ਬਠਿੰਡਾ  (ਮੱਖਣ ਸਿੰਘ ਬੁੱਟਰ)  : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ  ਪਿੰਡ ਜੇਠੂਕੇ  ਦੇ ਕਿਸਾਨ ਗੁਰਦੇਵ ਸਿੰਘ ਦੀ ਜ਼ਮੀਨ ਦੀ ਕੁਰਕੀ 13 ਲੱਖ ਵਿੱਚ 6 ਏਕੜ ਦੀ ਹੋਣੀ ਸੀ ਜ਼ੋ  ਨਹੀਂ ਹੋਣ ਦਿੱਤੀ ਗਈ। ਜਾਣਕਾਰੀ ਦਿੰਦਿਆਂ ਬਲਾਕ ਆਗੂ ਨਿੱਕਾ ਸਿੰਘ ਜੇਠੂਕੇ ਨੇ ਦੱਸਿਆ ਕਿ ਲੈਂਡ ਮਾਰਗੇਜ ਬੈਂਕ ਰਾਮਪੁਰਾ ਵੱਲੋਂ ਅੱਜ ਪਿੰਡ ਜੇਠੂਕੇ ਦੀ ਖਾਦ ਵਾਲੀ ਸੁਸਾਇਟੀ ਕਿਸਾਨ ਦੀ ਜ਼ਮੀਨ ਕੁਰਕ ਕਰਨ ਟਾਈਮ ਰੱਖਿਆ ਗਿਆ ਸੀ ਪਰ ਕਿਸਾਨਾਂ  ਦੇ  ਰੋਹ ਨੂੰ  ਦੇਖਦਿਆਂ ਕੋਈ ਅਧਿਕਾਰੀ ਨਹੀਂ ਪਹੁੰਚਿਆ। ਹਰਪ੍ਰੀਤ ਕੌਰ ਜੇਠੂਕੇ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ‘ਕਰਜਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ’ ਪਰ ਕਿਸਾਨਾਂ ਨਾਲ ਕਾਂਗਰਸ ਸਰਕਾਰ ਨੇ ਸੱਤਾ ‘ਤੇ ਆ ਕੇ ਸਾਰੀਆਂ ਗੱਲਾਂ ਤੋਂ ਭੱਜ ਚੁੱਕੀ ਹੈ। ਲਗਾਤਾਰ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਨ ਦੇ ਨੋਟਿਸ ਆ ਰਹੇ ਹਨ ‘ਤੇ ਕਿਸਾਨਾਂ ਵੱਲੋਂ ਪੈਦਾ ਕੀਤੇ ਜਾਂਦੇ ਅਨਾਜ਼ ਨੂੰ ਕੌਡੀਆਂ ਦੇ ਭਾਅ ਲੁੱਟਿਆ ਜਾ ਰਿਹਾ ਹੈ। ਕਾਂਗਰਸ ਸਰਕਾਰ ਲੋਕਾਂ ਦੋਖੀ ਸਰਕਾਰ ਸਾਬਤ ਹੋ ਚੁੱਕੀ ਐ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਮਜ਼ਦੂਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਜੇਕਰ ਕੋਈ ਬੈਂਕ ਅਧਿਕਾਰੀ ਕਿਸੇ ਕਿਸਾਨ ਮਜ਼ਦੂਰ ਨੂੰ ਤੰਗ ਪ੍ਰੇਸ਼ਾਨ ਕਰੇਗਾ ਤਾਂ ਕਿਸਾਨਾਂ ਵੱਲੋਂ ਉਸ ਦਾ ਘਿਰਾਓ ਕੀਤਾ ਜਾਵੇਗਾ। ਬੂਟਾ ਸਿੰਘ ਬੱਲ੍ਹੋ ਨੇ ਦੱਸਿਆ ਮੁਜ਼ਫਰਨਗਰ  ਯੂਪੀ ਵਿੱਚ ਜ਼ੋ 22 ਸੂਬਿਆਂ ਵੱਡੀ ਕਿਸਾਨ ਕਾਨਫਰੰਸ ਕੀਤੀ ਜਾ ਰਹੀ ਐ ਉਸ ਵਿੱਚ ਬਲਾਕ ਰਾਮਪੁਰਾ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਸ਼ਾਮਲ ਹੋਣਗੇ। ਇਸ ਮੌਕੇ ਆਗੂ ਜਸਵੰਤ ਸਿੰਘ ਘੜੈਲੀ, ਭੋਲਾ ਸਿੰਘ ਪਿੱਥੋ, ਦਰਸ਼ਨ ਸਿੰਘ ਜੈਦ, ਜਗਦੇਵ ਸਿੰਘ ਭੁਪਾਲ, ਲੀਲਾ ਸਿੰਘ ਜੇਠੂਕੇ ਨੇ ਇਨਕਲਾਬੀ ਗੀਤ ਪੇਸ਼ ਕੀਤੇ।
WhatsAppFacebookTwitterEmailShare