ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ ਦੇ ਯਤਨਾਂ ਸਦਕਾ ਬੇਗੋਵਾਲ ਵਿੱਖੇਂ ਸੰਤ ਪ੍ਰੇਮ ਸਿੰਘ ਜੀ ਯਾਦਗਰੀ ਗੇਟ ਉਸਾਰਣ ਦੀ ਮਨਜ਼ੂਰੀ ਲਈ ਇਲਾਕੇ ਦੀਆ ਸੰਗਤਾਂ ਵੱਲੋ ਧੰਨਵਾਦ

ਭੁਲੱਥ,19 ਅਗਸਤ (ਅਜੈ ਗੋਗਨਾ )—ਇਲਾਕੇ ਦੀਆਂ ਸੰਗਤਾਂ ਖਾਸ ਕਰਕੇ ਲੁਬਾਣਾ ਭਾਈਚਾਰੇ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਭੁਲੱਥ ਦੇ ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ ਵੱਲੋ ਇਕ ਹੋਰ ਸ਼ਲਾਘਾਯੋਗ ਉਪਰਾਲਾ ਕਰਨ ਤੇ ਇਲਾਕੇ ਦੀ ਸਮੂੰਹ ਸਾਧ ਸੰਗਤ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ 14 ਅਗਸਤ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿੰਤਸਰ ਵਿੱਚ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਯਾਦਗਾਰੀ ਚ’ ਰਿਸਰਚ ਚੇਅਰ ਸਥਾਪਤ ਕਰਨ ਤੋਂ ਬਾਅਦ ਬੀਤੇਂ ਦਿਨ ਸ: ਸੁਖਪਾਲ ਸਿੰਘ ਖਹਿਰਾ,ਐਮਐਲਏ ਦੀਆਂ ਕੋਸ਼ਿਸ਼ਾਂ ਸਦਕਾ ਬੇਗੋਵਾਲ ਵਿਖੇ ਜਲਦੀ ਹੀ 50 ਲੱਖ ਰੁਪਏ ਦੀ ਲਾਗਤ ਨਾਲ ਬਾਬਾ ਮੱਖਣ ਸ਼ਾਹ ਲੁਬਾਣਾ ਯਾਦਗਾਰੀ ਗੇਟ ਉਸਾਰਿਆ ਜਾਣ ਤੇ ਕਾਂਗਰਸ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਜਿਥੇ ਖੁਸੀ ਦੇ ਪ੍ਰਗਟਾਵਾ ਕੀਤਾ ਹੈ।ਯਾਦ ਰਹੇ ਸ:  ਸੁਖਪਾਲ ਸਿੰਘ ਖਹਿਰਾ ਨੇ  ਇਸ ਤੋਂ ਪਹਿਲਾਂ ਬੇਗੋਵਾਲ ਵਿਖੇ ਸੰਤ ਪ੍ਰੇਮ ਸਿੰਘ ਯਾਦਗਾਰੀ ਗੇਟ ਵੀ ਉਸਾਰ ਚੁੱਕੇ ਹਨ, ਜਿਸ ਦੇ ਨਿਰਮਾਣ ਦੋਰਾਨ ਠਿਗਰਾਨ ਕਮੇਟੀ ਦਾ ਮੁੱਖ ਸੇਵਾਦਾਰ  ਸਮਾਜ ਸੇਵੀ ਸਿੱਖ ਸ: ਜਸਵੀਰ ਸਿੰਘ ਸੈਕ੍ਰਟਰੀ ਸੀ। ਇਸ ਮੌਕੇ  ਲੁਬਾਣਾ ਬਰਾਦਰੀ ਸਮੇਤ ਹਲਕਾ ਭੁਲੱਥ ਦਾ ਹਰ ਭਾਈਚਾਰੇ ਨੇ  ਸ: ਸੁਖਪਾਲ ਸਿੰਘ ਖਹਿਰਾ ਜੀ ਦਾ ਧੰਨਵਾਦ ਕੀਤਾ ਹੈ। ਇਸ ਸੰਬੰਧ ਚ’ ਸੀਨੀਅਰ ਕਾਂਗਰਸੀ ਆਗੂ ਅਤੇ ਮੌਜੂਦਾ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਰਛਪਾਲ ਸਿੰਘ ਬੱਚਾਜੀਵੀ, ਸਮਾਜ ਸੇਵੀ ਜਸਵੀਰ ਸਿੰਘ ਸੈਕ੍ਰਟਰੀ ਨੇ ਕਿਹਾ ਕਿ ਅਸੀਂ ਕੈਪਟਨ ਅਤੇ ਸ: ਸੁਖਪਾਲ ਸਿੰਘ ਖਹਿਰਾ ਦੇ ਦਿਲੋ ਧੰਨਵਾਦੀ ਹਾਂ ਜਿਹਨਾਂ ਨੇ  ਬੇਗੋਵਾਲ ਨੂੰ ਇਕ ਇਤਿਹਾਸਕ ਦਿੱਖ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।