਿੰਘ ਢੰਡਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਨੂੰਨ  ਜਿਥੇ ਕਿਸਾਨ ਵਿਰੋਧੀ ਦੇ ਨਾਲ ਨਾਲ  ਮਜ਼ਦੂਰਾਂ ਦੇ ਮੂੰਹ ਵਿੱਚੋਂ ਰੋਟੀ ਖੋਹਣਾ ਹੈ। ਬਲਦੇਵ ਸਿੰਘ ਰਾਣੂ ਨੇ ਕਿਹਾ ਕਿ ਹਰਿਆਣਾ ਅਤੇ ਮੋਗਾ ਵਿੱਚ ਜੋ ਕਿਸਾਨਾਂ ਨਾਲ ਧੱਕੇਸ਼ਾਹੀ ਹੋਈ ਹੈ। ਉਹ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ। ਚਾਹੇ ਸਾਨੂੰ ਕਿੰਨੀਆਂ ਹੀ ਸ਼ਹੀਦੀਆ ਨਾ ਦੇਣੀਆ ਪੈਣ।
ਇਸ ਮੌਕੇ :- ਮਨਜੀਤ ਸਿੰਘ ਰਾਣੂ, ਸੋਹਣ ਸਿੰਘ ਫੌਜੀ, ਹਰਵਿੰਦਰ ਸਿੰਘ ਰਾਣੂ, ਬਲਦੇਵ ਸਿੰਘ ਢੰਡਾ, ਹਰਬੰਸ ਸਿੰਘ ਢਿੱਲੋਂ, ਹਰਜਿੰਦਰ ਸਿੰਘ ਢੰਡਾ, ਬੌਬੀ ਜਲਾਣ, ਰਾਜ ਕੁਮਾਰ, ਪ੍ਰਿਤਪਾਲ ਸਿੰਘ, ਅਕਾਸ਼ਦੀਪ ਰਾਣੂ, ਪ੍ਰੇਮ ਸਿੰਘ ਲੀਲਾ, ਚਰਨਜੀਤ ਸਿੰਘ ਪ੍ਰਧਾਨ ਆਦਿ ਸ਼ਾਮਲ ਸਨ।