ਭੁਲੱਥ (ਅਜੈ ਗੋਗਨਾ)— ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਦਿਹਾੜੀਦਾਰ, ਬੇਜਮੀਨੇ ਅਤੇ ਛੋਟੇ ਦੁਕਾਨਦਾਰਾਂ ਦੇ ਕਰਜ਼ੇ ਮੁਆਫ਼ ਕਰਨ ਤਹਿਤ ਅੱਜ ਢਿਲਵਾਂ ਵਿਖੇ 762 ਲਾਭਪਾਤਰਾਂ ਦਾ 1 ਕਰੋੜ 38 ਲੱਖ ਰੁਪਏ ਕਰਜ਼ਾ ਮੁਆਫ਼ੀ ਦੇ ਸਰਟੀਫ਼ਿਕੇਟ ਦਿੱਤੇ। ਉੱਪਰੰਤ ਨਡਾਲਾ ਵਿਖੇ 764 ਲਾਭਪਾਤਰਾਂ ਦੇ 1 ਕਰੋੜ 20 ਲੱਖ ਰੁਪਏ ਦੇ ਕਰਜ਼ਾ ਮੁਆਫ਼ੀ ਸਰਟੀਫ਼ਿਕੇਟ ਵੰਡੇ। ਇਸ ਤੋਂ ਪਹਿਲਾਂ ਬੀਤੇ ਕੱਲ ਭੁਲੱਥ ਵਿਖੇ 1105 ਲਾਭਪਾਤਰਾਂ ਨੂੰ 1 ਕਰੋੜ 63 ਲੱਖ ਰੁਪਏ ਦੀ ਕਰਜ਼ਾ ਮੁਆਫ਼ੀ ਅਤੇ ਬੇਗੋਵਾਲ ਵਿਖੇ 1387 ਲਾਭਪਾਤਰਾਂ ਨੂੰ 3 ਕਰੋੜ 63 ਲੱਖ ਰੁਪਏ ਦੇ ਕਰਜ਼ਾ ਮੁਆਫ਼ੀ ਸਰਟੀਫ਼ਿਕੇਟ ਮੁਹੱਈਆ ਕਰਵਾਏ ਗਏ।
WhatsAppFacebookTwitterEmailShare